ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਤਾਮਿਲਨਾਡੂ 'ਚ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅੰਨਾਮਲਾਈ ਵਲੋਂ ਨਵੀਂ ਪਾਰਟੀ ਦਾ ਐਲਾਨ <br/>

Ad Position 21
No active advertisement
ਅਜੀਤ ਡੈਸਕ 06-06-2026
ਨਵੀਂ ਦਿੱਲੀ/ਚੇਨਈ, 5 ਜੂਨ (ਪੀ.ਟੀ.ਆਈ.)-ਤਾਮਿਲਨਾਡੂ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਕੇ. ਅੰਨਾਮਲਾਈ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਇਕ ਨਵੀਂ ਪਾਰਟੀ ਬਣਾਉਣਗੇ | ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸੰਦੇਸ਼ ਵਿਚ ਅੰਨਾਮਲਾਈ ਨੇ ਕਿਹਾ ਕਿ ਉਹ ਅੱਜ ਇਕ ਅੰਦੋਲਨ ਸ਼ੁਰੂ ਕਰ ਰਹੇ ਹਨ ਅਤੇ ਉਨ੍ਹਾਂ ਦੀ ਰਾਜਨੀਤਿਕ ਪਾਰਟੀ ਸਾਲ 2031 ਵਿਚ ਤਾਮਿਲਨਾਡੂ ਵਿਚ ਅਗਲੀਆਂ ਵਿਧਾਨ ਸਭਾ ਚੋਣਾਂ ਲੜੇਗੀ | ਉਨ੍ਹਾਂ ਕਿਹਾ ਕਿ ਮੇਰੇ ਲਈ ਇਹ ਤੈਅ ਕਰਨਾ ਬੜਾ ਮੁਸ਼ਕਿਲ ਸੀ ਕਿ ਮੈਂ ਭਾਜਪਾ ਦਾ ਮੈਂਬਰ ਬਣਿਆ ਰਹਾਂ ਜਾਂ ਤਾਮਿਲ ਲੋਕਾਂ ਨਾਲ ਜੁੜਿਆ ਰਹਾਂ | ਮੈਂ 4 ਦਸੰਬਰ, 2025 ਨੂੰ ਪਾਰਟੀ ਨੂੰ ਦੱਸਿਆ ਸੀ ਕਿ ਮੈਂ ਅਸਤੀਫ਼ਾ ਦੇਣ ਜਾ ਰਿਹਾ ਹਾਂ | ਪਾਰਟੀ ਨੇ ਮੈਨੂੰ ਕਿਹਾ ਕਿ ਪਹਿਲਾਂ ਚੋਣਾਂ ਹੋ ਜਾਣ ਦਿਓ | ਉਸ ਤੋਂ ਬਾਅਦ ਪਾਰਟੀ ਛੱਡ ਦੇਣਾ | ਅੰਨਾਮਲਾਈ ਨੇ 2 ਜੂਨ ਨੂੰ ਭਾਜਪਾ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਦਕਿ ਉਨ੍ਹਾਂ ਦੇ ਅਸਤੀਫ਼ੇ ਦਾ ਪੱਤਰ ਅੱਜ ਸਾਹਮਣੇ ਆਇਆ ਹੈ | ਉਨ੍ਹਾਂ ਆਪਣੇ ਅਸਤੀਫ਼ੇ ਦਾ ਕਾਰਨ ਦੱਸਦੇ ਹੋਏ ਲਿਖਿਆ ਕਿ ਉਨ੍ਹਾਂ ਦੇ ਪਿਛਲੇ 18 ਮਹੀਨਿਆਂ ਤੋਂ ਹਾਈਕਮਾਂਡ ਨਾਲ ਮਤਭੇਦ ਚੱਲ ਰਹੇ ਸਨ | ਉਨ੍ਹਾਂ ਦੇ ਵਿਚਾਰ ਹੁਣ ਭਾਜਪਾ ਨਾਲ ਮੇਲ ਨਹੀਂ ਖਾਂਦੇ |

Ad Position 22
No active advertisement
ਪਿਛਲੀ ਖ਼ਬਰ ਯੂਸਫ਼ ਪਠਾਨ ਨੇ ਮਮਤਾ ਨੂੰ ਕੀਤੀ ਨਾਂਹ <br/> ਅਗਲੀ ਖ਼ਬਰ ਕਾਕਰੋਚ ਜਨਤਾ ਪਾਰਟੀ ਅੱਜ ਤੋਂ ਕਰੇਗੀ ਜ਼ਮੀਨੀ ਅੰਦੋਲਨ ਦੀ ਸ਼ੁਰੂਆਤ <br/>
Ad Position 24
No active advertisement