04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਪਾਕਿ ਨੇ ਸੰਯੁਕਤ ਰਾਸ਼ਟਰ 'ਚ ਮੁੜ ਉਠਾਇਆ ਕਸ਼ਮੀਰ ਦਾ ਮੁੱਦਾ

Ad Position 21
repet_subhas-goyals [Copy P29]
ਅਜੀਤ ਡੈਸਕ 07-06-2026

ਭਾਰਤ ਨੇ ਕੀਤੀ ਨਿੰਦਾ-ਕਿਹਾ, ਇਹ ਝੂਠ ਫੈਲਉਣ ਦਾ ਮੰਚ ਨਹੀਂ, ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ
ਅੰਮਿ੍ਤਸਰ, 6 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਇਕ ਵਾਰ ਫਿਰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ 'ਚ ਜੰਮੂ-ਕਸ਼ਮੀਰ ਮੁੱਦਾ ਉਠਾ ਕੇ ਭਾਰਤ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਪਰ ਭਾਰਤ ਨੇ ਤੁਰੰਤ ਇਸਦੀ ਸਖ਼ਤ ਨਿੰਦਾ ਕਰਦਿਆਂ ਸਪੱਸ਼ਟ ਤੌਰ 'ਤੇ ਕਿਹਾ ਕਿ ਯੂ. ਐੱਨ. ਸੁਰੱਖਿਆ ਪ੍ਰੀਸ਼ਦ ਦੀ ਮੈਂਬਰਸ਼ਿਪ ਰਾਜਨੀਤਿਕ ਪ੍ਰਚਾਰ ਲਈ ਪਲੇਟਫ਼ਾਰਮ ਨਹੀਂ ਹੈ ਤੇ ਇਸ ਨੂੰ ਝੂਠੇ ਅਤੇ ਪੱਖਪਾਤੀ ਦਾਅਵਿਆਂ ਨੂੰ ਫੈਲਾਉਣ ਲਈ ਨਹੀਂ ਵਰਤਿਆ ਜਾਣਾ ਚਾਹੀਦਾ | ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਪਾਰਵਥਨੇਨੀ ਹਰੀਸ਼ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ ਤੇ ਕੋਈ ਵੀ ਇਸ ਸਚਾਈ ਨੂੰ ਬਦਲ ਨਹੀਂ ਸਕਦਾ | ਦੱਸਿਆ ਜਾ ਰਿਹਾ ਹੈ ਕਿ ਯੂ. ਐੱਨ. ਜਨਰਲ ਅਸੈਂਬਲੀ 'ਚ ਸੁਰੱਖਿਆ ਪ੍ਰੀਸ਼ਦ ਦੀ ਸਾਲਾਨਾ ਰਿਪੋਰਟ 'ਤੇ ਚਰਚਾ ਦੌਰਾਨ ਪਾਕਿ ਦੇ ਸਥਾਈ ਪ੍ਰਤੀਨਿਧੀ ਅਸੀਮ ਇਫਤਿਖਾਰ ਅਹਿਮਦ ਨੇ ਕਿਹਾ ਕਿ ਪਾਕਿਸਤਾਨ ਲੰਬੇ ਸਮੇਂ ਤੋਂ ਕੌਮਾਂਤਰੀ ਪਲੇਟਫ਼ਾਰਮਾਂ 'ਤੇ ਕਸ਼ਮੀਰ ਦਾ ਮੁੱਦਾ ਉਠਾਉਂਦਾ ਆ ਰਿਹਾ ਹੈ, ਪਰ ਇਸ ਵਲ ਗੰਭੀਰਤਾ ਨਾਲ ਤਵੱਜੋ ਨਹੀਂ ਦਿੱਤੀ ਜਾ ਰਹੀ ਹੈ | ਭਾਰਤ ਦੇ ਸਥਾਈ ਪ੍ਰਤੀਨਿਧੀ ਹਰੀਸ਼ ਨੇ ਪਾਕਿ ਨੂੰ ਸਖ਼ਤੀ ਨਾਲ ਝਾੜਦਿਆਂ ਕਿਹਾ ਕਿ ਜੰਮੂ-ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਇਸ 'ਤੇ ਕਿਸੇ ਬਾਹਰੀ ਟਿੱਪਣੀ ਦੀ ਲੋੜ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਉਸਾਰੀ ਕਿਰਤੀਆਂ ਲਈ ਵੱਡੀ ਰਾਹਤ ਦਾ ਐਲਾਨ ਅਗਲੀ ਖ਼ਬਰ ਹਿਮਾਚਲ 'ਚ ਵਸੂਲਿਆ ਜਾ ਰਿਹਾ ਐਂਟਰੀ ਟੈਕਸ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਿਆ-ਗੌਰਵ ਰਾਣਾ <br/>
Ad Position 24