25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਵਿਸ਼ਾਖਾਪਟਨਮ ਸਟੀਲ ਪਲਾਂਟ 'ਚ ਹਾਦਸਾ, ਅੱਠ ਮੌਤਾਂ

Ad Position 21
No active advertisement
ਅਜੀਤ ਡੈਸਕ 09-06-2026
ਵਿਸ਼ਾਖਾਪਟਨਮ, 8 ਜੂਨ (ਏਜੰਸੀ)-ਸੋਮਵਾਰ ਨੂੰ ਰਾਸ਼ਟਰੀ ਇਸਪਾਤ ਨਿਗਮ ਲਿਮਟਿਡ (ਵਾਈਜ਼ਾਖ ਸਟੀਲ ਪਲਾਂਟ) 'ਚ ਪਿਘਲਿਆ ਹੋਇਆ ਲੋਹਾ ਡਿਗਣ ਕਾਰਨ ਘੱਟੋ-ਘੱਟ ਅੱਠ ਮਜ਼ਦੂਰਾਂ ਦੀ ਮÏਤ ਹੋ ਗਈ ਤੇ ਛੇ ਹੋਰ ਜ਼ਖ਼ਮੀ ਹੋ ਗਏ | ਇਕ ਅਧਿਕਾਰੀ ਨੇ ਦੱਸਿਆ ਕਿ ਅੱਠ ਮਜ਼ਦੂਰ ਮਾਰੇ ਗਏ ਤੇ ਛੇ ਹੋਰ ਜ਼ਖ਼ਮੀ ਹੋਏ, ਜਿਨ੍ਹਾਂ 'ਚੋਂ ਕੁਝ ਗੰਭੀਰ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ | ਉਨ੍ਹਾਂ ਕਿਹਾ ਕਿ ਹਰੇਕ ਮਿ੍ਤਕ ਦੇ ਰਿਸ਼ਤੇਦਾਰ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ ਤੇ ਜ਼ਖ਼ਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ | ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਕਿਹਾ ਕਿ ਸਟੀਲ ਪਲਾਂਟ ਹਾਦਸੇ ਨੇ ਉਨ੍ਹਾਂ ਨੂੰ ਡੂੰਘਾ ਸਦਮਾ ਪਹੁੰਚਾਇਆ ਹੈ | ਵਿਸ਼ਾਖਾਪਟਨਮ ਦੇ ਜ਼ਿਲ੍ਹਾ ਕੁਲੈਕਟਰ ਐਮ ਅਭਿਸ਼ਿਕਥ ਕਿਸ਼ੋਰ ਨੇ ਕਿਹਾ ਕਿ ਹਾਦਸਾ ਸੋਮਵਾਰ ਸ਼ਾਮ 4.15 ਵਜੇ ਵਾਪਰਿਆ | ਛੇ ਜ਼ਖ਼ਮੀ ਮਜ਼ਦੂਰਾਂ ਨੂੰ ਦੋ ਨਿੱਜੀ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ | ਪੁਲਿਸ ਅਨੁਸਾਰ ਪਿਘਲਿਆ ਹੋਇਆ ਲੋਹਾ ਇਕ ਕਰੇਨ ਦੁਆਰਾ ਬਾਲਟੀ 'ਚ ਲਿਜਾਂਦੇ ਸਮੇਂ ਡੁੱਲ੍ਹ ਗਿਆ | ਪੁਲਿਸ ਨੇ ਕਿਹਾ ਕਿ ਪਿਘਲੇ ਹੋਏ ਲੋਹੇ ਦਾ ਤਾਪਮਾਨ ਲਗਭਗ 1,600 ਡਿਗਰੀ ਸੈਲਸੀਅਸ ਸੀ |

Ad Position 22
No active advertisement
ਪਿਛਲੀ ਖ਼ਬਰ ਐਚ-1ਬੀ ਵੀਜ਼ੇ ਲਈ ਟਰੰਪ ਦੀ 1 ਲੱਖ ਡਾਲਰ ਫ਼ੀਸ ਨੂੰ ਅਦਾਲਤ ਨੇ ਕੀਤਾ ਰੱਦ ਅਗਲੀ ਖ਼ਬਰ 'ਇੰਡੀਆ' ਗੱਠਜੋੜ ਦਾ ਵੱਡਾ ਫ਼ੈਸਲਾ
Ad Position 24