25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਐਚ-1ਬੀ ਵੀਜ਼ੇ ਲਈ ਟਰੰਪ ਦੀ 1 ਲੱਖ ਡਾਲਰ ਫ਼ੀਸ ਨੂੰ ਅਦਾਲਤ ਨੇ ਕੀਤਾ ਰੱਦ

Ad Position 21
No active advertisement
ਅਜੀਤ ਡੈਸਕ 09-06-2026
ਵਾਸ਼ਿੰਗਟਨ, 8 ਜੂਨ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਐਚ-1ਬੀ ਵੀਜ਼ਾ ਨੀਤੀ ਨੂੰ ਲੈ ਕੇ ਵੱਡਾ ਝਟਕਾ ਲੱਗਾ ਹੈ | ਇਕ ਸੰਘੀ ਅਦਾਲਤ ਨੇ ਨਵੇਂ ਐਚ-1ਬੀ ਵੀਜ਼ੇ ਲਈ ਲਗਾਈ 1 ਲੱਖ ਡਾਲਰ ਦੀ ਫ਼ੀਸ ਨੂੰ ਗ਼ੈਰਕਾਨੰੂਨੀ ਕਰਾਰ ਦਿੱਤਾ ਹੈ | ਅਦਾਲਤ ਨੇ ਸਪੱਸ਼ਟ ਕੀਤਾ ਕਿ ਇਹ ਫ਼ੀਸ ਅਮਰੀਕੀ ਕਾਨੂੰਨ ਦੇ ਅਨੁਸਾਰ ਨਹੀਂ ਹੈ ਅਤੇ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ | ਜੱਜ ਲਿਓ ਸੋਰੋਕਿਨ ਨੇ ਆਪਣੇ ਫ਼ੈਸਲੇ 'ਚ ਕਿਹਾ ਕਿ ਸੰਘੀ ਸਰਕਾਰ ਕੋਲ ਇਸ ਤਰ੍ਹਾਂ ਦਾ ਟੈਕਸ ਲਗਾਉਣ ਦਾ ਸਪੱਸ਼ਟ ਕਾਨੂੰਨੀ ਅਧਿਕਾਰ ਨਹੀਂ ਹੈ | ਅਦਾਲਤ ਨੇ ਆਦੇਸ਼ ਦਿੱਤਾ ਕਿ ਇਸ ਨੂੰ ਰੱਦ ਕੀਤਾ ਜਾਵੇ ਕਿਉਂਕਿ ਇਸ ਨੂੰ ਕਾਂਗਰਸ ਦੀ ਪ੍ਰਵਾਨਗੀ ਨਹੀਂ ਮਿਲੀ ਸੀ | ਜ਼ਿਕਰਯੋਗ ਹੈ ਅਮਰੀਕਾ 'ਚ ਵੱਡੀ ਗਿਣਤੀ ਵਿਚ ਭਾਰਤੀ ਇੰਜੀਨੀਅਰ, ਸਾਫ਼ਟਵੇਅਰ ਡਿਵੈਲਪਰ ਅਤੇ ਹੋਰ ਤਕਨੀਕੀ ਮਾਹਿਰ ਐਚ-1ਬੀ ਵੀਜ਼ੇ ਜ਼ਰੀਏ ਕੰਮ ਕਰਦੇ ਹਨ | ਇਸ ਫ਼ੈਸਲੇ ਨੂੰ ਭਾਰਤੀ ਪੇਸ਼ੇਵਰਾਂ ਅਤੇ ਅਮਰੀਕੀ ਕੰਪਨੀਆਂ ਲਈ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਪਿਛਲੇ 12 ਸਾਲਾਂ 'ਚ ਦੇਸ਼ 'ਚ ਹੋਈਆਂ ਕਈ ਵੱਡੀਆਂ ਤਬਦੀਲੀਆਂ-ਮੋਦੀ <br/> ਅਗਲੀ ਖ਼ਬਰ ਵਿਸ਼ਾਖਾਪਟਨਮ ਸਟੀਲ ਪਲਾਂਟ 'ਚ ਹਾਦਸਾ, ਅੱਠ ਮੌਤਾਂ
Ad Position 24