16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਫੁੱਟਬਾਲ ਮਹਾਂਕੁੰਭ 'ਫੀਫਾ ਵਿਸ਼ਵ ਕੱਪ' ਦਾ ਆਗਾਜ਼ ਅੱਜ ਤੋਂ

Ad Position 21
repet_subhas-goyals [Copy P29]
ਅਜੀਤ ਡੈਸਕ 11-06-2026

• ਉਦਘਾਟਨੀ ਜਸ਼ਨਾਂ ਦੀ ਤਿਆਰੀ • ਪਹਿਲਾ ਮੈਚ ਮੈਕਸੀਕੋ 'ਚ
ਐਸ. ਅਸ਼ੋਕ ਭÏਰਾ

ਸਾਨ ਫਰਾਂਸਿਸਕੋ, 10 ਜੂਨ-2026 ਫੀਫਾ ਵਿਸ਼ਵ ਕੱਪ ਆਖ਼ਰਕਾਰ ਫੁੱਟਬਾਲ ਪ੍ਰੇਮੀਆਂ ਦੀਆਂ ਬਰੂਹਾਂ 'ਤੇ ਹੈ | ਦੁਨੀਆ ਦੇ ਇਸ ਸਭ ਤੋਂ ਵੱਡੇ ਖੇਡ ਟੂਰਨਾਮੈਂਟ ਦਾ ਉਦਘਾਟਨੀ ਜਸ਼ਨ ਵੇਖਣ 'ਤੇ ਮਾਨਣਯੋਗ ਹੁੰਦਾ ਹੈ | ਇਸ ਵਾਰ, ਤਿੰਨ ਦੇਸ਼ ਦੁਨੀਆ ਭਰ ਦੇ ਫੁੱਟਬਾਲ ਪ੍ਰਸੰਸਕਾਂ ਦੇ ਸੱਭਿਆਚਾਰ, ਜਨੂੰਨ ਤੇ ਊਰਜਾ ਲਈ ਆਪਣੀਆਂ ਬਾਹਾਂ ਖੋਲ੍ਹਣਗੇ | ਟੂਰਨਾਮੈਂਟ ਦਾ ਪਹਿਲਾ ਮੈਚ ਮੈਕਸੀਕੋ 'ਚ ਹੋਵੇਗਾ ਤੇ ਮੇਜ਼ਬਾਨ ਦੇਸ਼ ਤੇ ਦੱਖਣੀ ਅਫ਼ਰੀਕਾ ਵਿਚਕਾਰ 2010 ਦੇ ਵਿਸ਼ਵ ਕੱਪ ਵਰਗਾ ਦੁਬਾਰਾ ਮੈਚ ਹੋਵੇਗਾ | 11 ਜੂਨ ਨੂੰ ਮੈਕਸੀਕੋ ਸਿਟੀ 'ਚ ਹੋਣ ਜਾ ਰਹੇ ਉਦਘਾਟਨੀ ਸਮਾਰੋਹ ਦੀ ਸ਼ੁਰੂਆਤ 'ਚ ਸ਼ਕੀਰਾ ਤੇ ਬਰਨਾ ਬੁਆਏ ਤੋਂ ਇਲਾਵਾ ਜੇ. ਬਾਲਵਿਨ, ਡੈਨੀ ਓਸ਼ੀਅਨ, ਟਾਇਲਾ ਤੇ ਅਲੇਜੈਂਡਰੋ ਫਰਨਾਂਡੇਜ਼ ਵਰਗੇ ਸਿਤਾਰੇ ਇਸ ਮੌਕੇ ਪੇਸ਼ਕਾਰੀ ਦੇਣਗੇ | ਇਸ ਮੌਕੇ ਮਾਈਕਲ ਬੁਬਲੇ, ਅਲੇਸੀਆ ਕਾਰਾ ਤੇ ਜੈਸੀ ਰੇਅਸ ਵੀ ਇਕ ਸਿਤਾਰਿਆਂ ਨਾਲ ਭਰੇ ਉਦਘਾਟਨ ਲਈ ਉਸਦੇ ਨਾਲ ਸ਼ਾਮਿਲ ਹੋਣਗੇ | ਹੁਣ ਜਦੋਂ ਵਿਸ਼ਵ ਦਾ ਬਹੁ-ਚਰਚਿਤ ਫੀਫਾ ਕੱਪ ਦੇ ਸ਼ੁਰੂ ਹੋਣ 'ਚ ਕੁੱਝ ਘੰਟਿਆਂ ਦਾ ਸਮਾਂ ਬਾਕੀ ਹੈ ਤੇ ਮੈਕਸੀਕੋ ਸੀਟੀ ਇਸ ਦੀਆਂ ਉਦਘਾਟਨੀ ਰਸਮਾਂ ਲਈ ਨਵੀਂ ਬਹੂ ਵਾਂਗ ਸ਼ਿੰਗਾਰਿਆ ਗਿਆ ਹੈ | ਸਥਾਨਕ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਵੀਰਵਾਰ ਨੂੰ ਐਜ਼ਟੇਕਾ ਸਟੇਡੀਅਮ 'ਚ ਦੱਖਣੀ ਅਫਰੀਕਾ ਵਿਰੁੱਧ ਮੈਕਸੀਕੋ ਦੇ ਵਿਸ਼ਵ ਕੱਪ ਦੀ ਸ਼ੁਰੂਆਤ ਕਰਨ 'ਤੇ ਇਸ ਮੈਚ ਨੂੰ ਦੇਖਣ ਲਈ 1,00,000 ਦੇ ਕਰੀਬ ਪ੍ਰਸੰਸਕ ਪਹੁੰਚਣ ਦੀ ਉਮੀਦ ਹੈ, ਜਿਸ ਨਾਲ ਸ਼ਹਿਰ 'ਚ ਸੁਰੱਖਿਆ 'ਚ ਹੋਰ ਵਾਧਾ ਕਰ ਦਿੱਤਾ ਗਿਆ ਹੈ | ਇਸ ਦੌਰਾਨ ਸਪੋਰਟਸ ਵਾਸ਼ਿੰਗ ਐਂਡ ਦ ਫੀਫਾ ਗ੍ਰੀਡ ਮਸ਼ੀਨ ਦੇ ਲੇਖਕ ਜੂਲਸ ਬੋਇਕÏਫ ਨੇ ਕਿਹਾ ਕਿ ਉਹ 2026 ਵਿਸ਼ਵ ਕੱਪ ਨੂੰ ਇੱਕ ਵੱਡੇ ਵਿਰੋਧਾਭਾਸ ਵਜੋਂ ਦੇਖਦੇ ਹਨ | ਇਕ ਪਾਸੇ ਇਸ ਵਿਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਟੀਮਾਂ ਹਿੱਸਾ ਲੈ ਰਹੀਆਂ ਹਨ ਤੇ ਦੂਜੇ ਪਾਸੇ, ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਦੇ ਕਾਰਨ, ਇਹ ਸ਼ਾਮਿਲ ਕਰਨ ਨਾਲੋਂ ਬਾਹਰ ਕੱਢਣ ਦੇ ਵਿਸ਼ਵ ਕੱਪ ਵਰਗਾ ਲੱਗਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਤੋੜਿਆ ਨਹਿਰੂ ਦਾ ਰਿਕਾਰਡ ਅਗਲੀ ਖ਼ਬਰ ਇਕ ਦਿਨ 'ਚ 700 ਮੈਗਾਵਾਟ ਤੋਂ ਵਧੀ ਬਿਜਲੀ ਦੀ ਮੰਗ
Ad Position 24