16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸਾਡੇ ਲਈ ਪਾਰਟੀ ਨਾਲੋਂ ਦੇਸ਼ ਪਹਿਲਾਂ ਆਉਂਦਾ ਹੈ-ਮੋਦੀ

Ad Position 21
repet_subhas-goyals [Copy P29]
ਅਜੀਤ ਡੈਸਕ 11-06-2026

ਨਵੀਂ ਦਿੱਲੀ, 10 ਜੂਨ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਐਨ.ਡੀ.ਏ. ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਦੇ ਲੋਕ ਹੁਣ ਰਾਜਨੀਤਕ ਸਥਿਰਤਾ ਅਤੇ ਸਥਿਰ ਸਰਕਾਰ ਦੀ ਨਿਰਣਾਇਕਤਾ ਦੀ ਮਹੱਤਤਾ ਨੂੰ ਸਮਝ ਗਏ ਹਨ | ਉਨ੍ਹਾਂ ਨੇ ਇਹ ਵੀ ਕਿਹਾ ਕਿ 'ਵਿਕਸਿਤ ਭਾਰਤ' ਦਾ ਸੁਪਨਾ ਕਿਸੇ ਵਿਅਕਤੀ ਜਾਂ ਪਾਰਟੀ ਦਾ ਨਹੀਂ, ਸਗੋਂ ਦੇਸ਼ ਦੇ ਹਰ ਵਿਅਕਤੀ ਦਾ ਸੰਕਲਪ ਬਣ ਗਿਆ ਹੈ | ਉਨ੍ਹਾਂ ਕਿਹਾ ਕਿ ਮੇਰੇ ਲਈ ਲੋਕ ਪਰਮਾਤਮਾ ਦਾ ਰੂਪ ਹਨ | ਦੇਸ਼ ਦੇ ਲੋਕਾਂ ਨੇ ਰਾਸ਼ਟਰੀ ਪੱਧਰ 'ਤੇ ਰਾਜਨੀਤਕ ਸਥਿਰਤਾ ਦੀ ਮਹੱਤਤਾ ਨੂੰ ਸਮਝ ਲਿਆ ਹੈ ਤੇ ਸਾਡੇ ਲਈ ਪਾਰਟੀ ਨਾਲੋਂ ਦੇਸ਼ ਪਹਿਲਾਂ ਆਉਂਦਾ ਹੈ | ਮੋਦੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਸਮਝਦਾਰੀ ਹੈ ਕਿ ਉਨ੍ਹਾਂ ਨੇ ਮੈਨੂੰ ਇੰਨੇ ਲੰਬੇ ਸਮੇਂ ਤੱਕ ਸੇਵਾ ਕਰਨ ਦਾ ਮੌਕਾ ਦਿੱਤਾ | ਉਨ੍ਹਾਂ ਅੱਗੇ ਕਿਹਾ ਕਿ 2014 ਤੋਂ ਪਹਿਲਾਂ ਦੇ ਕਈ ਦਹਾਕੇ ਅਸਥਿਰਤਾ ਤੇ ਉਥਲ-ਪੁਥਲ ਨਾਲ ਭਰੇ ਸਨ ਪਰ ਲੋਕ ਹੁਣ ਇਕ ਸਥਿਰ ਸਰਕਾਰ ਦੇ ਕੰਮ ਨੂੰ ਦੇਖ ਰਹੇ ਹਨ ਅਤੇ ਇਸ ਦੀ ਨਿਰਣਾਇਕਤਾ ਦੀ ਪ੍ਰਸੰਸਾ ਕਰ ਰਹੇ ਹਨ | ਮੋਦੀ ਨੇ ਇਹ ਵੀ ਕਿਹਾ ਕਿ ਐਨ.ਡੀ.ਏ. ਦੇ 12 ਸਾਲਾਂ ਦੇ ਸ਼ਾਸਨ ਦੀ ਇਕ ਵੱਡੀ ਸਫਲਤਾ ਇਹ ਸੀ ਕਿ ਇਸ ਨੇ ਦੇਸ਼ ਨੂੰ ਕਾਂਗਰਸ ਦੇ 'ਦੁਸ਼ਟ ਜਾਲ' ਤੋਂ ਮੁਕਤ ਕਰਵਾਇਆ | ਉਨ੍ਹਾਂ ਕਿਹਾ ਕਿ ਜਦੋਂ 2014 'ਚ ਐਨ.ਡੀ.ਏ. ਦੀ ਜਿੱਤ ਹੋਈ ਸੀ, ਤਾਂ ਮੈਂ ਕਿਹਾ ਸੀ ਕਿ ਅੱਜ ਆਮ ਆਦਮੀ ਲਈ ਇਕ ਨਵੀਂ ਉਮੀਦ ਦੀ ਸਵੇਰ ਹੈ | ਕਾਂਗਰਸ ਦੇ ਵਿਸ਼ਵਾਸਘਾਤ ਤੋਂ ਬਾਅਦ, ਲੋਕਾਂ ਨੇ ਸਾਡੇ 'ਤੇ ਭਰੋਸਾ ਜਤਾਇਆ ਅਤੇ ਐਨ.ਡੀ.ਏ. ਪਰਿਵਾਰ ਦੇ ਰੂਪ 'ਚ ਅਸੀਂ ਲੋਕਾਂ ਦੇ ਸਾਡੇ 'ਤੇ ਜਤਾਏ ਭਰੋਸੇ ਨੂੰ ਹੋਰ ਮਜ਼ਬੂਤ ਕੀਤਾ ਹੈ | ਪ੍ਰਧਾਨ ਮੰਤਰੀ ਦਾ 37 ਮਿੰਟ ਦਾ ਭਾਸ਼ਨ ਮੁੱਖ ਤੌਰ 'ਤੇ ਉਨ੍ਹਾਂ ਦੀ ਸਰਕਾਰ ਦੀਆਂ ਪਿਛਲੇ 12 ਸਾਲ ਦੀਆਂ ਉਪਲਬਧੀਆਂ ਤੇ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਿਲ ਕਰਨ ਦੇ ਉਨ੍ਹਾਂ ਦੇ ਦਿ੍ਸ਼ਟੀਕੋਣ 'ਤੇ ਕੇਂਦਰਿਤ ਸੀ |

Ad Position 22
No active advertisement
ਪਿਛਲੀ ਖ਼ਬਰ ਓਮਾਨ ਦੇ ਤੱਟ 'ਤੇ ਅਮਰੀਕੀ ਹਮਲੇ ਦਾ ਸ਼ਿਕਾਰ ਵਪਾਰਕ ਜਹਾਜ਼ ਦੇ ਭਾਰਤੀ ਚਾਲਕ ਦਲ ਦੇ 3 ਮੈਂਬਰ ਲਾਪਤਾ ਅਗਲੀ ਖ਼ਬਰ 2 ਥਰਮਲ ਪਲਾਂਟਾਂ ਦੇ 3 ਯੂਨਿਟ ਹੋਏ ਬੰਦ
Ad Position 24