ਨਵੀਂ ਦਿੱਲੀ, 13 ਜੁਲਾਈ (ਪੀ.ਟੀ.ਆਈ.) ਨੈਸ਼ਨਲ ਟੈਸਟਿੰਗ ਏਜੰਸੀ ਨੇ ਸੋਮਵਾਰ ਨੂੰ ਮੈਡੀਕਲ ਪ੍ਰਵੇਸ਼ ਪ੍ਰੀਖਿਆ ਨੀਟ-ਯੂ.ਜੀ. ਦੀਆਂ ਉੱਤਰ ਪੱਤਰੀਆਂ ਦੀਆਂ ਸਕੈਨ ਕੀਤੀਆਂ ਤਸਵੀਰਾਂ ਜਾਰੀ ਕੀਤੀਆ, ਤਾਂ ਜੋ ਉਮੀਦਵਾਰਾਂ ਨੂੰ ਜਵਾਬਾਂ ਨੂੰ ਚੁਣੌਤੀ ਦੇਣ ਦਾ ਮੌਕਾ ਦਿੱਤਾ ਜਾ ਸਕੇ। ਪੇਪਰ ਲੀਕ ਹੋਣ ਦੇ ਦੋਸ਼ਾਂ ਤੋਂ ਬਾਅਦ ਸ਼ੁਰੂਆਤੀ ਪ੍ਰੀਖਿਆ ਰੱਦ ਕੀਤੇ ਜਾਣ ਤੋਂ ਬਾਅਦ 21 ਜੂਨ ਨੂੰ ਮਹੱਤਵਪੂਰਨ ਪ੍ਰੀਖਿਆ ਦੁਬਾਰਾ ਕਰਵਾਈ ਗਈ ਸੀ । ਐਨ.ਟੀ.ਏ. ਨੇ ਆਪਣੀ ਵੈੱਬਸਾਈਟ ’ਤੇ ਓ.ਐਮ.ਆਰ. ਸ਼ੀਟਾਂ ਅਤੇ ਜਵਾਬਾਂ ਦੀਆਂ ਸਕੈਨ ਕੀਤੀਆਂ ਤਸਵੀਰਾਂ ਅਪਲੋਡ ਕੀਤੀਆਂ ਹਨ ਤੇ ਉਨ੍ਹਾਂ ਨੂੰ ਉਮੀਦਵਾਰਾਂ ਦੇ ਰਜਿਸਟਰਡ ਈਮੇਲ ਪਤਿਆਂ ’ਤੇ ਵੀ ਈਮੇਲ ਕੀਤਾ ਗਿਆ ਹੈ, ਜਿਨ੍ਹਾਂ ਕੋਲ 15 ਜੁਲਾਈ ਤੱਕ ਜਵਾਬਾਂ ਨੂੰ ਚੁਣੌਤੀ ਦੇਣ ਦਾ ਮੌਕਾ ਹੈ । ਹਰੇਕ ਜਵਾਬ ਚੁਣੌਤੀ ਲਈ ਉਮੀਦਵਾਰਾਂ ਤੋਂ 200 ਰੁਪਏ ਲਏ ਜਾਣਗੇ। ਨੀਟ-ਯੂ.ਜੀ. ਲਗਭਗ 1.08 ਲੱਖ ਐਮ.ਬੀ.ਬੀ.ਐਸ. ਸੀਟਾਂ ਲਈ ਪ੍ਰਵੇਸ਼ ਦੁਆਰ ਵਜੋਂ ਕੰਮ ਕਰਦਾ ਹੈ। ਇਨ੍ਹਾਂ ਵਿਚੋਂ, ਲਗਭਗ 56,000 ਸੀਟਾਂ ਸਰਕਾਰੀ ਮੈਡੀਕਲ ਕਾਲਜਾਂ ਵਿਚ ਉਪਲਬਧ ਹਨ, ਜਦੋਂਕਿ ਲਗਭਗ 52,000 ਸੀਟਾਂ ਨਿੱਜੀ ਮੈਡੀਕਲ ਸੰਸਥਾਵਾਂ ਦੁਆਰਾ ਦਿੱਤੀਆਂ ਜਾਂਦੀਆਂ ਹਨ ।
ਐਨ.ਟੀ.ਏ. ਨੇ ਨੀਟ-ਯੂ.ਜੀ. ਲਈ ਸਕੈਨ ਕੀਤੀਆਂ ਓ.ਐਮ.ਆਰ. ਸ਼ੀਟਾਂ ਕੀਤੀਆਂ ਜਾਰੀ
ਅਜੀਤ ਡੈਸਕ
14-07-2026