ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

-ਮਾਮਲਾ ਬਜੀਦਪੁਰ ਭੋਮਾ ਦੇ ਸ਼ਮਸ਼ਾਨਘਾਟ ’ਤੇ ਨਾਜਾਇਜ਼ ਕਬਜ਼ੇ ਦਾ- ਐੱਸ.ਸੀ.ਸਮਾਜ ਨਾਲ ਧੱਕਾ ਬਰਦਾਸ਼ਤ ਨਹੀਂ ਕਰਾਂਗੇ-ਹਰਦੇਵ ਮੇਘ

ਬੱਲੂਆਣਾ 24 ਜੁਲਾਈ (ਜਸਮੇਲ ਸਿੰਘ ਢਿੱਲੋਂ)-ਪਿਛਲੇ ਦਿਨੀਂ ਬਜੀਦਪੁਰ ਭੋਮਾ ਵਿਖੇ ਐੱਸ. ਸੀ.

Ad Position 21
No active advertisement
ਅਜੀਤ ਡੈਸਕ 24-07-2026
ਬੱਲੂਆਣਾ 24 ਜੁਲਾਈ (ਜਸਮੇਲ ਸਿੰਘ ਢਿੱਲੋਂ)-ਪਿਛਲੇ ਦਿਨੀਂ ਬਜੀਦਪੁਰ ਭੋਮਾ ਵਿਖੇ ਐੱਸ.ਸੀ.ਸਮਾਜ ਦੇ ਸ਼ਮਸ਼ਾਨਘਾਟ ’ਤੇ ਪਿੰਡ ਦੀ ਪੰਚਾਇਤ ਅਤੇ ਸਬੰਧਿਤ ਮਹਿਕਮੇ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਦਾ ਮਾਮਲਾ ਹੁਣ ਗਰਮਾ ਗਿਆ ਹੈ। ਬੀਤੇ ਕੱਲ੍ਹ ਐੱਸ.ਸੀ.ਸਮਾਜ ਦੇ ਭਾਰੀ ਇਕੱਠ ਵਿਚ ਪੁੱਜੇ ਕਾਰਜਕਾਰੀ ਮੈਂਬਰ ਐੱਸ.ਸੀ . ਮੋਰਚਾ ਬੀ.ਜੇ.ਪੀ.ਪੰਜਾਬ ਹਰਦੇਵ ਮੇਘ ਨੇ ਮੁਸ਼ਕਿਲਾਂ ਸੁਣੀਆਂ ਅਤੇ ਕਿਹਾ ਕਿ ਐੱਸ.ਸੀ.ਸਮਾਜ ਨਾਲ ਧੱਕਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਬਜੀਦਪੁਰ ਭੋਮਾ ਦੇ ਸ਼ਮਸ਼ਾਨਘਾਟ ਦੀ ਲਗਭਗ ਜ਼ਮੀਨ ਚਾਰ ਏਕੜ ਹੈ, ਜੋ ਸਰਬਸੰਮਤੀ ਨਾਲ ਅੱਧੀ ਜਗ੍ਹਾ ਜਨਰਲ ਸ਼੍ਰੇਣੀ ਅਤੇ ਅੱਧੀ ਜਗ੍ਹਾ ਐੱਸ.ਸੀ.ਸਮਾਜ ਨੂੰ ਦਿੱਤੀ ਗਈ ਹੈ। ਪਰੰਤੂ ਬੀਤੇ ਦਿਨੀਂ ਪਿੰਡ ਵਿਚ ਸਰਕਾਰੀ ਗਰਾਊਂਡ ਬਣਾਉਣ ਲਈ ਐੱਸ.ਸੀ.ਸਮਾਜ ਦੇ ਹਿੱਸੇ ਵਾਲੀ ਜ਼ਮੀਨ ਨੂੰ ਸਾਫ਼ ਕਰਕੇ ਪਿੰਡ ਦੀ ਪੰਚਾਇਤ ਅਤੇ ਸਬੰਧਿਤ ਮਹਿਕਮੇ ਵਲੋਂ ਕਬਜ਼ਾ ਕਰ ਲਿਆ ਗਿਆ ਹੈ। ਇੱਥੇ ਹੀ ਬੱਸ ਨਹੀਂ ਉਕਤ ਜ਼ਮੀਨ ਵਿਚੋਂ ਦਫ਼ਨਾਏ ਗਏ ਬਜ਼ੁਰਗਾਂ ਦੇ ਪਿੰਜਰ ਵੀ ਖ਼ੁਰਦ-ਬੁਰਦ ਕੀਤੇ ਗਏ ਹਨ। ਐੱਸ.ਸੀ.ਸਮਾਜ ਦੀ ਸੂਬੇ ਦੇ ਮੁੱਖ ਮੰਤਰੀ ਤੋਂ ਮੰਗ ਹੈ ਕਿ ਪੰਚਾਇਤ ਅਤੇ ਸਬੰਧਿਤ ਮਹਿਕਮੇ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਵੇ। ਹਰਦੇਵ ਮੇਘ ਨੇ ਕਿਹਾ ਕਿ ਜੇਕਰ ਐੱਸ.ਸੀ.ਸਮਾਜ ਦੀ ਇਹ ਮੰਗ ਪੂਰੀ ਨਾ ਕੀਤੀ ਗਈ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਨਹਿਰਾਂ ’ਚ ਆ ਰਹੇ ਗੰਧਲੇ ਅਤੇ ਮੀਂਹ ਦੇ ਪਾਣੀ ਨੇ ਲੋਕਾਂ ਲਈ ਖੜ੍ਹੀ ਕੀਤੀ ਵੱਡੀ ਸਮੱਸਿਆ ਅਗਲੀ ਖ਼ਬਰ ਪੰਜਾਬ ਭਵਨ ਸਰੀ (ਕੈਨੇਡਾ) ਵਲੋਂ ਫ਼ਾਜ਼ਿਲਕਾ ਦੇ ਬਾਲ ਲੇਖਕਾਂ ਦੀਆਂ ਰਚਨਾਵਾਂ ਲਈ ਵਿਸ਼ੇਸ਼ ਸੱਦਾ
Ad Position 24
No active advertisement