02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਅਰਜਨਟੀਨਾ ਅਤੇ ਸਪੇਨ ’ਚ ਖ਼ਿਤਾਬੀ ਮੁਕਾਬਲਾ ਅੱਜ

Ad Position 21
No active advertisement
ਅਜੀਤ ਡੈਸਕ 19-07-2026

ਨਿਊਯਾਰਕ, 18 ਜੁਲਾਈ (ਏਜੰਸੀ)-ਫੀਫਾ ਵਿਸ਼ਵ ਕੱਪ ਫਾਈਨਲ ਲਈ ਮੰਚ ਤਿਆਰ ਹੋ ਗਿਆ ਹੈ, ਜਿੱਥੇ ਦੁਨੀਆ ਦੀ ਸਭ ਤੋਂ ਵਧੀਆ ਹਮਲਾਵਰ ਟੀਮ ਅਰਜਨਟੀਨਾ ਇਕ ਬੇਮਿਸਾਲ ਰੱਖਿਆਤਮਕ ਤਾਕਤ ਵਾਲੀ ਟੀਮ ਸਪੇਨ ਦਾ ਸਾਹਮਣਾ ਕਰੇਗੀ। ਟੂਰਨਾਮੈਂਟ ਦੇ ਮੋਹਰੀ ਗੋਲ ਸਕੋਰਰ ਲਿਓਨਲ ਮੈਸੀ ਤੇ ਮੌਜੂਦਾ ਚੈਂਪੀਅਨ ਅਰਜਨਟੀਨਾ ਐਤਵਾਰ ਨੂੰ ਨਿਊ ਜਰਸੀ ’ਚ ਸਪੇਨ ਦੀ ਮਜ਼ਬੂਤ ਰੱਖਿਆਤਮਕ ਟੀਮ ਦਾ ਸਾਹਮਣਾ ਕਰਨਗੇ। ਸਪੇਨ ਕੋਲ ਮੈਸੀ ਦਾ ਮੁਕਾਬਲਾ ਕਰਨ ਲਈ ਲਾਮਿਨ ਯਾਮਾਲ ਦੇ ਰੂਪ ਵਿਚ ਇਕ ਨੌਜਵਾਨ ਸਟ੍ਰਾਈਕਰ ਹੈ। ਸਪੇਨ ਨੇ ਪਹਿਲੇ ਸੈਮੀਫਾਈਨਲ ’ਚ ਫਰਾਂਸ ਨੂੰ ਹਰਾਇਆ। ਇਸ ਟੂਰਨਾਮੈਂਟ ’ਚ ਵਾਪਸੀ ਕਰਨ ਵਿਚ ਮਾਹਰ ਅਰਜਨਟੀਨਾ ਨੇ ਦੂਜੇ ਸੈਮੀਫਾਈਨਲ ’ਚ ਇੰਗਲੈਂਡ ਨੂੰ 2-1 ਨਾਲ ਹਰਾਇਆ। ਹੁਣ, ਫੀਫਾ ਵਿਸ਼ਵ ਦਰਜਾਬੰਦੀ ਵਿਚ ਨੰਬਰ ਇਕ ਤੇ 2 ਸਥਾਨਾਂ ’ਤੇ ਕਾਬਜ਼ 2 ਟੀਮਾਂ ਆਹਮੋ-ਸਾਹਮਣੇ ਹਨ। 34 ਸਾਲਾਂ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਫੀਫਾ ਦਰਜਾਬੰਦੀ ’ਚ ਚੋਟੀ ਦੀਆਂ 2 ਟੀਮਾਂ ਵਿਚਕਾਰ ਵਿਸ਼ਵ ਕੱਪ ਖ਼ਿਤਾਬ ਮੈਚ ਖੇਡਿਆ ਜਾਵੇਗਾ। ਅਰਜਨਟੀਨਾ ਆਪਣਾ ਚੌਥਾ ਖ਼ਿਤਾਬ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਬ੍ਰਾਜ਼ੀਲ ਤੋਂ ਬਾਅਦ ਲਗਾਤਾਰ ਦੂਜਾ ਵਿਸ਼ਵ ਕੱਪ ਚੈਂਪੀਅਨ ਬਣਨ ਲਈ ਤਿਆਰ ਹੈ, ਜਿਸਨੇ 1958 ਤੇ 1962 ’ਚ ਇਹ ਉਪਲਬਧੀ ਹਾਸਿਲ ਕੀਤੀ ਸੀ। ਜਦਕਿ 2010 ’ਚ ਜਿੱਤਣ ਤੋਂ ਬਾਅਦ ਸਪੇਨ ਆਪਣਾ ਦੂਜਾ ਖ਼ਿਤਾਬ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਰਜਨਟੀਨਾ ਨੇ ਟੂਰਨਾਮੈਂਟ ’ਚ ਸਭ ਤੋਂ ਵੱਧ 19 ਗੋਲ ਕੀਤੇ ਹਨ, ਜਦੋਂ ਕਿ ਸਪੇਨ ਨੇ ਸਭ ਤੋਂ ਘੱਟ ਗੋਲ ਖਾਦੇ ਹਨ। ਉਨ੍ਹਾਂ ਖ਼ਿਲਾਫ਼ ਸਿਰਫ਼ ਇਕ ਗੋਲ ਬੈਲਜ਼ੀਅਮ ਨੇ ਕੀਤਾ। ਅਰਜਨਟੀਨਾ ਤੇ ਸਪੇਨ ਸਿਰਫ਼ ਇਕ ਵਿਸ਼ਵ ਕੱਪ ਮੈਚ ਵਿਚ ਇਕ-ਦੂਜੇ ਦਾ ਸਾਹਮਣਾ ਕਰ ਚੁੱਕੇ ਹਨ।

Ad Position 22
No active advertisement
ਪਿਛਲੀ ਖ਼ਬਰ ਟਾਂਡਾ ਥਾਣੇ ਦਾ ਸਾਬਕਾ ਐੱਸ.ਐੱਚ.ਓ. ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ ਅਗਲੀ ਖ਼ਬਰ ਭਾਰਤ ਨੇ ਰਚਿਆ ਇਤਿਹਾਸ, ਪਹਿਲਾ ਨਿੱਜੀ ਰਾਕੇਟ ਸਫ਼ਲਤਾਪੂਰਵਕ ਲਾਂਚ
Ad Position 24
No active advertisement