03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਐਂਡੀ ਬਰਨਹਮ ਯੂ.ਕੇ. ਦੇ ਨਵੇਂ ਪ੍ਰਧਾਨ ਮੰਤਰੀ ਬਣੇ

Ad Position 21
No active advertisement
ਅਜੀਤ ਡੈਸਕ 21-07-2026

ਲੰਡਨ, 20 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਐਂਡੀ ਬਰਨਹਮ ਅਧਿਕਾਰਤ ਤੌਰ ’ਤੇ ਯੂ.ਕੇ. ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਅੱਜ ਉਨ੍ਹਾਂ 10 ਡਾਊਨਿੰਗ ਸਟ੍ਰੀਟ (ਪ੍ਰਧਾਨ ਮੰਤਰੀ ਨਿਵਾਸ) ਪਹੁੰਚ ਕੇ ਸਾਬਕਾ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਜਗ੍ਹਾ ਲਈ, ਜਿਨ੍ਹਾਂ ਨੇ ਪਾਰਟੀ ਦੇ ਅੰਦਰੂਨੀ ਦਬਾਅ ਕਾਰਨ ਆਪਣੇ ਅਹੁਦੇ ਤੋਂ ਅਸਤੀਫ਼ ਦੇ ਦਿੱਤਾ ਸੀ। ਮੇਕਰਫੀਲਡ ਤੋਂ ਸੰਸਦ ਮੈਂਬਰ ਵਜੋਂ ਵੈਸਟਮਿੰਸਟਰ ਦੀ ਰਾਜਨੀਤੀ ਵਿਚ ਵਾਪਸੀ ਕਰਨ ਦੇ ਮਹਿਜ਼ ਇੱਕ ਮਹੀਨੇ ਦੇ ਅੰਦਰ ਹੀ ਬਰਨਹਮ ਦੇ ਹੱਥ ਦੇਸ਼ ਦੀ ਕਮਾਨ ਆ ਗਈ ਹੈ। ਬਰਨਹਮ ਬਰਤਾਨੀਆ ਦੇ 59ਵੇਂ ਅਤੇ ਪਿਛਲੇ 10 ਸਾਲਾਂ ਵਿਚ ਯੂ.ਕੇ. ਦੇ ਸੱਤਵੇਂ ਪ੍ਰਧਾਨ ਮੰਤਰੀ ਬਣੇ ਹਨ। ਇਸ ਦੇ ਨਾਲ ਹੀ ਮਹਾਰਾਜਾ ਚਾਰਲਸ ਤੀਜੇ ਦੇ ਸ਼ਾਸਨ ਕਾਲ ਦੇ ਚੌਥੇ ਪ੍ਰਧਾਨ ਮੰਤਰੀ ਹਨ। 10 ਡਾਊਨਿੰਗ ਸਟ੍ਰੀਟ ਦੇ ਬਾਹਰ ਦੇਸ਼ ਨੂੰ ਸੰਬੋਧਨ ਕਰਦਿਆਂ ਬਰਨਹਮ ਨੇ ਕਿਹਾ ਕਿ ਇਹ ਸਮਾਂ ‘ਆਤਮ-ਚਿੰਤਨ ਅਤੇ ਦ੍ਰਿੜ੍ਹਤਾ’ ਦਾ ਹੈ। ਆਪਣੇ ਪਹਿਲੇ ਭਾਸ਼ਨ ਵਿਚ ਉਨ੍ਹਾਂ ਨੇ ਵਧ ਰਹੀ ਮਹਿੰਗਾਈ ਨਾਲ ਜੂਝ ਰਹੇ ਆਮ ਲੋਕਾਂ ਨੂੰ ਤੁਰੰਤ ਰਾਹਤ ਦੇਣ ’ਤੇ ਜ਼ੋਰ ਦਿੱਤਾ। ਗ੍ਰੇਟਰ ਮਾਨਚੈਸਟਰ ਦੇ ਸਾਬਕਾ ਮੇਅਰ ਵਜੋਂ ਆਪਣੇ ਤਜਰਬੇ ਨੂੰ ਅੱਗੇ ਵਧਾਉਂਦੇ ਹੋਏ ਬਰਨਹਮ ਨੇ ਸੱਤਾ ਨੂੰ ਸਿਰਫ਼ ਲੰਡਨ (ਵੈਸਟਮਿੰਸਟਰ) ਤੱਕ ਸੀਮਤ ਰੱਖਣ ਦੀ ਬਜਾਏ ਦੂਜੇ ਹਿੱਸਿਆਂ ਵਿਚ ਵੰਡਣ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਮਾਨਚੈਸਟਰ ਵਿਚ ਇੱਕ ਨਵਾਂ ਖੇਤਰੀ ਕੇਂਦਰ ‘ਨੰਬਰ 10 ਨੌਰਥ’ ਸਥਾਪਿਤ ਕੀਤਾ ਜਾਵੇਗਾ, ਤਾਂ ਜੋ ਸਥਾਨਕ ਪੱਧਰ ’ਤੇ ਫੈਸਲੇ ਲਏ ਜਾ ਸਕਣ। ਬਕਿੰਘਮ ਪੈਲੇਸ ਵਿਖੇ ਮਹਾਰਾਜਾ ਚਾਰਲਸ ਤੀਜੇ ਨਾਲ ਰਸਮੀ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਬਰਨਹਮ ਨੇ ਅਧਿਕਾਰਤ ਤੌਰ ’ਤੇ ਅਹੁਦਾ ਸੰਭਾਲਿਆ ਅਤੇ ਆਪਣੀ ਨਵੀਂ ਕੈਬਨਿਟ (ਮੰਤਰੀ ਮੰਡਲ) ਦੀ ਚੋਣ ਕਰਕੇ ਆਪਣੀ ਸਰਕਾਰ ਨੂੰ ਅੱਗੇ ਵਧਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ।
ਸ਼ਬਾਨਾ ਮਹਿਮੂਦ ਗ੍ਰਹਿ ਮੰਤਰੀ, ਜੌਹਨ ਹੀਲੀ ਖਜ਼ਾਨਾ ਮੰਤਰੀ ਤੇ ਏਡ ਮਿਲੀਬੈਂਡ ਵਿਦੇਸ਼ ਮੰਤਰੀ ਬਣੇ

ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਦੇ ਹੀ ਐਂਡੀ ਬਰਨਹਮ ਨੇ ਕੀਰ ਸਟਾਰਮਰ ਦੇ 11 ਮੰਤਰੀਆਂ ਨੂੰ ਅਹੁਦੇ ਤੋਂ ਹਟਾ ਕੇ ਨਵੇਂ ਮੰਤਰੀ ਮੰਡਲ ਦੇ ਗਠਨ ਦੀ ਪ੍ਰਕਿਆ ਦੀ ਆਰੰਭਤਾ ਕਰਦਿਆਂ ਬਰਤਾਨੀਆ ਦੇ ਸਾਬਕਾ ਰੱਖਿਆ ਮੰਤਰੀ ਜੌਹਨ ਹੀਲੀ ਨੂੰ ਨਵੇਂ ਖਜ਼ਾਨਾ ਮੰਤਰੀ ਬਣਾਉਣ ਦਾ ਐਲਾਨ ਕੀਤਾ ਹੈ, ਜਦਕਿ ਪਾਕਿਸਤਾਨੀ ਮੂਲ ਦੀ ਸ਼ਬਾਨਾ ਮਹਿਮੂਦ ਨੂੰ ਦੁਬਾਰਾ ਗ੍ਰਹਿ ਮੰਤਰੀ ਬਣਾਇਆ ਗਿਆ ਹੈ। ਇਸੇ ਤਰ੍ਹਾਂ ਏਡ ਮਿਲੀਬੈਂਡ ਨੂੰ ਯੂਵਟ ਕੂਪਰ ਦੀ ਥਾਂ ਨਵਾਂ ਵਿਦੇਸ਼ ਮੰਤਰੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਲੂਈਸ ਹੈਗ ਨੂੰ ਹੁਣ ਫਸਟ ਸੈਕਟਰੀ ਆਫ ਸਟੇਟ ਅਤੇ ਚਾਂਸਲਰ ਆਫ ਦ ਡਚੀ ਆਫ ਲੈਂਕਾਸਟਰ ਬਣਾਇਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਯੂਕਰੇਨ ਦੇ ਓਡੇਸਾ ਬੰਦਰਗਾਹ ਤੋਂ ਰਵਾਨਾ ਹੋਣ ਵਾਲੇ ਜਹਾਜ਼ ’ਤੇ ਹਮਲਾ-4 ਭਾਰਤੀਆਂ ਦੀ ਮੌਤ ਅਗਲੀ ਖ਼ਬਰ ਜੰਮੂ-ਕਸ਼ਮੀਰ ਨੂੰ ਮੁੜ ਰਾਜ ਦਾ ਦਰਜਾ ਦਿਵਾਉਣ ਲਈ ਨੈਸ਼ਨਲ ਕਾਨਫ਼ਰੰਸ ਵਲੋਂ ਪ੍ਰਦਰਸ਼ਨ
Ad Position 24
No active advertisement