20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਭਾਰਤੀਆਂ ਨੂੰ ਜਨਵਰੀ ਤੋਂ ਮਲੇਸ਼ੀਆ ’ਚ ਨਹੀਂ ਮਿਲੇਗਾ ਵੀਜ਼ਾ-ਮੁਕਤ ਦਾਖ਼ਲਾ

ਭਾਰਤੀਆਂ ਨੂੰ ਜਨਵਰੀ ਤੋਂ ਮਲੇਸ਼ੀਆ ’ਚ ਨਹੀਂ ਮਿਲੇਗਾ ਵੀਜ਼ਾ-ਮੁਕਤ ਦਾਖ਼ਲਾ

Ad Position 21
No active advertisement
ਅਜੀਤ ਡੈਸਕ 20-11-2026

ਸਿੰਗਾਪੁਰ, 19 ਨਵੰਬਰ (ਪੀ.ਟੀ.ਆਈ.)-ਮਲੇਸ਼ੀਆ ਦੇ ਇਮੀਗ੍ਰੇਸ਼ਨ ਵਿਭਾਗ ਨੇ ਐਲਾਨ ਕੀਤਾ ਹੈ ਕਿ ਉਹ 1 ਜਨਵਰੀ, 2027 ਤੋਂ ਭਾਰਤੀ ਨਾਗਰਿਕਾਂ ਲਈ ਵੀਜ਼ਾ-ਮੁਕਤ ਦਾਖ਼ਲੇ ਦੀ ਸਹੂਲਤ ਖ਼ਤਮ ਕਰ ਰਿਹਾ ਹੈ। ਇਸ ਤੋਂ ਪਹਿਲਾਂ, ਦੱਖਣ-ਪੂਰਬੀ ਏਸ਼ਿਆਈ ਦੇਸ਼ ਦੀ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ 30 ਦਿਨਾਂ ਲਈ ਵੀਜ਼ਾ ਤੋਂ ਛੋਟ ਦਿੱਤੀ ਜਾਂਦੀ ਸੀ, ਉਨ੍ਹਾਂ ਨੂੰ ਸਿਰਫ਼ ਪਹੁੰਚਣ ਤੋਂ ਤਿੰਨ ਦਿਨ ਪਹਿਲਾਂ ‘ਮਲੇਸ਼ੀਆ ਡਿਜੀਟਲ ਅਰਾਈਵਲ ਕਾਰਡ’ ਲਈ ਰਜਿਸਟਰ ਕਰਨਾ ਪੈਂਦਾ ਸੀ।ਇਹ ਵੀਜ਼ਾ ਛੋਟ 1 ਦਸੰਬਰ, 2023 ਨੂੰ ਸ਼ੁਰੂ ਕੀਤੀ ਗਈ ਸੀ ਅਤੇ ਬਾਅਦ ’ਚ ਇਸਨੂੰ 2026 ਦੇ ਅੰਤ ਤੱਕ ਵਧਾ ਦਿੱਤਾ ਗਿਆ ਸੀ। ਮਲੇਸ਼ੀਆ ਦੇ ਇਮੀਗ੍ਰੇਸ਼ਨ ਵਿਭਾਗ ਨੇ 17 ਨਵੰਬਰ ਨੂੰ ਜਾਰੀ ਇਕ ਨੋਟਿਸ ’ਚ ਕਿਹਾ ਕਿ 1 ਜਨਵਰੀ, 2027 ਤੋਂ ਭਾਰਤੀ ਨਾਗਰਿਕਾਂ ਲਈ ਵੀਜ਼ਾ-ਮੁਕਤ ਸਹੂਲਤ ਉਪਲਬਧ ਨਹੀਂ ਹੋਵੇਗੀ। ਇਸ ਅਨੁਸਾਰ, ਇਸ ਮਿਤੀ ਤੋਂ ਬਾਅਦ ਮਲੇਸ਼ੀਆ ’ਚ ਦਾਖ਼ਲ ਹੋਣ ਵਾਲੇ ਭਾਰਤੀ ਨਾਗਰਿਕਾਂ ਨੂੰ ਉੱਥੇ ਪਹੁੰਚਣ ਤੋਂ ਪਹਿਲਾਂ ਜਾਇਜ਼ ਵੀਜ਼ਾ ਲੈਣਾ ਜ਼ਰੂਰੀ ਹੋਵੇਗਾ। ਵਿਭਾਗ ਨੇ ਅੱਗੇ ਕਿਹਾ ਕਿ 1 ਦਸੰਬਰ, 2026 ਤੋਂ ‘ਮਾਈ ਵੀਜ਼ਾ’ ਪੋਰਟਲ ਰਾਹੀਂ ਵੀਜ਼ਾ ਲਈ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਕਿ ਵੀਜ਼ਾ ਪ੍ਰੋਸੈਸਿੰਗ ਫ਼ੀਸ ਵਾਪਸ ਨਹੀਂ ਕੀਤੀ ਜਾਵੇਗੀ, ਭਾਵੇਂ ਅਰਜ਼ੀ ਦਾ ਨਤੀਜਾ ਕੁਝ ਵੀ ਹੋਵੇ, ਨੀਤੀ ’ਚ ਕੋਈ ਬਦਲਾਅ ਆਵੇ ਜਾਂ ਯਾਤਰਾ ਯੋਜਨਾਵਾਂ ’ਚ ਬਾਅਦ ’ਚ ਕੋਈ ਤਬਦੀਲੀ ਕੀਤੀ ਜਾਵੇ।

Ad Position 22
No active advertisement
ਪਿਛਲੀ ਖ਼ਬਰ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਿਲ ਅਗਲੀ ਖ਼ਬਰ ਬੰਗਲਾਦੇਸ਼ ’ਚ ਮੁਹੰਮਦ ਯੂਨਸ ਦੇ ਘਰ ਨੂੰ ਅੱਗ ਲਗਾਈ-ਢਾਕਾ ’ਚ ਕਈ ਜਗ੍ਹਾ ਬੰਬ ਧਮਾਕੇ
Ad Position 24