10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

– ਪੰਜਾਬ ਭਾਜਪਾ ਦੇ ਸੂਬਾਈ ਦਫ਼ਤਰ ਵਿਖੇ ਗ੍ਰਨੇਡ ਹਮਲਾ ਮਾਮਲਾ – ਡਿਜੀਟਲ ਟਰਾਂਜ਼ੈਕਸ਼ਨਾਂ ਰਾਹੀਂ ਰਚੀ ਗਈ ਗ੍ਰਨੇਡ ਹਮਲੇ ਦੀ ਸਾਜਿਸ਼

Ad Position 21
No active advertisement
ਅਜੀਤ ਡੈਸਕ 22-07-2026
ਚੰਡੀਗੜ੍ਹ, 21 ਜੁਲਾਈ (ਸੰਦੀਪ ਕੁਮਾਰ ਮਾਹਨਾ)–ਚੰਡੀਗੜ੍ਹ ਪੁਲਿਸ ਵਲੋਂ ਪੰਜਾਬ ਭਾਜਪਾ ਦੇ ਸੈਕਟਰ 37 ਸਥਿਤ ਸੂਬਾਈ ਦਫ਼ਤਰ ’ਤੇ 1 ਅਪ੍ਰੈਲ ਨੂੰ ਹੋਏ ਗ੍ਰਨੇਡ ਹਮਲੇ ਸਬੰਧੀ ਦਾਇਰ ਚਾਰਜਸ਼ੀਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਹਮਲੇ ਦੀ ਸਾਜਿਸ਼ ਵਿਦੇਸ਼ਾਂ ਵਿਚ ਬੈਠੇ ਹੈਂਡਲਰਾਂ ਨੇ ਰਚੀ । ਜਾਂਚ ਅਨੁਸਾਰ ਫਰਾਂਸ, ਜਰਮਨੀ ਅਤੇ ਪੁਰਤਗਾਲ ਵਿਚ ਮੌਜੂਦ ਕਥਿਤ ਹੈਂਡਲਰਾਂ ਨੇ ਡਿਜੀਟਲ ਮਾਧਿਅਮ ਰਾਹੀਂ ਛੋਟੀਆਂ-ਛੋਟੀਆਂ ਕਿਸ਼ਤਾਂ ਵਿਚ ਲਗਭਗ 1.42 ਲੱਖ ਰੁਪਏ ਵੱਖ-ਵੱਖ ਬੈਂਕ ਖਾਤਿਆਂ ਵਿਚ ਭੇਜੇ ਤਾਂ ਜੋ ਜਾਂਚ ਏਜੰਸੀਆਂ ਨੂੰ ਸ਼ੱਕ ਨਾ ਹੋਵੇ । ਚਾਰਜਸ਼ੀਟ ਵਿਚ ਸੁਰਜੀਤ ਸਿੰਘ ਉਰਫ਼ ਸਰਪੰਚ ਤੇ ਹੋਰ ਵਿਦੇਸ਼ੀ ਸੰਪਰਕਾਂ ਵਲੋਂ ਕੀਤੀਆਂ ਗਈਆਂ ਕਈ ਟ੍ਰਾਂਜ਼ੈਕਸ਼ਨਾਂ ਦਾ ਵੇਰਵਾ ਦਰਜ ਹੈ। ਜਾਂਚ ਮੁਤਾਬਕ, ਹਮਲਾ ਕਰਨ ਵਾਲੇ ਅਮਨਪ੍ਰੀਤ ਸਿੰਘ ਅਤੇ ਗੁਰਤੇਜ ਸਿੰਘ ਨੂੰ ਹਮਲੇ ਤੋਂ ਬਾਅਦ 10 ਹਜ਼ਾਰ ਰੁਪਏ ਦਿੱਤੇ ਗਏ, ਜਿਨ੍ਹਾਂ ਵਿਚੋਂ ਦੋਵਾਂ ਨੇ 5-5 ਹਜ਼ਾਰ ਰੁਪਏ ਆਪਣੇ ਹਿੱਸੇ ਵਿਚ ਰੱਖੇ । ਬਾਅਦ ਵਿਚ ਉਹ ਰਾਜਸਥਾਨ ਦੇ ਖਾਟੂ ਸ਼ਿਆਮ ਤੇ ਫਿਰ ਰੇਵਾੜੀ ਪਹੁੰਚੇ, ਜਿੱਥੇ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ । ਪੁਲਿਸ ਦਾ ਕਹਿਣਾ ਹੈ ਕਿ ਰਕਮ ਯੂ.ਪੀ.ਆਈ. ਅਤੇ ਏ.ਟੀ.ਐਮ. ਰਾਹੀਂ ਕੱਢੀ ਗਈ ਅਤੇ ਦੋਸ਼ੀਆਂ ਨੂੰ ਵਿਦੇਸ਼ ਭੇਜਣ ਦਾ ਲਾਲਚ ਵੀ ਦਿੱਤਾ ਗਿਆ ਸੀ । ਚਾਰਜਸ਼ੀਟ ਵਿਚ ਕਈ ਹੋਰ ਦੋਸ਼ੀਆਂ ਦੇ ਨਾਮ, ਬੈਂਕ ਖਾਤਿਆਂ ਦੇ ਵੇਰਵੇ, ਯੂ.ਪੀ.ਆਈ. ਟ੍ਰਾਂਜ਼ੈਕਸ਼ਨਾਂ, ਡਿਜੀਟਲ ਚੈਟ, ਮੋਬਾਈਲ ਡਾਟਾ ਤੇ ਹੋਰ ਇਲੈਕਟ੍ਰਾਨਿਕ ਸਬੂਤ ਸ਼ਾਮਿਲ ਕੀਤੇ ਗਏ ਹਨ । ਪੁਲਿਸ ਦਾ ਦਾਅਵਾ ਹੈ ਕਿ ਇਹ ਮਾਮਲਾ ਵਿਦੇਸ਼ੀ ਫੰਡਿੰਗ ਨਾਲ ਜੁੜੇ ਇੱਕ ਵੱਡੇ ਕਥਿਤ ਅੱਤਵਾਦੀ ਨੈੱਟਵਰਕ ਵੱਲ ਇਸ਼ਾਰਾ ਕਰਦਾ ਹੈ । ਇਹ ਦਾਅਵੇ ਚਾਰਜਸ਼ੀਟ ’ਤੇ ਆਧਾਰਿਤ ਹਨ ਅਤੇ ਅੰਤਿਮ ਫ਼ੈਸਲਾ ਅਦਾਲਤ ਕਰੇਗੀ ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੋਫਾੜ ਅਗਲੀ ਖ਼ਬਰ ਪੰਜਾਬ ਵਿਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ-ਭਗਵੰਤ ਮਾਨ
Ad Position 24