10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਭਾਰਤ ਵਲੋਂ ਆਪਣੀ ਪਹਿਲੀ ਡੇਂਗੂ ਵੈਕਸੀਨ ਨੂੰ ਮਨਜ਼ੂਰੀ

Ad Position 21
No active advertisement
ਅਜੀਤ ਡੈਸਕ 22-07-2026
ਨਵੀਂ ਦਿੱਲੀ, 21 ਜੁਲਾਈ (ਪੀ.ਟੀ.ਆਈ.)-ਸਰਕਾਰ ਨੇ ਕਿਹਾ ਹੈ ਕਿ ਟੇਕੇਡਾ ਬਾਇਓਫਾਰਮਾਸਿਊਟੀਕਲਜ਼ ਇੰਡੀਆ ਦੇ ਡੇਂਗੂ ਵੈਕਸੀਨ, ਕਿਊਡੇਂਗਾ ਨੂੰ ਇਸ ਦੀ ਗੁਣਵੱਤਾ, ਸੁਰੱਖਿਆ ਤੇ ਪ੍ਰਭਾਵਸ਼ੀਲਤਾ ਦੇ ਵਿਆਪਕ ਵਿਗਿਆਨਕ ਮੁਲਾਂਕਣ ਤੋਂ ਬਾਅਦ ਮਾਰਕੀਟ ਅਧਿਕਾਰ ਦਿੱਤਾ ਗਿਆ ਹੈ। ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਇਹ ਬਿਮਾਰੀ ਦੀ ਰੋਕਥਾਮ ਲਈ ਦੇਸ਼ ’ਚ ਪ੍ਰਵਾਨਿਤ ਪਹਿਲਾ ਡੇਂਗੂ ਵੈਕਸੀਨ ਹੈ। ਟੇਕੇਡਾ ਬਾਇਓਫਾਰਮਾਸਿਊਟੀਕਲਜ਼ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਕਿਹਾ ਹੈ ਕਿ ਇਸ ਨੂੰ ਆਪਣੇ ਡੇਂਗੂ ਰੋਕਥਾਮ ਟੀਕੇ ਲਈ ਡਰੱਗ ਰੈਗੂਲੇਟਰ ਤੋਂ ਮਾਰਕੀਟ ਅਧਿਕਾਰ ਪ੍ਰਾਪਤ ਹੋਇਆ ਹੈ। ਇਕ ਬਿਆਨ ’ਚ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀ.ਡੀ.ਐਸ.ਸੀ.ਓ.) ਨੇ ਟੇਕੇਡਾ ਜੀ.ਐਮ.ਬੀ.ਐਚ. ਜਰਮਨੀ ਦੁਆਰਾ ਨਿਰਮਿਤ ਤੇ ਮੈਸਰਜ਼ ਟੇਕੇਡਾ ਬਾਇਓਫਾਰਮਾਸਿਊਟੀਕਲਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੁਆਰਾ ਆਯਾਤ ਕੀਤੇ ਜਾਣ ਵਾਲੇ ਡੇਂਗੂ ਟੈਟਰਾਵੈਲੈਂਟ ਟੀਕੇ ਲਈ ਮਾਰਕੀਟਿੰਗ ਅਧਿਕਾਰ ਦਿੱਤਾ ਹੈ। ਡਰੱਗਜ਼ ਐਂਡ ਕਾਸਮੈਟਿਕਸ ਐਕਟ 1940 ਤੇ ਡਰੱਗਜ਼ ਰੂਲਜ਼ 1945 ਦੇ ਉਪਬੰਧਾਂ ਅਨੁਸਾਰ ਟੀਕੇ ਦੀ ਗੁਣਵੱਤਾ, ਸੁਰੱਖਿਆ ਤੇ ਪ੍ਰਭਾਵਸ਼ੀਲਤਾ ਦੇ ਵਿਆਪਕ ਵਿਗਿਆਨਕ ਮੁਲਾਂਕਣ ਤੋਂ ਬਾਅਦ ਇਹ ਪ੍ਰਵਾਨਗੀ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ 1996 ਰਾਜਸਥਾਨ ਧਮਾਕਾ: ਸੁਪਰੀਮ ਕੋਰਟ ਵਲੋਂ ਦੋਸ਼ੀ ਦੀ ਮੌਤ ਦੀ ਸਜ਼ਾ ਰੱਦ , ਉਮਰ ਕੈਦੀ ਨੂੰ ਕੀਤਾ ਬਰੀ ਅਗਲੀ ਖ਼ਬਰ ਜੰਗ ਵਿਚਕਾਰ ਪਾਕਿ ਪੁੱਜੇ ਈਰਾਨ ਦੇ ਗ੍ਰਹਿ ਮੰਤਰੀ ਮੋਮੇਨੀ
Ad Position 24