10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਕੇਜਰੀਵਾਲ ਨੇ ਡੀ.ਸੀ.ਪੀ. ਨੂੰ ਚਿੱਠੀ ਲਿਖ ਦਰਜ ਐਫ.ਆਈ.ਆਰ. ਦੀ ਮੰਗੀ ਜਾਣਕਾਰੀ

Ad Position 21
No active advertisement
ਅਜੀਤ ਡੈਸਕ 22-07-2026


ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਪੁਲਿਸ ਨੂੰ ਚਿੱਠੀ ਲਿਖ ਕੇ ਕਾਕਰੋਚ ਜਨਤਾ ਪਾਰਟੀ ਪ੍ਰਦਰਸ਼ਨ ਦੇ ਬਾਅਦ ਦਰਜ ਐੱਫ਼.ਆਈ.ਆਰ. ਦੇ ਬਾਰੇ ਵਿਚ ਜਾਣਕਾਰੀ ਮੰਗੀ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਪੁਲਿਸ ਤੋਂ ਹਿਰਾਸਤ ਵਿਚ ਲਏ ਗਏ ਲੋਕਾਂ ਦੀ ਜਾਣਕਾਰੀ ਵੀ ਮੰਗੀ । ਇਸ ਦੇ ਮੱਦੇਨਜ਼ਰ ਕੇਜਰੀਵਾਲ ਨੇ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਦਾ ਦੌਰਾ ਵੀ ਕੀਤਾ । ਨਵੀਂ ਦਿੱਲੀ ਦੇ ਡਿਪਟੀ ਪੁਲਿਸ ਕਮਿਸ਼ਨਰ ਸਚਿਨ ਸ਼ਰਮਾ ਨੂੰ ਲਿਖੀ ਚਿੱਠੀ ਵਿਚ ਜੰਤਰ ਮੰਤਰ ’ਤੇ ਸੀ.ਜੇ.ਪੀ. ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਦਰਜ ਕੀਤੀਆਂ ਗਈਆਂ ਐੱਫ਼.ਆਈ.ਆਰ. ਦੇ ਬਾਰੇ ਵਿਚ ਸਾਰਾ ਵੇਰਵਾ ਮੰਗਿਆ ਹੈ । ਇਸ ਦੇ ਨਾਲ ਕੇਜਰੀਵਾਲ ਨੇ ਦਿੱਲੀ ਪੁਲਿਸ ਵਿਚ ਉਨ੍ਹਾਂ ਲੋਕਾਂ ਦੀ ਜਾਣਕਾਰੀ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ, ਜਿਨ੍ਹਾਂ ਖ਼ਿਲਾਫ਼ ਐੱਫ਼.ਆਈ.ਆਰ. ਦਰਜ ਕੀਤੀ ਗਈ ਹੈ ਤੇ ਜਿਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ । ਕੇਜਰੀਵਾਲ ਨੇ ਡੀ.ਸੀ.ਪੀ. ਨੂੰ ਅਪੀਲ ਕੀਤੀ ਹੈ ਕਿ ਚਿੱਠੀ ਵਿਚ ਲਿਖੀਆਂ ਦੋਵੇਂ ਸੂਚੀਆਂ ਨੂੰ ਤੁਰੰਤ ਜਨਤਕ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਉਚਿਤ ਕਾਨੂੰਨੀ ਮਦਦ ਤੇ ਮੈਡੀਕਲ ਸਹਾਇਤਾ ਲਈ 8588833548 ਨੰਬਰ ਜਾਰੀ ਕੀਤਾ ਹੈ।

Ad Position 22
No active advertisement
ਪਿਛਲੀ ਖ਼ਬਰ ਪੁਲਿਸ ਕਾਰਵਾਈ ਤੋਂ ਭੱਜ ਰਹੇ ਪ੍ਰਦਰਸ਼ਨਕਾਰੀਆਂ ਨੇ ਗੁਰਦੁਆਰਾ ਬੰਗਲਾ ਸਾਹਿਬ ’ਚ ਲਈ ਸ਼ਰਨ ਅਗਲੀ ਖ਼ਬਰ ਪ੍ਰਿਅੰਕਾ ਨੂੰ ਮਿਲਣ ਲਈ ਥਾਣੇ ਪਹੁੰਚੀ ਸੋਨੀਆ ਗਾਂਧੀ
Ad Position 24