29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਹੁਣ 4,000 ਕੁਇੰਟਲ ਤੋਂ ਵੱਧ ਖੰਡ ਦਾ ਭੰਡਾਰ ਨਹੀਂ ਕਰ ਸਕਣਗੇ ਡੀਲਰ

Ad Position 21
No active advertisement
ਅਜੀਤ ਡੈਸਕ 29-07-2026

ਨਵੀਂ ਦਿੱਲੀ, 28 ਜੁਲਾਈ (ਪੀ.ਟੀ.ਆਈ)-ਕੇਂਦਰ ਸਰਕਾਰ ਨੇ ਦੇਸ਼ ਭਰ ’ਚ ਖੰਡ ਦੀਆਂ ਵਧਦੀਆਂ ਕੀਮਤਾਂ ’ਤੇ ਰੋਕ ਲਗਾਉਣ ਅਤੇ ਜਮ੍ਹਾਖੋਰੀ ਰੋੋਕਣ ਲਈ ਵੱਡਾ ਕਦਮ ਚੁੱਕਦਿਆ ਖੰਡ ਦੇ ਭੰਡਾਰਨ ਸੰਬੰਧੀ ਡੀਲਰਾਂ ਲਈ ਨਵੇਂ ਆਦੇਸ਼ ਜਾਰੀ ਕੀਤੇ ਹਨ। ਜਿਸ ਤਹਿਤ ਹੁਣ ਵਪਾਰੀ 4,000 ਕੁਇੰਟਲ ਤੋਂ ਵੱਧ ਖੰਡ ਦਾ ਭੰਡਾਰ ਨਹੀਂ ਕਰ ਸਕਣਗੇ। ਨਵੇਂ ਆਦੇਸ਼ ਮੁਤਾਬਿਕ ਕੋਈ ਵੀ ਵਪਾਰੀ ਸਟਾਕ ਮਿਲਣ ਦੀ ਤਰੀਕ ਤੋਂ ਲੈ ਕੇ ਅਗਲੇ 30 ਦਿਨਾਂ ਤੋਂ ਵੱਧ ਖੰਡ ਦਾ ਭੰਡਾਰਨ ਨਹੀਂ ਕਰ ਸਕੇਗਾ। ਨਵੇਂ ਆਦੇਸ਼ ਅਨੁਸਾਰ ਸਾਰੇ ਖੰਡ ਵਪਾਰੀਆਂ ਲਈ ਸਰਕਾਰੀ ਪੋਰਟਲ ’ਤੇ ਸਟਾਕ ਬਾਰੇ ਜਾਣਕਾਰੀ ਦੇਣਾ ਅਤੇ ਨਿਯਮਤ ਅਪਡੇਟ ਕਰਨਾ ਜ਼ਰੂਰੀ ਹੋਵੇਗਾ। ਖੁਰਾਕ ਅਤੇ ਉਪਭੋਗਤਾ ਮਾਮਲਿਆਂ ਬਾਰੇ ਮੰਤਰਾਲੇ ਵਲੋਂ ਜਾਰੀ ਇਹ ਆਦੇਸ਼ 1 ਅਗਸਤ,2026 ਤੋਂ 30 ਨਵੰਬਰ,2026 ਤੱਕ ਲਾਗੂ ਰਹੇਗਾ। ਮੌਨਸੂਨ ’ਚ ਕਮੀ ਦੇ ਅਨੁਮਾਨ ਨੂੰ ਦੇਖਦੇ ਹੋਏ ਘਰੇਲੂ ਬਾਜ਼ਾਰ ’ਚ ਖੰਡ ਦੀ ਪੂਰਤੀ ਨੂੰ ਯਕੀਨੀ ਬਣਾਉਣ ਲਈ ਇਹ ਫ਼ੈਸਲਾ ਕੀਤਾ ਗਿਆ ਹੈ। ਆਦੇਸ਼ ’ਚ ਸਪਸ਼ਟ ਕੀਤਾ ਗਿਆ ਹੈ ਕਿ ਦੇਸ਼ ਭਰ ’ਚ ਕੋਈ ਵੀ ਖੰਡ ਵਪਾਰੀ ਜਾਂ ਡੀਲਰ ਕਿਸੇ ਵੀ ਸਥਾਨ ’ਤੇ 4,000 ਕੁਇੰਟਲ ਤੋਂ ਵੱਧ ਖੰਡ ਦਾ ਭੰਡਾਰ ਨਹੀਂ ਕਰ ਸਕਦਾ। ਕਿਸੇ ਵੀ ਵਪਾਰੀ ਵਲੋਂ ਸਟਾਕ ਰੱਖਣ ਦੇ ਸਮੇਂ ਦੀ ਗਿਣਤੀ ਉਸ ਤਰੀਕ ਤੋਂ ਕੀਤੀ ਜਾਵੇਗੀ, ਜਿਸ ਦਿਨ ਵਪਾਰੀ ਨੂੰ ਖੰਡ ਦਾ ਸਟਾਕ ਪ੍ਰਾਪਤ ਹੋਇਆ ਹੈ। ਇਸ ਤੋਂ ਪਹਿਲਾਂ ਖੰਡ ਦੇ ਵਪਾਰੀਆਂ ’ਤੇ ਭੰਡਾਰਨ ਦੀ ਹੱਦ ਸੰਬੰਧੀ ਕੋਈ ਪਾਬੰਦੀ ਨਹੀਂ ਸੀ, ਹਾਲਾਂਕਿ ਮੰਤਰਾਲਾ ਖੰਡ ਮਿੱਲਾਂ ਲਈ ਮਹੀਨਾਵਾਰ ਵਿਕਰੀ ਕੋਟਾ ਤੈਅ ਕਰਦਾ ਹੈ। ਕੀਮਤਾਂ ਨੂੰ ਕਾਬੂ ’ਚ ਰੱਖਣ ਲਈ ਕੇਂਦਰ ਸਰਕਾਰ ਖੰਡ ਦੀ ਬਰਾਮਦ ’ਤੇ ਪਹਿਲਾਂ ਹੀ ਰੋਕ ਲਗਾ ਚੁੱਕੀ ਹੈ। ਨੋਟੀਫਿਕੇਸ਼ਨ ਅਨੁਸਾਰ ਇਹ ਆਦੇਸ਼ ਸਰਕਾਰੀ ਸਟਾਕ ’ਚ ਰੱਖੀ ਗਈ ਖੰਡ ’ਤੇ ਲਾਗੂ ਨਹੀਂ ਹੋਵੇਗਾ। ਇਸ ਦੇ ਇਲਾਵਾ ਸੂਬਾ ਸਰਕਾਰਾਂ ਵਲੋਂ ਨਾਮਜ਼ਦ ਡੀਲਰਾਂ ਜਾਂ ਰਾਸ਼ਨ ਦੀਆਂ ਦੁਕਾਨਾਂ ਜ਼ਰੀਏ ਜਨਤਕ ਵੰਡ ਲਈ ਅਧਿਕਾਰਤ ਅਧਿਕਾਰੀਆਂ ਕੋਲ ਮੌਜੂਦ ਖੰਡ ਦੇ ਸਟਾਕ ਨੂੰ ਇਸ ਪਾਬੰਦੀ ਤੋਂ ਬਾਹਰ ਰੱਖਿਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਦੇਸ਼ ਨੂੰ ਪੇਪਰ ਲੀਕ ਰੋਕਣ ਵਾਲੇ ਬਿੱਲ ’ਤੇ ਸਾਰਥਕ ਬਹਿਸ ਦੀ ਉਮੀਦ- ਓਮ ਬਿਰਲਾ ਅਗਲੀ ਖ਼ਬਰ ਏ.ਕੇ.-47 ਨਾਲ ਗੋਲੀਆਂ ਚਲਾਉਣ ਦੇ ਮਾਮਲੇ ’ਚ ਕੇਜਰੀਵਾਲ ਵਲੋਂ ਕੇਂਦਰ ਤੇ ਬਿਹਾਰ ਸਰਕਾਰ ’ਤੇ ਹਮਲਾ
Ad Position 24