29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਦੇਸ਼ ਨੂੰ ਪੇਪਰ ਲੀਕ ਰੋਕਣ ਵਾਲੇ ਬਿੱਲ ’ਤੇ ਸਾਰਥਕ ਬਹਿਸ ਦੀ ਉਮੀਦ- ਓਮ ਬਿਰਲਾ

Ad Position 21
No active advertisement
ਅਜੀਤ ਡੈਸਕ 29-07-2026


ਲੋਕ ਸਭਾ ਸਪੀਕਰ ਓਮ ਬਿਰਲਾ ਨੇ ਪੇਪਰ ਲੀਕ ਰੋਕਣ ਵਾਲੇ ਬਿੱਲ ’ਤੇ ਵਿਆਪਕ ਅਤੇ ਸਾਰਥਕ ਬਹਿਸ ਦੀ ਅਪੀਲ ਕਰਦਿਆਂ ਕਿਹਾ ਕਿ ਭਾਰਤ ਦੀ ਪ੍ਰੀਖਿਆ ਪ੍ਰਣਾਲੀ ਦੀ ਭਰੋਸੇਯੋਗਤਾ ਅਤੇ ਪਾਰਦਰਸ਼ਿਤਾ ਰਾਸ਼ਟਰੀ ਮਹੱਤਵ ਦਾ ਵਿਸ਼ਾ ਹੈ ਅਤੇ ਸੰਸਦ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਪ੍ਰਕਿਰਿਆ ’ਚ ਜਨਤਾ ਦਾ ਭਰੋਸਾ ਮਜ਼ਬੂਤ ਕਰੇ। ਬਿੱਲ ’ਤੇ ਚਰਚਾ ਤੋਂ ਪਹਿਲਾਂ ਸਦਨ ਨੂੰ ਸੰਬੋਧਨ ਕਰਦਿਆ ਸਪੀਕਰ ਨੇ ਕਿਹਾ ਕਿ ਇਸ ਮੁੱਦੇ ’ਤੇ ਵਿਆਪਕ, ਗੰਭੀਰ ਅਤੇ ਸੋਚ ਸਮਝ ਕੇ ਚਰਚਾ ਦੀ ਲੋੜ ਹੈ। ਕਾਨੂੰਨ ਦੇ ਮਹੱਤਵ ’ਤੇ ਜ਼ੋਰ ਦਿੰਦਿਆ ਸਪੀਕਰ ਨੇ ਕਿਹਾ ਕਿ ਸੱਤਾ ਧਿਰ ਅਤੇ ਵਿਰੋਧੀ ਦੋਵੇਂ ਹੀ ਬਹਿਸ ’ਚ ਹਿੱਸਾ ਲੈਣ ਲਈ ਸਹਿਮਤ ਹੋਏ ਹਨ। ਅੱਜ ਦਾ ਦਿਨ ਇਕ ਮਹੱਤਵਪੂਰਨ ਮੌਕਾ ਹੈ ਅਤੇ ਸਾਰਾ ਦੇਸ਼ ਸਾਰੇ ਮੈਂਬਰਾਂ ਤੋਂ ਇਸ ਮਹੱਤਵਪੂਰਨ ਵਿਸ਼ੇ ’ਤੇ ਸਾਰਥਕ ਅਤੇ ਰਚਨਾਤਮਕ ਚਰਚਾ ’ਚ ਸ਼ਾਮਿਲ ਹੋਣ ਦੀ ਉਮੀਦ ਕਰਦਾ ਹੈ। ਉਨ੍ਹਾਂ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਇਕ ਮਜ਼ਬੂਤ ਕਾਨੂੰਨੀ ਢਾਂਚਾ ਤਿਆਰ ਕਰਨ ’ਚ ਆਪਣੇ ਅਨੁਭਵ, ਵਿਚਾਰਾਂ ਅਤੇ ਸੁਝਾਵਾਂ ਦਾ ਯੋਗਦਾਨ ਦੇਣ, ਤਾਂ ਜੋ ਬਣਨ ਵਾਲਾ ਕਾਨੂੰਨ ਜਨਤਕ ਪ੍ਰੀਖਿਆ ਪ੍ਰਣਾਲੀ ’ਚ ਭਰੋਸੇਯੋਗਤਾ, ਪਾਰਦਰਸ਼ਿਤਾ ਅਤੇ ਇਮਾਨਦਾਰੀ ਦੇ ਉੱਚ ਮਾਨਕਾਂ ਨੂੰ ਯਕੀਨੀ ਬਣਾਵੇ।

Ad Position 22
No active advertisement
ਪਿਛਲੀ ਖ਼ਬਰ ਇਕ ਪ੍ਰਧਾਨ ਨੂੰ ਹਟਾ ਕੇ ਪ੍ਰਧਾਨ ਮੰਤਰੀ ਬਚਾ ਲਏ - ਅਖਿਲੇਸ਼ ਯਾਦਵ ਅਗਲੀ ਖ਼ਬਰ ਹੁਣ 4,000 ਕੁਇੰਟਲ ਤੋਂ ਵੱਧ ਖੰਡ ਦਾ ਭੰਡਾਰ ਨਹੀਂ ਕਰ ਸਕਣਗੇ ਡੀਲਰ
Ad Position 24