02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਸੁਤੰਤਰਤਾ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਫ਼ਿਰੋਜ਼ਪੁਰ ’ਚ-ਮੁੱਖ ਮੰਤਰੀ ਲਹਿਰਾਉਣਗੇ ਰਾਸ਼ਟਰੀ ਝੰਡਾ

Ad Position 21
No active advertisement
ਅਜੀਤ ਡੈਸਕ 31-07-2026

ਚੰਡੀਗੜ੍ਹ, 30 ਜੁਲਾਈ (ਪ੍ਰੋ. ਅਵਤਾਰ ਸਿੰਘ)-ਸੁਤੰਤਰਤਾ ਦਿਵਸ 15 ਅਗਸਤ ਮੌਕੇ ਰਾਜ ਪੱਧਰੀ ਸਮਾਗਮ ਫ਼ਿਰੋਜ਼ਪੁਰ ਵਿਖੇ ਹੋਵੇਗਾ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਸ਼ਟਰੀ ਝੰਡਾ ਲਹਿਰਾਉਣਗੇ ਤੇ ਸਲਾਮੀ ਲੈਣਗੇ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਰੂਪਨਗਰ ਵਿਖੇ, ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਤਰਨ ਤਾਰਨ, ਕੈਬਨਿਟ ਮੰਤਰੀਆਂ ਵਿਚ ਹਰਪਾਲ ਸਿੰਘ ਚੀਮਾ ਲੁਧਿਆਣਾ, ਅਮਨ ਅਰੋੜਾ ਅੰਮ੍ਰਿਤਸਰ, ਡਾ. ਬਲਜੀਤ ਕੌਰ ਗੁਰਦਾਸਪੁਰ, ਡਾ. ਬਲਬੀਰ ਸਿੰਘ ਮਲੇਰਕੋਟਲਾ, ਲਾਲ ਚੰਦ ਕਟਾਰੂਚੱਕ ਫਾਜ਼ਿਲਕਾ, ਹਰਜੋਤ ਸਿੰਘ ਬੈਂਸ ਸ਼ਹੀਦ ਭਗਤ ਸਿੰਘ ਨਗਰ, ਹਰਭਜਨ ਸਿੰਘ ਈ.ਟੀ.ਓ. ਐਸ.ਏ.ਐਸ ਨਗਰ, ਗੁਰਮੀਤ ਸਿੰਘ ਖੁੱਡੀਆਂ ਪਟਿਆਲਾ, ਡਾ. ਰਵਜੋਤ ਸਿੰਘ ਹੁਸ਼ਿਆਰਪੁਰ, ਬਰਿੰਦਰ ਕੁਮਾਰ ਗੋਇਲ ਬਰਨਾਲਾ, ਹਰਦੀਪ ਸਿੰਘ ਮੁੰਡੀਆਂ ਬਠਿੰਡਾ, ਤਰੁਨਪ੍ਰੀਤ ਸਿੰਘ ਸੌਂਦ ਸੰਗਰੂਰ ਤੇ ਮੋਹਿੰਦਰ ਭਗਤ ਜਲੰਧਰ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।ਇਸ ਤੋਂ ਇਲਾਵਾ ਬਾਕੀ ਰਹਿੰਦੇ ਜ਼ਿਲ੍ਹਿਆਂ ਵਿਚ ਡਵਿਜ਼ਨਲ ਕਮਿਸ਼ਨਰ/ਡਿਪਟੀ ਕਮਿਸ਼ਨਰ ਸੁਤੰਤਰਤਾ ਸਮਾਗਮਾਂ ਦੀ ਪ੍ਰਧਾਨਗੀ ਕਰਨਗੇ ।

Ad Position 22
No active advertisement
ਪਿਛਲੀ ਖ਼ਬਰ ਪਾਕਿ ਮਕਬੂਜ਼ਾ ਕਸ਼ਮੀਰ ’ਚ ਕਤਲੇਆਮ ਕਰਨ ਦੀ ਕਰ ਰਿਹਾ ਤਿਆਰੀ ਅਗਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਬੇਅਦਬੀ ਸੋਧ ਕਾਨੂੰਨ ਦੇ ਇਤਰਾਜ਼ ਸੰਬੰਧੀ ਪੰਜਾਬ ਸਰਕਾਰ ਵਲੋਂ ਭੇਜਿਆ ‘ਜਵਾਬ ਰੱਦ’
Ad Position 24
No active advertisement