ਨਵੀਂ ਦਿੱਲੀ, 6 ਅਗਸਤ (ਉਪਮਾ ਡਾਗਾ ਪਾਰਥ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਲੋਂ ਸਨਿਚਰਵਾਰ 8 ਅਗਸਤ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ ਕੀਤੇ ਜਾਣ ਵਾਲੇ ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ’ਤੇ ਉਸ ਵੇਲੇ ਸੰਕਟ ਛਾ ਗਿਆ ਜਦੋਂ ਪ੍ਰੋਗਰਾਮ ਲਈ ਕੇ.ਪੀ. ਕਾਲਜ ਮੈਦਾਨ ਦੀ ਨਿਸਚਿਤ ਥਾਂ ਨੂੰ ਟਰੱਸਟ ਨੇ ਰੱਦ ਕਰ ਦਿੱਤਾ। ਪ੍ਰੋਗਰਾਮ ਤੋਂ ਦੋ ਦਿਨ ਪਹਿਲਾਂ ਪ੍ਰੋਗਰਾਮ ਵਾਲੀ ਥਾਂ ਦੀ ਬੁਕਿੰਗ ਨੂੰ ਰੱਦ ਕਰਨ ’ਤੇ ਰਾਹੁਲ ਗਾਂਧੀ ਨੇ ਸੂਬੇ ਦੀ ਭਾਜਪਾ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪਾਏ ਸੰਦੇਸ਼ ’ਚ ਕਿਹਾ ਕਿ ਇਲਾਹਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਫੀਸਾਂ ਦੇ ਵਾਧੇ ਅਤੇ ਸੀਟਾਂ ਦੀ ਕਟੌਤੀ ਦੇ ਖ਼ਿਲਾਫ਼ ਆਪਣੇ ਭਵਿੱਖ ਦੀ ਲੜਾਈ ਲੜ ਰਹੇ ਹਨ, ਪਰ ਪ੍ਰਸ਼ਾਸਨ ਵਿਦਿਆਰਥੀਆਂ ਨੂੰ ਸੁਣਨ ਦੀ ਥਾਂ ’ਤੇ ਉਨ੍ਹਾਂ ’ਤੇ ਮਾਮਲੇ ਦਰਜ ਕਰ ਰਿਹਾ ਹੈ। ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਕੇਂਦਰ ਦੀ ਨੀਤੀ ਹੀ ਨੌਜਵਾਨਾਂ ਦੀ ਆਵਾਜ਼ ਦਬਾਉਣਾ ਹੈ। ਸਵਾਲ ਪੁੱਛੋ ਤਾਂ ਲਾਠੀ, ਵਿਰੋਧ ਕਰੋ ਤਾਂ ਮੁਕੱਦਮੇ ਅਤੇ ਆਵਾਜ਼ ਉਠਾਓ ਤਾਂ ਪੈਲੇਟ ਗੰਨ। ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਵਿਦਿਆਰਥੀਆਂ ਦੀ ਗੱਲ ਸੁਣਨ ਲਈ ਪ੍ਰਯਾਗਰਾਜ ਆਉਣ ਦਾ ਫ਼ੈਸਲਾ ਕੀਤਾ, ਉਸ ਵੇਲੇ ਤੋਂ ਪ੍ਰਸ਼ਾਸਨ ਉਨ੍ਹਾਂ ਦੇ ਪ੍ਰੋਗਰਾਮ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਫ਼ ਹੈ ਕਿ ਸਰਕਾਰ ਨੂੰ ‘ਛਾਤਰੋਂ ਕੀ ਗੂੰਜ’ (ਪ੍ਰੋਗਰਾਮ) ਤੋਂ ਵੀ ਡਰ ਲੱਗ ਰਿਹਾ ਹੈ। ਰਾਹੁਲ ਗਾਂਧੀ ਨੇ ਵਿਦਿਆਰਥੀਆਂ ਦੇ ਨਾਲ ਖੜ੍ਹੇ ਹੋਣ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਸਰਕਾਰ ਕਿੰਨੀ ਵੀ ਕੋਸ਼ਿਸ਼ ਕਰ ਲਵੇ, ਪਰ ਉਨ੍ਹਾਂ ਨੂੰ ਵਿਦਿਆਰਥੀਆਂ ਦੀ ਆਵਾਜ਼ ਉਠਾਉਣ ਤੋਂ ਨਹੀਂ ਰੋਕ ਸਕਦੀ।
ਸਰਕਾਰ ਮੈਨੂੰ ਵਿਦਿਆਰਥੀਆਂ ਦੀ ਆਵਾਜ਼ ਉਠਾਉਣ ਤੋਂ ਨਹੀਂ ਰੋਕ ਸਕਦੀ - ਰਾਹੁਲ ਗਾਂਧੀ
ਨਵੀਂ ਦਿੱਲੀ, 6 ਅਗਸਤ (ਉਪਮਾ ਡਾਗਾ ਪਾਰਥ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਲੋਂ ਸਨਿਚਰਵਾਰ 8 ਅਗਸਤ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ ਕੀਤੇ ਜਾਣ ਵਾਲੇ ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ’ਤੇ ਉਸ ਵੇਲੇ ਸੰਕਟ ਛਾ ਗਿਆ ਜਦੋਂ ਪ੍ਰੋਗਰਾਮ ਲਈ ਕੇ.ਪੀ. ਕਾ
ਅਜੀਤ ਡੈਸਕ
07-08-2026