ਨਵੀਂ ਦਿੱਲੀ, 6 ਅਗਸਤ (ਏਜੰਸੀ)-ਭਾਰਤ ਨੇ ਓਡੀਸ਼ਾ ਦੇ ਚਾਂਦੀਪੁਰ ’ਚ ਇੰਟੀਗ੍ਰੇਟਿਡ ਟੈਸਟ ਰੇਂਜ ਤੋਂ ਪ੍ਰਮਾਣੂ ਸਮਰਥਾ ਵਾਲੀ ਬੈਲਿਸਟਿਕ ਮਿਜ਼ਾਈਲ ਅਗਨੀ-4 ਦਾ ਸਫ਼ਲ ਪ੍ਰੀਖਣ ਕੀਤਾ ਤੇ ਆਪਣੀ ਰਣਨੀਤਕ ਮਾਰਕ ਸਮਰਥਾ ਦਾ ਪ੍ਰਦਰਸ਼ਨ ਕੀਤਾ। ਇਸ ਮਿਜ਼ਾਈਲ ਦਾ ਪ੍ਰੀਖਣ ਸਟ੍ਰੈਟਜਿਕ ਫੋਰਸਿਸ ਕਮਾਂਡ (ਐਸ.ਐਫ਼.ਸੀ.) ਤੇ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ (ਡੀ.ਆਰ.ਡੀ.ਓ.) ਨੇ ਕੀਤਾ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਸ ਲਾਂਚ ਨੇ ਸਾਰੇ ਆਪ੍ਰੇਸ਼ਨਲ ਤੇ ਤਕਨੀਕੀ ਪੈਮਾਨਿਆਂ ਨੂੰ ਸਹੀ ਸਾਬਿਤ ਕੀਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਗਨੀ-4 ਮਿਜ਼ਾਈਲ ਦੇ ਸਫਲ ਪ੍ਰੀਖਣ ਲਈ ਡੀ.ਆਰ.ਡੀ.ਓ. ਤੇ ਐਸ.ਐਫ਼.ਸੀ. ਨੂੰ ਵਧਾਈ ਦਿੱਤੀ।
ਭਾਰਤ ਵਲੋਂ ਅਗਨੀ-4 ਮਿਜ਼ਾਈਲ ਦਾ ਸਫ਼ਲ ਪ੍ਰੀਖਣ
ਨਵੀਂ ਦਿੱਲੀ, 6 ਅਗਸਤ (ਏਜੰਸੀ)-ਭਾਰਤ ਨੇ ਓਡੀਸ਼ਾ ਦੇ ਚਾਂਦੀਪੁਰ ’ਚ ਇੰਟੀਗ੍ਰੇਟਿਡ ਟੈਸਟ ਰੇਂਜ ਤੋਂ ਪ੍ਰਮਾਣੂ ਸਮਰਥਾ ਵਾਲੀ ਬੈਲਿਸਟਿਕ ਮਿਜ਼ਾਈਲ ਅਗਨੀ-4 ਦਾ ਸਫ਼ਲ ਪ੍ਰੀਖਣ ਕੀਤਾ ਤੇ ਆਪਣੀ ਰਣਨੀਤਕ ਮਾਰਕ ਸਮਰਥਾ ਦਾ ਪ੍ਰਦਰਸ਼ਨ ਕੀਤਾ। ਇਸ ਮਿਜ਼ਾਈਲ ਦਾ
ਅਜੀਤ ਡੈਸਕ
07-08-2026