07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪ੍ਰਧਾਨ ਮੰਤਰੀ ਨੇ ਐਨ. ਡੀ. ਏ. ’ਚ ਸ਼ਾਮਿਲ ਹੋਏ ਨਵੇਂ ਲੋਕ ਸਭਾ ਮੈਂਬਰਾਂ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 7 ਅਗਸਤ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਮਮਤਾ ਬੈਨਰਜੀ ਅਤੇ ਸ਼ਿਵ ਸੈਨਾ (ਊਧਵ ਠਾਕਰੇ) ਤੋਂ ਬਾਗੀ ਹੋਏ ਸੰਸਦ ਮੈਂਬਰਾਂ ਨਾਲ ਆਪਣੀ ਰਿਹਾਇਸ਼ ’ਤੇ ਨਾਸ਼ਤੇ ’ਤੇ ਮੁਲਾਕਾਤ ਕੀਤੀ। ਮੋਦੀ ਨੇ ਸੰਸਦ

Ad Position 21
No active advertisement
ਅਜੀਤ ਡੈਸਕ 08-08-2026

 ਨਵੀਂ ਦਿੱਲੀ, 7 ਅਗਸਤ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਮਮਤਾ ਬੈਨਰਜੀ  ਅਤੇ ਸ਼ਿਵ ਸੈਨਾ (ਊਧਵ ਠਾਕਰੇ) ਤੋਂ ਬਾਗੀ ਹੋਏ ਸੰਸਦ ਮੈਂਬਰਾਂ  ਨਾਲ ਆਪਣੀ ਰਿਹਾਇਸ਼ ’ਤੇ ਨਾਸ਼ਤੇ ’ਤੇ ਮੁਲਾਕਾਤ ਕੀਤੀ। ਮੋਦੀ ਨੇ ਸੰਸਦ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਨ. ਡੀ. ਏ. ਇਕ ਪਰਿਵਾਰ ਹੈ। ਨਾਲ ਹੀ ਕਿਹਾ ਕਿ ਕਿਸੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਉਹ (ਮੋਦੀ) ਉਨ੍ਹਾਂ ਦੇ ਨਾਲ ਹਨ।  ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਬਹਿਸ ’ਚ ਵੱਧ ਤੋਂ ਵੱਧ ਹਿੱਸਾ ਲੈਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸੰਸਦ ਦੇ ਇਤਿਹਾਸ ਨੂੰ ਪੜ੍ਹੋ, ਸਮਝੋ ਤੇ ਜਾਣੋ ਅਤੇ ਚਰਚਾ ਦੀ ਤਿਆਰੀ ਲਈ ਉਸ ਦੀ ਵਰਤੋਂ ਕਰੋ। ਉਨ੍ਹਾਂ ਮੈਂਬਰਾਂ ਨੂੰ ਆਪਣੇ ਰਾਜਾਂ ਦੇ ਵਿਕਾਸ ਲਈ ਕੰਮ ਕਰਨ ਪ੍ਰਤੀ ਪ੍ਰੇਰਦਿਆਂ ਕਿਹਾ ਕਿ ਰਾਜ ਅੱਗੇ ਵਧਣਗੇ ਤਾਂ ਹੀ ਦੇਸ਼ ਅੱਗੇ ਵਧੇਗਾ। ਪ੍ਰਧਾਨ ਮੰਤਰੀ ਨੇ ਬੈਠਕ ਦੌਰਾਨ ਐਨ. ਸੀ. ਪੀ. (ਅਜੀਤ) ਦੇ ਨੇਤਾ ਪਾਰਥ ਪਵਾਰ ਨਾਲ ਇਕੱਲੇ ਮੁਲਾਕਾਤ ਕੀਤੀ। ਪਾਰਥ ਨਾਲ ਮਰਾਠੀ ’ਚ ਕੀਤੀ ਗੱਲਬਾਤ ’ਚ ਮੋਦੀ ਨੇ ਉਨ੍ਹਾਂ ਦੀ ਮਾਤਾ ਸੁਨੇਤਰਾ ਪਵਾਰ ਦੀ ਸਿਹਤ ਬਾਰੇ ਪੁੱਛਿਆ।  ਮੋਦੀ ਦੇ ਨਾਲ ਨਾਸ਼ਤੇ ’ਤੇ ਸ਼ਿਵ ਸੈਨਾ ਦੇ 7, ਐਨ. ਸੀ. ਪੀ. ਦੇ 20, ਐਨ. ਸੀ. ਪੀ. (ਅਜੀਤ) ਦੇ 2 ਅਤੇ ਉਪੇਂਦਰ ਕੁ਼ਸ਼ਵਾਹਾ ਸਮੇਤ ਤਕਰੀਬਨ 45 ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਹਰ ਮੈਂਬਰ ਨਾਲ ਨਿੱਜੀ ਤੌਰ ’ਤੇ ਗੱਲ ਕਰਕੇ ਉਨ੍ਹਾਂ ਦਾ ਹਾਲ ਪੁੱਛਿਆ।  ਮੋਦੀ ਨੇ ਕਿਹਾ ਕਿ ਐਨ. ਡੀ. ਏ. ਸੰਸਦ ਮੈਂਬਰਾਂ ਦੀ ਗਿਣਤੀ ਦੇ ਆਧਾਰ ’ਤੇ ਕਿਸੇ ਪਾਰਟੀ ਨੂੰ ਅਹਿਮੀਅਤ ਨਹੀਂ ਦਿੰਦੀ, ਸਗੋਂ ਸਾਡੇ ਲਈ ਇਕ ਸੰਸਦ ਮੈਂਬਰ ਵਾਲੀ ਪਾਰਟੀ ਵੀ ਓਨੀ ਹੀ ਅਹਿਮ ਹੈ ਜਿੰਨੀ ਕਿ ਕੋਈ ਵੱਡੀ ਪਾਰਟੀ। ਪ੍ਰਧਾਨ ਮੰਤਰੀ ਨੇ ਆਪਣੇ ਸੰਸਦੀ ਹਲਕੇ ਦੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ਲਈ ਸੱਤਾ ਦੀ ਪ੍ਰਭਾਵੀ ਢੰਗ ਨਾਲ ਵਰਤੋਂ ਕਰਨ ਦੀ ਤਾਕੀਦ ਕੀਤੀ ਅਤੇ ਖੇਤਰ ’ਚ ਕਿਸੇ ਵੀ ਵਿਕਾਸ ਕਾਰਜ ਲਈ ਸਿੱਧੇ ਪ੍ਰਧਾਨ ਮੰਤਰੀ ਦੇ ਦਫ਼ਤਰ ਨਾਲ ਸੰਪਰਕ ਕਰਨ ਨੂੰ ਕਿਹਾ। 

 

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨੇ ਇੰਸਟਾ ਵੀਡੀਓ ਰਾਹੀਂ ਦਿੱਤਾ ਸਵਦੇਸ਼ੀ ਦਾ ਸੰਦੇਸ਼ ਅਗਲੀ ਖ਼ਬਰ ਗਾਂਧੀ ਪਰਿਵਾਰ ਨਾਲ ਨਿੱਜੀ ਸੰਬੰਧ ਬਣੇ ਰਹਿਣਗੇ ਸਿਆਸੀ ਤੌਰ ’ਤੇ ਭਾਜਪਾ ਪ੍ਰਤੀ ਹਾਂ ਵਚਨਬੱਧ-ਕੈਪਟਨ
Ad Position 24