ਚੰਡੀਗੜ੍ਹ, 7 ਅਗਸਤ (ਪੀ.ਟੀ.ਆਈ.)-ਸਾਬਕਾ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਵਲੋਂ ਉਨ੍ਹਾਂ ਨੂੰ ‘ਅੰਕਲ’ ਕਹਿਣ ਅਤੇ ‘ਪਸੰਦੀਦਾ ਨੇਤਾ’ ਦੱਸਣ ’ਤੇ ਪ੍ਰਤੀਕਿਰਿਆ ਦਿੰਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਗਾਂਧੀ ਪਰਿਵਾਰ ਨਾਲ ਉਨ੍ਹਾਂ ਦੇ ਨਿੱਜੀ ਸੰਬੰਧ ਹਮੇਸ਼ਾ ਬਣੇ ਰਹਿਣਗੇ ਪਰ ਉਨ੍ਹਾਂ ਦੀ ਸਿਆਸੀ ਵਚਨਬੱਧਤਾ ਭਾਜਪਾ ਹੈ। ਵੀਰਵਾਰ ਰਾਤ ਨੂੰ ਇਕ ਇੰਸਟਾਗ੍ਰਾਮ ਵੀਡੀਓ ’ਚ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ’ਚ ਉਨ੍ਹਾਂ ਦੇ ਪਸੰਦੀਦਾ ਨੇਤਾ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਮੇਰੀ ਉਨ੍ਹਾਂ ਨਾਲ ਚੰਗੀ ਬਣਦੀ ਹੈ, ਉਹ ‘ਕੂਲ’ ਨੇਤਾ ਹਨ। ਉਹ ਫ਼ੌਜੀ ਇਤਿਹਾਸ ਦੇ ਮਾਹਿਰ ਹਨ। ਇਸ ਦੇ ਨਾਲ ਹੀ ਇਹ ਅਟਕਲਾਂ ਸ਼ੁਰੂ ਹੋ ਗਈਆਂ ਹਨ ਕਿ ਪੰਜਾਬ ਦੇ ਤਜਰਬੇਕਾਰ ਸਾਬਕਾ ਮੁੱਖ ਮੰਤਰੀ ਚੋਣਾਂ ਤੋਂ ਪਹਿਲਾਂ ਕਾਂਗਰਸ ਵਿਚ ਵਾਪਸੀ ਕਰ ਸਕਦੇ ਹਨ। ਸ਼ੁੱਕਰਵਾਰ ਨੂੰ ਕਾਂਗਰਸੀ ਨੇਤਾ ਦੀ ਟਿੱਪਣੀ ’ਤੇ ਪ੍ਰਤੀਕਿਰਿਆ ਦਿੰਦਿਆਂ ਕੈਪਟਨ ਅਮਰਿੰਦਰ ਨੇ ਫ਼ੋਨ ’ਤੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਰਾਹੁਲ ਨੇ ਉਨ੍ਹਾਂ ਦੀ ਪ੍ਰਸੰਸਾ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਨੂੰ ਉਦੋਂ ਤੋਂ ਜਾਣਦੇ ਹਨ ਜਦੋਂ ਉਹ ਬੱਚੇ ਸਨ ਅਤੇ ਉਨ੍ਹਾਂ ਦੇ ਪਿਤਾ ਤੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਉਨ੍ਹਾਂ ਦੇ ਸਹਿਪਾਠੀ ਅਤੇ ਦੋਸਤ ਸਨ। ਕੈਪਟਨ ਨੇ ਕਿਹਾ ਕਿ ਭਾਰਤ ਨੂੰ ਛੱਡ ਕੇ ਦੁਨੀਆ ਭਰ ਵਿਚ ਨਿੱਜੀ ਰਿਸ਼ਤੇ ਸਿਆਸੀ ਵਚਨਬੱਧਤਾਵਾਂ ਤੋਂ ਵੱਖ ਹੁੰਦੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਅਤੇ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਨਾਲ ਉਨ੍ਹਾਂ ਦੇ ਪਰਿਵਾਰਕ ਰਿਸ਼ਤੇ ਹਮੇਸ਼ਾ ਬਣੇ ਰਹਿਣਗੇ ਪਰ ਸਿਆਸੀ ਤੌਰ ’ਤੇ ਉਹ ਭਾਰਤੀ ਜਨਤਾ ਪਾਰਟੀ ਪ੍ਰਤੀ ਵਚਨਬੱਧ ਹਨ। ਕੈਪਟਨ ਨੇ ਯਾਦ ਕੀਤਾ ਕਿ 1980 ਵਿਚ ਉਹ ਕਾਂਗਰਸ ਦੇ ਸੰਸਦ ਮੈਂਬਰ ਸਨ, ਜਦੋਂਕਿ ਉਨ੍ਹਾਂ ਦੀ ਮਾਂ, ਮਰਹੂਮ ਮਹਾਰਾਣੀ ਮੋਹਿੰਦਰ ਕੌਰ, ਇਕ ਵਿਰੋਧੀ ਪਾਰਟੀ ਤੋਂ ਸੰਸਦ ਮੈਂਬਰ ਸੀ। ਉਨ੍ਹਾਂ ਪੁੱਛਿਆ ਕਿ ਕੀ ਇਸ ਦਾ ਮਤਲਬ ਇਹ ਹੈ ਕਿ ਮੇਰੀ ਆਪਣੀ ਮਾਂ ਨਾਲ ਨਹੀਂ ਬਣਦੀ ਸੀ ? ਉਧਰ ਪੰਜਾਬ ਭਾਜਪਾ ਦੇ ਸੀਨੀਅਰ ਬੁਲਾਰੇ ਪ੍ਰਿਤਪਾਲ ਸਿੰਘ ਬਲੀਆਵਾਲ ਨੇ ਕਿਹਾ ਕਿ ਕੈਪਟਨ ਸਾਹਿਬ ਪੰਜਾਬ ਦੇ ਸਭ ਤੋਂ ਵੱਡੇ ਨੇਤਾ ਹਨ। ਬਲੀਆਵਾਲ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਕੈਪਟਨ ਅਮਰਿੰਦਰ ਦੀ ਯਾਦ ਉਦੋਂ ਆ ਰਹੀ ਹੈ, ਜਦੋਂ ਉਨ੍ਹਾਂ ਦੀ ਪਾਰਟੀ ਦੀ ਪੰਜਾਬ ਇਕਾਈ ਵਿਚ ਜ਼ਬਰਦਸਤ ਅੰਦਰੂਨੀ ਕਲੇਸ਼ ਅਤੇ ਝਗੜੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਇਕ ਡੁੱਬਦਾ ਹੋਇਆ ਜਹਾਜ਼ ਹੈ। ਪੰਜਾਬ ਦੇ ਮੁੱਖ ਮੰਤਰੀ ਰਹਿੰਦਿਆਂ 2021 ਵਿਚ ਕੈਪਟਨ ਦੇ ਕਾਂਗਰਸ ਛੱਡਣ ਦੇ ਹਾਲਾਤ ਦਾ ਜ਼ਿਕਰ ਕਰਦਿਆਂ ਬਲੀਆਵਾਲ ਨੇ ਕਿਹਾ ਕਿ ਗਾਂਧੀ ਨੂੰ ਉਹ ਸਮਾਂ ਵੀ ਯਾਦ ਰੱਖਣਾ ਚਾਹੀਦਾ ਹੈ ਜਦੋਂ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਕੂਲ ਨੇਤਾ ਜਾਂ ਅੰਕਲ ਨਹੀਂ ਲਗਦੇ ਸਨ।
ਗਾਂਧੀ ਪਰਿਵਾਰ ਨਾਲ ਨਿੱਜੀ ਸੰਬੰਧ ਬਣੇ ਰਹਿਣਗੇ ਸਿਆਸੀ ਤੌਰ ’ਤੇ ਭਾਜਪਾ ਪ੍ਰਤੀ ਹਾਂ ਵਚਨਬੱਧ-ਕੈਪਟਨ
ਚੰਡੀਗੜ੍ਹ, 7 ਅਗਸਤ (ਪੀ.ਟੀ.ਆਈ.)-ਸਾਬਕਾ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਵਲੋਂ ਉਨ੍ਹਾਂ ਨੂੰ ‘ਅੰਕਲ’ ਕਹਿਣ ਅਤੇ ‘ਪਸੰਦੀਦਾ ਨੇਤਾ’ ਦੱਸਣ ’ਤੇ ਪ੍ਰਤੀਕਿਰਿਆ ਦਿੰਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਗਾਂਧੀ ਪਰਿਵਾਰ ਨਾਲ ਉਨ੍ਹਾਂ ਦੇ ਨਿੱਜੀ ਸੰਬੰਧ
ਅਜੀਤ ਡੈਸਕ
08-08-2026