ਨਵੀਂ ਦਿੱਲੀ, 11 ਅਗਸਤ (ਉਪਮਾ ਡਾਗਾ ਪਾਰਥ)- ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਸੰਸਦ ਭਵਨ ਦੀ ਕੰਟੀਨ ’ਚ ‘ਅੰਮ੍ਰਿਤਸਰੀ ਤੜਕਾ’ ਲਗਾਉਂਦਿਆਂ ਸੰਸਦ ਮੈਂਬਰਾਂ ਨੂੰ ਅੰਮ੍ਰਿਤਸਰ ਦੇ ਮਸ਼ਹੂਰ ਕੁਲਚੇ ਛੋਲੇ ਖਵਾਏ। ਇਸ ਤੋਂ ਇਲਾਵਾ ਅੰਮ੍ਰਿਤਸਰੀ ਲੱਸੀ ਅਤੇ ਫਰੂਟ ਕ੍ਰੀਮ ਵੀ ਖਵਾਈ। ਇਸ ਮੇਜ਼ਬਾਨੀ ਦਾ ਆਨੰਦ ਲੈਣ ਵਾਲਿਆਂ ’ਚ ਭਾਜਪਾ ਪ੍ਰਧਾਨ ਨਿਤਿਨ ਨਬੀਨ ਤੇ ਕੇਂਦਰੀ ਮੰਤਰੀ ਜੇ.ਪੀ. ਨੱਢਾ ਵੀ ਸ਼ਾਮਿਲ ਸਨ। ਪ੍ਰਾਪਤ ਜਾਣਕਾਰੀ ਮੁਤਾਬਿਕ ਤਕਰੀਬਨ 120 ਸੰਸਦ ਮੈਂਬਰਾਂ ਨੇ ਇਸ ਅੰਮ੍ਰਿਤਸਰੀ ਜਾਇਕੇ ਦਾ ਲੁਤਫ ਲਿਆ, ਜਦਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਦਫ਼ਤਰ ’ਚ ਹੀ ਇਨ੍ਹਾਂ ਅੰਮ੍ਰਿਤਸਰੀ ਸੁਗਾਤਾਂ ਦਾ ਆਨੰਦ ਲਿਆ।
ਚੁੱਘ ਨੇ ਸੰਸਦ ਭਵਨ ’ਚ ਖਵਾਏ ਅੰਮ੍ਰਿਤਸਰੀ ਕੁਲਚੇ
ਨਵੀਂ ਦਿੱਲੀ, 11 ਅਗਸਤ (ਉਪਮਾ ਡਾਗਾ ਪਾਰਥ)- ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਸੰਸਦ ਭਵਨ ਦੀ ਕੰਟੀਨ ’ਚ ‘ਅੰਮ੍ਰਿਤਸਰੀ ਤੜਕਾ’ ਲਗਾਉਂਦਿਆਂ ਸੰਸਦ ਮੈਂਬਰਾਂ ਨੂੰ ਅੰਮ੍ਰਿਤਸਰ ਦੇ ਮਸ਼ਹੂਰ ਕੁਲਚੇ ਛੋਲੇ ਖਵਾਏ। ਇਸ ਤੋਂ ਇਲਾਵਾ ਅੰਮ੍ਰਿਤਸਰੀ ਲੱਸੀ ਅਤੇ ਫਰੂਟ ਕ੍ਰੀਮ ਵੀ
ਅਜੀਤ ਡੈਸਕ
12-08-2026