13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਜਸਟਿਸ ਯਸ਼ਵੰਤ ਵਰਮਾ ਵਿਰੁੱਧ ਲਗਾਏ ਦੋਸ਼ ਠੀਕ ਸਾਬਤ ਹੋਏ-ਜਾਂਚ ਕਮੇਟੀ

ਨਵੀਂ ਦਿੱਲੀ, 12 ਅਗਸਤ (ਉਪਮਾ ਡਾਗਾ ਪਾਰਥ)- ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਯਸ਼ਵੰਤ ਵਰਮਾ ਨਕਦੀ ਕਾਂਡ ’ਚ ਉਨ੍ਹਾਂ ਖ਼ਿਲਾਫ਼ ਲੱਗੇ ਤਿੰਨੋਂ ਦੋਸ਼ ਸਹੀ ਸਾਬਿਤ ਹੋਏ। ਬੁੱਧਵਾਰ ਨੂੰ ਇਸ ਸੰਬੰਧ ’ਚ ਲੋਕ ਸਭਾ ਸਪੀਕਰ ਓਮ ਬਿਰਲਾ ਵਲੋਂ ਗਠਿਤ ਪੈਨਲ ਨੇ ਲੋਕ ਸਭਾ ਅਤੇ ਰਾਜ ਸਭਾ ’ਚ ਰਿਪੋਰਟ ਪੇਸ਼ ਕੀਤੀ। ਕਮੇਟੀ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਇਲਾਹਾਬਾਦ ਹਾਈ ਕੋਰਟ ਦੇ ਸਾਬਕਾ ...

Ad Position 21
No active advertisement
ਅਜੀਤ ਡੈਸਕ 13-08-2026

ਨਵੀਂ ਦਿੱਲੀ, 12 ਅਗਸਤ (ਉਪਮਾ ਡਾਗਾ ਪਾਰਥ)- ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਯਸ਼ਵੰਤ ਵਰਮਾ ਨਕਦੀ ਕਾਂਡ ’ਚ ਉਨ੍ਹਾਂ ਖ਼ਿਲਾਫ਼ ਲੱਗੇ ਤਿੰਨੋਂ ਦੋਸ਼ ਸਹੀ ਸਾਬਿਤ ਹੋਏ। ਬੁੱਧਵਾਰ ਨੂੰ ਇਸ ਸੰਬੰਧ ’ਚ ਲੋਕ ਸਭਾ ਸਪੀਕਰ ਓਮ ਬਿਰਲਾ ਵਲੋਂ ਗਠਿਤ ਪੈਨਲ ਨੇ ਲੋਕ ਸਭਾ ਅਤੇ ਰਾਜ ਸਭਾ ’ਚ ਰਿਪੋਰਟ ਪੇਸ਼ ਕੀਤੀ। ਕਮੇਟੀ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਇਲਾਹਾਬਾਦ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਵਰਮਾ ਦੀ ਸਰਕਾਰੀ ਰਿਹਾਇਸ਼ ਤੋਂ ਬਾਅਦ ਬੇਹਿਸਾਬ ਨਕਦੀ ਨੂੰ ਲੈ ਕੇ ਉਨ੍ਹਾਂ ਵਲੋਂ ਦਿੱਤੇ ਸਪੱਸ਼ਟੀਕਰਨ ਨੂੰ ਟਾਲਮਟੋਲ ਵਾਲਾ ਅਤੇ ਅਸੰਤੋਖਜਨਕ ਦੱਸਿਆ। ਰਿਪੋਰਟ ਮੁਤਾਬਿਕ ਵਰਮਾ ਦੀ ਸਰਕਾਰੀ ਰਿਹਾਇਸ਼ ਤੋਂ ਵੱਡੀ ਤਦਾਦ ’ਚ ਬੇਹਿਸਾਬ ਨਕਦੀ ਮਿਲਣ, ਅਹਿਮ ਸਬੂਤਾਂ ਨਾਲ ਛੇੜਛਾੜ ਕਰਨ ਅਤੇ ਜਾਂਚ ਦੌਰਾਨ ਟਾਲਮਟੋਲ ਅਤੇ ਭਰਮ ਪੈਦਾ ਕਰਨ ਵਾਲੇ ਸਪੱਸ਼ਟੀਕਰਨ ਦੇ ਦੋਸ਼ ਸਾਬਤ ਹੋਏ ਹਨ। ਰਿਪੋਰਟ ’ਚ ਕਮੇਟੀ ਨੇ ਇਹ ਵੀ ਕਿਹਾ ਕਿ ਬਰਾਮਦ ਨਕਦੀ ਨੂੰ ਨਾ ਤਾਂ ਜ਼ਬਤ ਕੀਤਾ ਗਿਆ ਅਤੇ ਨਾ ਹੀ ਉਸ ਦੀ ਗਿਣਤੀ ਕੀਤੀ ਗਈ। ਮੌਕੇ ’ਤੇ ਕੋਈ ਪੰਚਨਾਮਾ ਵੀ ਤਿਆਰ ਨਹੀਂ ਹੋਇਆ ਅਤੇ ਨਕਦੀ ਦੇ ਨਮੂਨੇ ਵੀ ਸੁਰੱਖਿਅਤ ਨਹੀਂ ਰੱਖੇ ਗਏ। ਇਸ ਦੇ ਬਾਵਜੂਦ ਕਮੇਟੀ ਨੇ ਮੰਨਿਆ ਕਿ ਉਪਲਬਧ ਸਬੂਤ ਨਕਦੀ ਦੀ ਮਾਤਰਾ ਨੂੰ ‘ਬਹੁਤ ਵੱਡੀ’ ਸਾਬਤ ਕਰਨ ਲਈ ਕਾਫੀ ਹੈ। ਕਮੇਟੀ ਨੇ ਇਹ ਵੀ ਕਿਹਾ ਕਿ ਜਸਟਿਸ ਵਰਮਾ ਦੇ ਸਪੱਸ਼ਟੀਕਰਨ ਸਮੇਂ ਦੇ ਨਾਲ ਬਦਲਦੇ ਰਹੇ। ਪਹਿਲਾਂ ਉਨ੍ਹਾਂ ਨਕਦੀ ਦੀ ਜਾਣਕਾਰੀ ਹੋਣ ਤੋਂ ਵੀ ਇਨਕਾਰ ਕੀਤਾ। ਬਾਅਦ ’ਚ ਉਨ੍ਹਾਂ ਨਕਦੀ ਪਲਾਂਟ ਕੀਤੇ ਜਾਣ ਦੀ ਸਾਜਿਸ਼ ਮੁਲਾਜ਼ਮਾਂ ਦੀ ਭੂਮਿਕਾ ਜਿਹੀਆਂ ਕਈ ਦਲੀਲਾਂ ਦਿੱਤੀਆਂ ਪਰ ਅਜਿਹੀਆਂ ਸਾਜਿਸ਼ਾਂ ਨੂੰ ਲੈ ਕੇ ਕੋਈ ਸ਼ਿਕਾਇਤ ਜਾਂ ਐਫ.ਆਈ.ਆਰ. ਨਹੀਂ ਲਿਆਂਦੀ ਗਈ।  ਰਿਪੋਰਟ ’ਚ ਇਹ ਵੀ ਕਿਹਾ ਗਿਆ ਕਿ ਬਚਾਅ ਧਿਰ ਦੀ ਗਵਾਹੀ ਦਾ ਪੜਾਅ ਸ਼ੁਰੂ ਹੋਣ ਤੋਂ ਬਾਅਦ ਜਸਟਿਸ ਵਰਮਾ ਕਾਰਵਾਈ ਤੋਂ ਹਟ ਗਏ। ਉਨ੍ਹਾਂ ਨੇ ਆਪ ਗਵਾਹੀ ਨਹੀਂ ਦਿੱਤੀ ਅਤੇ ਨਾ ਹੀ ਆਪਣੇ ਪਰਿਵਾਰ, ਨਿੱਜੀ ਦਫ਼ਤਰ, ਘਰੇਲੂ ਮੁਲਾਜ਼ਮਾਂ ਜਾਂ ਸੁਰੱਖਿਆ ਵਿਵਸਥਾ ਨਾਲ ਜੁੜੇ ਕਿਸੇ ਵਿਅਕਤੀ ਨੂੰ ਗਵਾਹ ਬਣਾਇਆ। ਇਨ੍ਹਾਂ ਹਾਲਾਤਾਂ ਦੇ ਆਧਾਰ ’ਤੇ ਕਮੇਟੀ ਨੇ ਉਨ੍ਹਾਂ ’ਤੇ ਲੱਗੇ ਤਿੰਨੋਂ ਇਲਜ਼ਾਮਾਂ - ਘਰ ’ਚ ਵੱਡੀ ਮਾਤਰਾ ’ਚ ਬੇਹਿਸਾਬ ਨਕਦੀ ਮਿਲਣਾ, ਅੱਗ ਤੋਂ ਬਾਅਦ ਸਬੂਤਾਂ ਨਾਲ ਛੇੜਛਾੜ ਹੋਣਾ ਅਤੇ ਜਵਾਬ ਟਾਲਮਟੋਲ ਵਾਲੇ ਹੋਣਾ ਨੂੰ ਸਹੀ ਕਰਾਰ ਦਿੱਤਾ। 

Ad Position 22
No active advertisement
ਪਿਛਲੀ ਖ਼ਬਰ ਰੀਲ ਯੁੱਗ ਦੇ ਦੌਰ ’ਚ ਸ਼ਾਰਟਕੱਟ ਤੋਂ ਦੂਰ ਰਹਿਣ ਨੌਜਵਾਨ-ਮੋਦੀ ਅਗਲੀ ਖ਼ਬਰ ਬਾਜਵਾ ਵਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ
Ad Position 24