13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਬਾਜਵਾ ਵਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ

ਨਵੀਂ ਦਿੱਲੀ, 12 ਅਗਸਤ (ਉਪਮਾ ਡਾਗਾ ਪਾਰਥ)- ਪੰਜਾਬ ਕਾਂਗਰਸ ਦੀ ਸਿਆਸਤ ਇਕ ਵਾਰ ਫਿਰ ਦਿੱਲੀ ’ਚ ਭਖੀ ਹੋਈ ਹੈ, ਜਿਸ ’ਚ ਵੱਖੋ-ਵੱਖ ਧੜਿਆਂ ਦਰਮਿਆਨ ਬੈਠਕਾਂ ਦਾ ਸਿਲਸਿਲਾ ਜਾਰੀ ਹੈ। ਇਸ ਕਵਾਇਦ ਹੇਠ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੰਸਦ ਭਵਨ ’ਚ ਰਾਹੁਲ ਗਾਂਧੀ ਨਾਲ...

Ad Position 21
No active advertisement
ਅਜੀਤ ਡੈਸਕ 13-08-2026

ਨਵੀਂ ਦਿੱਲੀ, 12 ਅਗਸਤ (ਉਪਮਾ ਡਾਗਾ ਪਾਰਥ)- ਪੰਜਾਬ ਕਾਂਗਰਸ ਦੀ ਸਿਆਸਤ ਇਕ ਵਾਰ ਫਿਰ ਦਿੱਲੀ ’ਚ ਭਖੀ ਹੋਈ ਹੈ, ਜਿਸ ’ਚ ਵੱਖੋ-ਵੱਖ ਧੜਿਆਂ ਦਰਮਿਆਨ ਬੈਠਕਾਂ ਦਾ ਸਿਲਸਿਲਾ ਜਾਰੀ ਹੈ। ਇਸ ਕਵਾਇਦ ਹੇਠ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੰਸਦ ਭਵਨ ’ਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਪਾਰਟੀ ਮਹਾਂਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ ਵੀ ਮੌਜੂਦ ਰਹੇ, ਜਦਕਿ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਸੰਸਦ ਭਵਨ ’ਚ ਹੀ ਕੇ.ਸੀ. ਵੇਣੂਗੋਪਾਲ ਨਾਲ ਮੁਲਾਕਾਤ ਕਰਕੇ ਆਪਣੇ ਸਰੋਕਾਰ ਪ੍ਰਗਟਾਏ। ਹਲਕਿਆਂ ਮੁਤਾਬਿਕ ਫਿਲਹਾਲ ਹਾਈਕਮਾਂਡ ਨੇ ਦੋਹਾਂ ਮੁਲਾਕਾਤਾਂ ’ਚ ਨੇਤਾਵਾਂ ਨੂੰ ਕੋਈ ਖ਼ਾਸ ਭਰੋਸਾ ਨਹੀਂ ਦਿੱਤਾ ਅਤੇ ਪੰਜਾਬ ਦੇ ਇੰਚਾਰਜ ਭੁਪੇਸ਼ ਬਘੇਲ ਦੀ ਰਾਇ ਤੋਂ ਬਾਅਦ ਸੂਬੇ ਬਾਰੇ ਕੋਈ ਫ਼ੈਸਲਾ ਲੈਣ ਨੂੰ ਕਿਹਾ। ਭੁਪੇਸ਼ ਬਘੇਲ ਅਗਲੇ ਇਕ-ਦੋ ਦਿਨਾਂ ’ਚ ਹੀ ਹਾਈਕਮਾਨ ਨਾਲ ਮੁਲਾਕਾਤ ਕਰ ਸਕਦੇ ਹਨ। ਹਲਕਿਆਂ ਮੁਤਾਬਿਕ ਪ੍ਰਤਾਪ ਸਿੰਘ ਬਾਜਵਾ, ਜੋ ਕਿ ਪੰਜਾਬ ਵਿਧਾਇਕ ਦਲ ਦੇ ਨੇਤਾ ਵੀ ਹਨ, ਨੇ ਰਾਹੁਲ ਗਾਂਧੀ ਨਾਲ ਉਸ ਚਿੱਠੀ ਦੀ ਵੀ ਚਰਚਾ ਕੀਤੀ, ਜੋ ਕਿ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਵਲੋਂ ਲਿਖੀ ਗਈ ਹੈ। ਇਹ ਵਿਧਾਇਕ ਰਾਹੁਲ ਗਾਂਧੀ ਨਾਲ ਮੁਲਾਕਾਤ ਦਾ ਸਮਾਂ ਮੰਗ ਰਹੇ ਹਨ ਅਤੇ ਆਪਸੀ ਭਾਈਚਾਰਕ ਮਨਮੁਟਾਵਾਂ ਬਾਰੇ ਵੀ ਆਪਣੇ ਵਿਚਾਰ ਰੱਖਣਾ ਚਾਹੁੰਦੇ ਹਨ। ਬੁੱਧਵਾਰ ਦੀਆਂ ਸੰਸਦ ਭਵਨ ’ਚ ਹੋਈਆਂ ਮੁਲਾਕਾਤਾਂ ਇਸ ਲਈ ਵੀ ਅਹਿਮ ਮੰਨੀਆਂ ਜਾ ਰਹੀਆਂ ਹਨ, ਕਿਉਂਕਿ ਉਸ ਤੋਂ ਪਹਿਲਾਂ ਮੰਗਲਵਾਰ ਰਾਤ ਨੂੰ ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ ’ਤੇ ਚੰਨੀ ਸਮਰਥਕਾਂ ਦੀ ਮੀਟਿੰਗ ਹੋਈ ਸੀ, ਜਿਸ ’ਚ ਪ੍ਰਤਾਪ ਸਿੰਘ ਬਾਜਵਾ, ਰਾਣਾ ਗੁਰਜੀਤ, ਸ਼ੇਰ ਸਿੰਘ ਘੁਬਾਇਆ ਅਤੇ ਪ੍ਰਗਟ ਸਿੰਘ ਸ਼ਾਮਿਲ ਹੋਏ। ਬੁੱਧਵਾਰ ਨੂੰ ਹਾਈਕਮਾਨ ਨਾਲ ਮੀਟਿੰਗ ਤੋਂ ਬਾਅਦ ਵੀ ਚੰਨੀ ਧੜਾ ਸਰਗਰਮ ਰਿਹਾ ਅਤੇ ਇਸ ਤੋਂ ਬਾਅਦ ਘੁਬਾਇਆ ਦੀ ਰਿਹਾਇਸ਼ ’ਤੇ ਸਾਰੇ ਆਗੂਆਂ ਨੇ ਬੈਠਕ ਕੀਤੀ। ਹਾਲਾਂਕਿ ਰੰਧਾਵਾ ਨੇ ਮੰਗਲਵਾਰ ਰਾਤ ਦੀ ਅਤੇ ਬੁੱਧਵਾਰ ਸ਼ਾਮ ਦੀਆਂ ਬੈਠਕਾਂ ਨੂੰ ਆਮ ਤੌਰ ’ਤੇ ਇਕੱਠੇ ਹੋਣ ਵਾਲੀਆਂ ਬੈਠਕਾਂ ’ਚੋਂ ਇਕ ਕਰਾਰ ਦਿੱਤਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਬਾਰੇ ਕਿਸੇ ਸਵਾਲ ਦਾ ਸਿੱਧਾ ਜਵਾਬ ਦੇਣ ਤੋਂ ਵੀ ਗੁਰੇਜ਼ ਕੀਤਾ। ਰੰਧਾਵਾ ਨੇ ਕਿਹਾ ਕਿ ਜਦੋਂ ਵੀ ਅਸੀਂ (ਪੰਜਾਬ ਦੇ ਨੇਤਾ) ਇਕੱਠੇ ਹੁੰਦੇ ਹਾਂ ਅਸੀਂ ਕਿਸੇ ਇਕ ਦੇ ਘਰ ਇਕੱਠੇ ਬੈਠਦੇ ਹਾਂ। ਰੰਧਾਵਾ ਨੇ ਵਿਧਾਇਕਾਂ ਵਲੋਂ ਰਾਹੁਲ ਗਾਂਧੀ ਨੂੰ ਮਿਲਣ ਦਾ ਸਮਾਂ ਲੈਣ ਲਈ ਲਿਖੀ ਚਿੱਠੀ ’ਤੇ ਵੀ ਪ੍ਰਤੀਕਰਮ ਕਰਦਿਆਂ ਕਿਹਾ ਕਿ ਇਸ ’ਚ ਕੁਝ ਵੀ ਗ਼ਲਤ ਨਹੀਂ ਹੈ, ਕਿਉਂਕਿ ਪੰਜਾਬ ’ਚ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਹਨ ਅਤੇ ਉਹ ਆਪਣੇ ਨੇਤਾ ਨੂੰ ਮਿਲ ਸਕਦੇ ਹਨ।

Ad Position 22
No active advertisement
ਪਿਛਲੀ ਖ਼ਬਰ ਜਸਟਿਸ ਯਸ਼ਵੰਤ ਵਰਮਾ ਵਿਰੁੱਧ ਲਗਾਏ ਦੋਸ਼ ਠੀਕ ਸਾਬਤ ਹੋਏ-ਜਾਂਚ ਕਮੇਟੀ ਅਗਲੀ ਖ਼ਬਰ ਸੰਸਦ ’ਚ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ-ਅਮਿਤ ਸ਼ਾਹ
Ad Position 24