ਨਵੀਂ ਦਿੱਲੀ, 14 ਅਗਸਤ (ਪੀ.ਟੀ.ਆਈ.)- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ 80ਵੇਂ ਆਜ਼ਾਦੀ ਦਿਹਾੜੇ ਦੀ ਪੂਰਬਲੀ ਸ਼ਾਮ ਮੌਕੇ ’ਤੇ ਰੱਖਿਆ ਬਲਾਂ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਜਵਾਨਾਂ ਲਈ 78 ਵੀਰਤਾ ਪੁਰਸਕਾਰਾਂ ਨੂੰ ਪ੍ਰਵਾਨਗੀ ਦਿੱਤੀ, ਇਨ੍ਹਾਂ ’ਚੋਂ 13 ਪੁਰਸਕਾਰ ਮਰਨ ਉਪਰੰਤ ਦਿੱਤੇ ਜਾਣਗੇ। ਪੁਰਸਕਾਰਾਂ ਵਿਚ 9 ਕੀਰਤੀ ਚੱਕਰ, 19 ਸ਼ੌਰਿਆ ਚੱਕਰ, ਇਕ ਬਾਰ ਟੂ ਸ਼ੌਰਿਆ ਚੱਕਰ, ਪੰਜ ਬਾਰ ਟੂ ਸੈਨਾ ਮੈਡਲ (ਵੀਰਤਾ) ਅਤੇ 36 ਸੈਨਾ ਮੈਡਲ (ਵੀਰਤਾ), 3 ਜਲ ਸੈਨਾ ਮੈਡਲ ਤੇ 5 ਹਵਾਈ ਸੈਨਾ ਮੈਡਲ (ਵੀਰਤਾ) ਸ਼ਾਮਿਲ ਹਨ। ਅਸ਼ੋਕ ਚੱਕਰ ਤੋਂ ਬਾਅਦ ਕੀਰਤੀ ਚੱਕਰ ਭਾਰਤ ਦਾ ਦੂਜਾ ਸਭ ਤੋਂ ਵੱਡਾ ਸ਼ਾਂਤੀ ਸਮੇਂ ਦਾ ਵੀਰਤਾ ਪੁਰਸਕਾਰ ਹੈ। ਸ਼ੌਰਿਆ ਚੱਕਰ ਤੀਜਾ ਸਭ ਤੋਂ ਵੱਡਾ ਸ਼ਾਂਤੀ ਸਮੇਂ ਦਾ ਵੀਰਤਾ ਪੁਰਸਕਾਰ ਹੈ। ਕੀਰਤੀ ਚੱਕਰ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿਚ 21 ਪੈਰਾ (ਵਿਸ਼ੇਸ਼ ਬਲ) ਦੇ ਲੈਫਟੀਨੈਂਟ ਕਰਨਲ ਮਨੋਜ ਫਰਾਂਸਿਸ ਅਤੇ 2 ਪੈਰਾ (ਵਿਸ਼ੇਸ਼ ਬਲ) ਦੇ ਮੇਜਰ ਜਤਿੰਦਰ ਰਾਠੀ ਸ਼ਾਮਿਲ ਹਨ। 7 ਹੋਰ ਕੀਰਤੀ ਚੱਕਰ ਮਰਨ ਉਪਰੰਤ ਪ੍ਰਦਾਨ ਕੀਤੇ ਗਏ, ਜਿਨ੍ਹਾਂ ’ਚ 2 ਪੈਰਾ (ਵਿਸ਼ੇਸ਼ ਬਲ) ਦੇ ਹੌਲਦਾਰ ਗਜੇਂਦਰ ਸਿੰਘ, ਜਗਬੀਰ ਸਿੰਘ (ਹੈੱਡ ਕਾਂਸਟੇਬਲ), ਜਸਵੰਤ ਸਿੰਘ (ਕਾਂਸਟੇਬਲ), ਬਲਵਿੰਦਰ ਸਿੰਘ (ਕਾਂਸਟੇਬਲ), ਤਾਰਿਕ ਹੁਸੈਨ (ਕਾਂਸਟੇਬਲ), ਬਸ਼ੀਰ ਅਹਿਮਦ (ਹੈੱਡ ਕਾਂਸਟੇਬਲ) ਅਤੇ ਸੁਨੀਲ ਕੁਮਾਰ (ਇੰਸਪੈਕਟਰ) ਸ਼ਾਮਿਲ ਹਨ। ਸ਼ੌਰਿਆ ਚੱਕਰ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ’ਚ 36 ਰਾਸ਼ਟਰੀ ਰਾਈਫਲਜ਼ ਦੇ ਮੇਜਰ ਪਰਮਵੀਰ, 57 ਰਾਸ਼ਟਰੀ ਰਾਈਫਲਜ਼ ਦੇ ਮੇਜਰ ਤਰੁਣ ਵਾਸੂਦੇਵਨ, 12 ਡੋਗਰਾ ਰੈਜੀਮੈਂਟ ਦੇ ਮੇਜਰ ਕੇਸ਼ਵ ਕੁਮਾਰ, 21 ਗ੍ਰੇਨੇਡੀਅਰਜ਼ ਦੇ ਮੇਜਰ ਗੌਰਵ ਸਿੰਘ ਬ੍ਰਿਜਵਾਲ, 11 ਰਾਸ਼ਟਰੀ ਰਾਈਫਲਜ਼ ਦੇ ਮੇਜਰ ਵਿਪਿਨ ਕੁਮਾਰ, 3 ਅਸਾਮ ਰਾਈਫਲਜ਼ ਦੇ ਨਾਇਬ ਸੂਬੇਦਾਰ ਸ਼ੰਕਰ ਰਾਮ ਅਤੇ 21 ਪੈਰਾ (ਵਿਸ਼ੇਸ਼ ਬਲ) ਦੇ ਨਾਇਬ ਸੂਬੇਦਾਰ ਡੱਬਲ ਸਿੰਘ ਬਿਸ਼ਟ ਸ਼ਾਮਿਲ ਹਨ। ਪੁਰਸਕਾਰ ਹਾਸਿਲ ਕਰਨ ਵਾਲੇ ਹੋਰ ਜਵਾਨਾਂ ’ਚ 4 ਪੈਰਾ (ਵਿਸ਼ੇਸ਼ ਬਲਾਂ) ਤੋਂ ਹੌਲਦਾਰ ਜਗਤਾਰ ਸਿੰਘ, 9 ਰਾਸ਼ਟਰੀ ਰਾਈਫਲਜ਼ ਤੋਂ ਲਾਂਸ ਨਾਇਕ ਨਰਿੰਦਰ ਸਿੰਧੂ (ਮਰਨ ਉਪਰੰਤ), 11 ਰਾਸ਼ਟਰੀ ਰਾਈਫਲਜ਼ ਤੋਂ ਲਾਂਸ ਨਾਇਕ ਕਪਿਲ ਦੇਵ, 7 ਸਿੱਖ ਲਾਈਟ ਇਨਫੈਂਟਰੀ ਤੋਂ ਸਿਪਾਹੀ ਜਸਵਿੰਦਰ ਸਿੰਘ, ਭਾਰਤੀ ਜਲ ਸੈਨਾ ਤੋਂ ਲੈਫਟੀਨੈਂਟ ਕਮਾਂਡਰ ਸ਼ਿਵਮ ਕੁਮਾਰ, ਭਾਰਤੀ ਹਵਾਈ ਸੈਨਾ ਤੋਂ ਸਕੁਐਡਰਨ ਲੀਡਰ ਸੁਧੀਰ ਕੁਮਾਰ, ਪਾਇਲਟ ਸ਼ਾਮਿਲ ਹਨ। ਬਾਕੀ ਸ਼ੌਰਿਆ ਚੱਕਰ ਪੁਰਸਕਾਰ ਹਾਸਿਲ ਕਰਨ ਵਾਲਿਆਂ ’ਚ ਧੀਰਜ ਸਿੰਘ ਕਟੋਚ ਡਿਪਟੀ ਸੁਪਰਡੈਂਟ, ਅਜੈ ਸਿੰਘ ਚਿਬ ਇੰਸਪੈਕਟਰ, ਸੁਖਵੀਰ ਸਿੰਘ ਡਿਪਟੀ ਸੁਪਰਡੈਂਟ, ਨਿਆਜ਼ ਅਹਿਮਦ ਸਹਾਇਕ ਸਬ-ਇੰਸਪੈਕਟਰ, ਅੰਜਨੀ ਕੁਮਾਰ ਡਿਪਟੀ ਕਮਾਂਡੈਂਟ ਅਤੇ ਦੀਪਕ ਸਾਹ ਕਾਂਸਟੇਬਲ ਸ਼ਾਮਿਲ ਹਨ। 44 ਅਸਾਮ ਰਾਈਫਲਜ਼ ਦੇ ਮੇਜਰ ਆਦਿਤਿਆ ਪ੍ਰਤਾਪ ਸਿੰਘ ਨੂੰ ‘ਬਾਰ ਟੂ ਸ਼ੌਰਿਆ ਚੱਕਰ’ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਨੇ 89 ਮੈਨਸ਼ਨ-ਇਨ-ਡਿਸਪੈਚਾਂ ਨੂੰ ਵੀ ਪ੍ਰਵਾਨਗੀ ਦਿੱਤੀ ਹੈ, ਜਿਸ ਵਿਚ ਭਾਰਤੀ ਫ਼ੌਜ ਦੇ 75 ਜਵਾਨ, ਭਾਰਤੀ ਜਲ ਸੈਨਾ ਦੇ 4 ਅਤੇ ਹਵਾਈ ਸੈਨਾ ਦੇ 10 ਜਵਾਨ ਸ਼ਾਮਿਲ ਹਨ।
9 ਕੀਰਤੀ ਤੇ 19 ਸ਼ੌਰਿਆ ਚੱਕਰ ਸਮੇਤ 78 ਵੀਰਤਾ ਪੁਰਸਕਾਰਾਂ ਨੂੰ ਪ੍ਰਵਾਨਗੀ
ਨਵੀਂ ਦਿੱਲੀ, 14 ਅਗਸਤ (ਪੀ.ਟੀ.ਆਈ.)- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ 80ਵੇਂ ਆਜ਼ਾਦੀ ਦਿਹਾੜੇ ਦੀ ਪੂਰਬਲੀ ਸ਼ਾਮ ਮੌਕੇ ’ਤੇ ਰੱਖਿਆ ਬਲਾਂ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਜਵਾਨਾਂ ਲਈ 78 ਵੀਰਤਾ ....
ਅਜੀਤ ਡੈਸਕ
15-08-2026