ਚੰਡੀਗੜ੍ਹ, 14 ਅਗਸਤ (ਏਜੰਸੀ)-ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਆਪਣੇ ਪਤੀ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੌਰਾਨ ਉਨ੍ਹਾਂ ਦੇ ਜਾਨ ਬਚਾਉਣ ’ਚ ਬਹਾਦਰੀ ਵਿਖਾਉਣ ਵਾਲੇ ਇਕ ਪੁਲਿਸ ਅਧਿਕਾਰੀ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਇੰਸਪੈਕਟਰ ਸੁਖਬੀਰ ਤੇ ਹਮਲਾਵਰ ਵਿਚਾਲੇ ਇਨਸਾਨੀ ਢਾਲ ਬਣ ਕੇ ਖੜ੍ਹੇ ਹੋ ਗਏ ਤੇ ਉਨ੍ਹਾਂ ਸੁਖਬੀਰ ਦੀ ਸੁਰੱਖਿਆ ਲਈ ਆਪਣੀ ਜਾਨ ਵੀ ਜੋਖ਼ਮ ’ਚ ਪਾ ਦਿੱਤੀ। ਮਹਾਰਾਸ਼ਟਰ ਪੁਲਿਸ ਦੇ ਇੰਸਪੈਕਟਰ ਸੰਤੋਸ਼ ਵੈਜਨਾਥ ਕੇਂਦਰ ਦੀ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ ਕਿ ਤੁਸੀਂ ਸਾਨੂੰ ਯਾਦ ਕਰਵਾਇਆ ਹੈ ਕਿ ਵਰਦੀ ਪਾਉਣ ਦਾ ਅਸਲੀ ਅਰਥ ਕੀ ਹੈ-ਖੁਦ ਤੋਂ ਪਹਿਲਾਂ ਫਰਜ਼ ਤੇ ਡਰ ਤੋਂ ਪਹਿਲਾਂ ਹਿੰਮਤ ਰੱਖਣਾ।