18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਗਰਮੀ ਕਾਰਨ ਪੰਜਾਬ ’ਚ ਬਿਜਲੀ ਦੀ ਮੰਗ 16000 ਮੈਗਾਵਾਟ ਤੋਂ ਟੱਪੀ

ਗਰਮੀ ਕਾਰਨ ਪੰਜਾਬ ’ਚ ਬਿਜਲੀ ਦੀ ਮੰਗ 16000 ਮੈਗਾਵਾਟ ਤੋਂ ਟੱਪੀ

Ad Position 21
No active advertisement
ਅਜੀਤ ਡੈਸਕ 18-08-2026

* ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ 3 ਤਾਪ ਘਰਾਂ ਦੇ 10 ’ਚੋਂ 5 ਯੂਨਿਟਾਂ ਦਾ ਬਿਜਲੀ ਉਤਪਾਦਨ ਠੱਪ
* ਲਹਿਰਾ ਥਰਮਲ ’ਚ ਬੈਲਟਾਂ ਨੂੰ ਭਿਆਨਕ ਅੱਗ ਲੱਗਣ ਕਾਰਨ ਕਰੋੜਾਂ ਦਾ ਨੁਕਸਾਨ ਤੇ 4 ’ਚੋਂ 3 ਯੂਨਿਟ ਬੰਦ

ਸੁਖਪਾਲ ਸਿੰਘ ਸੁੱਖੀ
ਲਹਿਰਾ ਮੁਹੱਬਤ, 17 ਅਗਸਤ -ਪੰਜਾਬ ਭਰ ਵਿਚ ਗਰਮੀ ਤੇ ਹੁੰਮਸ ਕਾਰਨ ਅੱਜ ਬਿਜਲੀ ਦੀ ਮੰਗ ਦਾ ਅੰਕੜਾ 16043.76 ਮੈਗਾਵਾਟ ਤੋਂ ਪਾਰ ਹੋ ਗਿਆ ਤੇ ਪਾਵਰਕਾਮ ਨੂੰ ਬਾਹਰੀ ਸਰੋਤਾਂ ਤੋਂ 11242.63 ਮੈਗਾਵਾਟ ਬਿਜਲੀ ਦਾ ਪ੍ਰਬੰਧ ਕਰਨਾ ਪਿਆ। ਜਾਣਕਾਰੀ ਅਨੁਸਾਰ ਜਿੱਥੇ ਵਿਭਾਗ ’ਚ ਮਰਜ ਕਰਨ ਦੀ ਮੰਗ ਨੂੰ ਲੈ ਕੇ 25 ਤੇ 19 ਦਿਨਾਂ ਤੋਂ ਦੋਵੇਂ ਜਥੇਬੰਦੀਆਂ ਦੇ ਆਊਟਸੋਰਸ ਠੇਕਾ ਮੁਲਾਜ਼ਮਾਂ ਦੀ ਮੁਕੰਮਲ ਹੜਤਾਲ ਕਾਰਨ ਪਾਵਰਕਾਮ ਦੇ ਆਪਣੇ ਸਰਕਾਰੀ ਖੇਤਰ ਦੇ 3 ਤਾਪ ਬਿਜਲੀ ਘਰਾਂ ਦੇ 2300 ਮੈਗਾਵਾਟ ਪੈਦਾਵਾਰ ਦੇ 10 ’ਚੋਂ 5 ਯੂਨਿਟ ਪਹਿਲਾਂ ਹੀ ਮੁਲਾਜ਼ਮਾਂ ਦੀ ਘਾਟ ਕਾਰਨ ਬੰਦ ਹੋਏ ਨਹੀਂ ਚੱਲ ਸਕੇ ਤੇ ਬਾਕੀ ਚੱਲ ਰਹੇ 3 ਥਰਮਲਾਂ ਦੇ 5 ਯੂਨਿਟਾਂ ਦਾ ਬਿਜਲੀ ਉਤਪਾਦਨ 600 ਮੈਗਾਵਾਟ ’ਤੇ ਹੀ ਸਿਮਟ ਗਿਆ ਹੈ। ਇੱਥੇ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਕੋਲਾ ਪਲਾਂਟ ਵਿਚ ਬੀਤੇ ਦਿਨੀਂ ਬੈਲਟਾਂ ਨੂੰ ਅੱਗ ਲੱਗਣ ਕਾਰਨ ਨੁਕਸਾਨ ਹੋਇਆ ਤੇ 15 ਅਗਸਤ ਦੀ ਰਾਤ ਨੂੰ ਯੂਨਿਟ ਨੰਬਰ 3 ਨੂੰ ਕੋਲ ਸਪਲਾਈ ਸਟੈਕਰ ਸੀ 2 ਦੀਆਂ ਕੇਬਲਾਂ ਨੂੰ ਅੱਗ ਲੱਗੀ, ਜਿਸ ਕਰਕੇ ਯੂਨਿਟ ਦੀ ਕੋਲਾ ਸਪਲਾਈ ਰੁਕਣ ਨਾਲ 250 ਮੈਗਾਵਾਟ ਬਿਜਲੀ ਉਤਪਾਦਨ ਠੱਪ ਹੋ ਗਿਆ। ਦੋ ਯੂਨਿਟ ਪਹਿਲਾਂ ਦੀ ਬੰਦ ਸਨ। ਲਹਿਰਾ ਥਰਮਲ ਦਾ ਸਿਰਫ਼ ਇਕ ਯੂਨਿਟ ਆਪਣੀ ਸਮਰੱਥਾ ਤੋਂ ਘੱਟ ਕਰਕੇ 210 ਦੀ ਥਾਂ 142 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ। ਅੱਜ ਸਵੇਰ ਸਮੇਂ ਕੋਲ ਪਲਾਂਟ ਵਿਚ ਬੈਲਟ ਨੰਬਰ 29 ਨੂੰ ਅੱਗ ਲੱਗ ਗਈ ਤੇ ਅੱਗ ਨਾਲ ਲਗਭਗ 2 ਕਰੋੜ ਦੇ ਨੁਕਸਾਨ ਦਾ ਖਦਸ਼ਾ ਹੈ। ਥਰਮਲ ਦੇ ਅੱਗ ਬਝਾਊ ਦਸਤੇ ਨੇ ਅੱਗ ’ਤੇ ਬਹੁਤ ਔਖਾ ਕਾਬੂ ਪਾਇਆ। ਸੂਤਰਾਂ ਕੋਲੋਂ ਪਤਾ ਲੱਗਾ ਹੈ ਕਿ ਚੱਲਦੇ ਯੂਨਿਟ ਨੂੰ ਭਖਾਇਆ ਰੱਖਣ ਲਈ ਲੱਖਾਂ ਰੁਪਏ ਦਾ ਤੇਲ ਵੀ ਬਾਲਿਆ ਜਾ ਰਿਹਾ ਹੈ। ਲਹਿਰਾ ਥਰਮਲ ਵਿਚ ਕੋਲ ਸਪਲਾਈ ਰੈਕ ਅਨਲੋਡ ਨਾ ਹੋਣ ਕਾਰਨ ਕਈ ਦਿਨਾਂ ਤੋਂ ਰੁਕਿਆ ਹੋਇਆ ਹੈ, ਜਿਸ ਦਾ ਲੱਖਾਂ ਰੁਪਏ ਰੇਲਵੇ ਪਾਵਰਕਾਮ ਕੋਲੋਂ ਜੁਰਮਾਨਾ ਵਸੂਲ ਰਿਹਾ ਹੈ। ਇਸੇ ਤਰ੍ਹਾਂ ਪਾਵਰਕਾਮ ਦੇ ਪਣ ਬਿਜਲੀ ਘਰਾਂ ਦਾ ਉਤਪਾਦਨ 733 ਮੈਗਾਵਾਟ, ਸੋਲਰ ਨਾਲ 357 ਮੈਗਾਵਾਟ ਇਸ ਤੋਂ ਇਲਾਵਾ ਨਿੱਜੀ ਖੇਤਰ ਦੇ ਰਾਜਪੁਰਾ ਤੇ ਤਲਵੰਡੀ ਸਾਬੋ ਪਾਵਰ ਪਲਾਂਟ 3000 ਮੈਗਾਵਾਟ ਤੋਂ ਵੱਧ ਬਿਜਲੀ ਪੈਦਾ ਕਰ ਰਹੇ ਸਨ। ਬਾਕੀ ਬਿਜਲੀ ਦੀ ਮੰਗ ਨੂੰ ਪਾਵਰਕਾਮ ਨੇ ਬਾਹਰੋਂ ਖਰੀਦ ਕੇ ਸਮਾਂ ਟਪਾਇਆ। ਜੇ ਅਗਲੇ ਦਿਨਾਂ ਤੱਕ ਇਸੇ ਤਰ੍ਹਾਂ ਹੀ ਠੇਕਾ ਮੁਲਾਜ਼ਮਾਂ ਦੀ ਹੜਤਾਲ ਜਾਰੀ ਰਹੀ ਤਾਂ ਚੱਲਦੇ 5 ਯੂਨਿਟਾਂ ਵੀ ਬੰਦ ਹੋ ਸਕਦੇ ਹਨ। ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਠੇਕਾ ਮੁਲਾਜ਼ਮਾਂ ਦੇ ਮਸਲੇ ਨੂੰ ਜਲਦ ਖਤਮ ਕਰਕੇ ਥਰਮਲਾਂ ਨੂੰ ਕਰੋੜਾਂ ਦੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ। ਇਸ ਸੰਬੰਧੀ ਲਹਿਰਾ ਮੁਹੱਬਤ ਥਰਮਲ ਦੇ ਚੀਫ਼ ਇੰਜ. ਸਤ ਪ੍ਰਕਾਸ਼ ਸਿੰਘ ਨਾਲ ਫੋਨ ਰਾਹੀਂ ਰਾਬਤਾ ਕਰਨਾ ਚਾਹਿਆ ਤਾਂ ਉਨ੍ਹਾਂ ਫੋਨ ਹੀ ਨਹੀਂ ਚੁੱਕਿਆ।

 

Ad Position 22
No active advertisement
ਪਿਛਲੀ ਖ਼ਬਰ ਏਅਰ ਇੰਡੀਆ ਦੇ ਦੋ ਹੋਰ ਪਾਇਲਟ ਡਰੱਗ ਟੈਸਟ ’ਚੋਂ ਫੇਲ੍ਹ ਅਗਲੀ ਖ਼ਬਰ ਰਾਮ ਮੰਦਰ ਦਾਨ ਵਿਵਾਦ : ਐਸ.ਆਈ.ਟੀ. ਜਾਂਚ ਜਲਦੀ ਪੂਰੀ ਕਰ ਰਿਪੋਰਟ ਦਾਇਰ ਕਰੇ-ਸੁਪਰੀਮ ਕੋਰਟ
Ad Position 24