23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਐਡਮਿੰਟਨ ਦੇ ਗੁਰਦੁਆਰਾ ਸਾਹਿਬ ’ਚ ਹਮਲਾ, ਗ੍ਰੰਥੀ ਸਮੇਤ 2 ਜ਼ਖ਼ਮੀ

ਟੋਰਾਂਟੋ, 22 ਅਗਸਤ (ਪੀ.ਟੀ.ਆਈ.)-ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿਚ ਇਕ ਗੁਰਦੁਆਰੇ ਦੇ ਅੰਦਰ 27 ਸਾਲ ਦੇ ਨੌਜਵਾਨ ਵਲੋਂ ਪੇਚਕਸ (ਸਕ੍ਰਿਊਡ੍ਰਾਈਵਰ) ਨਾਲ ਕੀਤੇ ਹਮਲੇ ਵਿਚ ਗ੍ਰੰਥੀ ਸਮੇਤ ਦੋ ਵਿਅਕਤੀ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਅਨੁਸਾਰ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ...

Ad Position 21
No active advertisement
ਅਜੀਤ ਡੈਸਕ 23-08-2026

ਟੋਰਾਂਟੋ, 22 ਅਗਸਤ (ਪੀ.ਟੀ.ਆਈ.)-ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿਚ ਇਕ ਗੁਰਦੁਆਰੇ ਦੇ ਅੰਦਰ 27 ਸਾਲ ਦੇ ਨੌਜਵਾਨ ਵਲੋਂ ਪੇਚਕਸ (ਸਕ੍ਰਿਊਡ੍ਰਾਈਵਰ) ਨਾਲ ਕੀਤੇ ਹਮਲੇ ਵਿਚ ਗ੍ਰੰਥੀ ਸਮੇਤ ਦੋ ਵਿਅਕਤੀ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਅਨੁਸਾਰ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਇਹ ਹਮਲਾ ਨਫ਼ਰਤੀ ਤਾਂ ਨਹੀਂ ਸੀ। ਸਥਾਨਕ ਪੁਲਿਸ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਸਵੇਰੇ ਕਰੀਬ 5 ਵਜੇ (ਸਥਾਨਕ ਸਮੇਂ ਅਨੁਸਾਰ) ਉੱਤਰ-ਪੂਰਬੀ ਐਡਮਿੰਟਨ ਸ਼ਹਿਰ ਦੇ ਗੁਰਦੁਆਰਾ ਨਾਨਕਸਰ ਗੁਰਸਿੱਖ ਟੈਂਪਲ ਵਿਚ ਵਾਪਰੀ। ਉਨ੍ਹਾਂ ਦੱਸਿਆ ਕਿ ਸ਼ੱਕੀ ਨੌਜਵਾਨ ਗੁਰਦੁਆਰੇ ਦੇ ਅੰਦਰ ਦਾਖ਼ਲ ਹੋਇਆ ਅਤੇ ਅਰਦਾਸ ਕਰਨ ਵਾਲੇ ਸਥਾਨ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਉੱਥੇ ਮੌਜੂਦ ਸਟਾਫ਼ ਨੇ ਉਸ ਨੂੰ ਰੋਕ ਲਿਆ। ਐਡਮਿੰਟਨ ਪੁਲਿਸ ਸੇਵਾ (ਈ.ਪੀ.ਐਸ.) ਨੇ ਸ਼ੁੱਕਰਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਇਸ ਤੋਂ ਬਾਅਦ ਝਗਡ਼ਾ ਵਧ ਗਿਆ ਅਤੇ ਦੋਸ਼ੀ ਨੇ 75 ਅਤੇ 51 ਸਾਲ ਦੇ ਦੋ ਵਿਅਕਤੀਆਂ ’ਤੇ ਪੇਸ਼ਕਸ ਨਾਲ ਹਮਲਾ ਕਰ ਦਿੱਤਾ। ਈ.ਪੀ.ਐਸ. ਦੇ ਕਾਰਜਕਾਰੀ ਇੰਸਪੈਕਟਰ ਏਰਿਕ ਸਟੀਵਰਟ ਨੇ ਸ਼ੁੱਕਰਵਾਰ ਨੂੰ ਇਕ ਪ੍ਰੈੱਸ ਕਾਨਫ਼ਰੰਸ ਵਿਚ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਹਮਲਾ ਨਫ਼ਰਤੀ ਅਪਰਾਧ ਵਜੋਂ ਤਾਂ ਨਹੀਂ ਹੋਇਆ। ਸੀ.ਬੀ਼.ਸੀ. ਨਿਊਜ਼ ਦੀ ਰਿਪੋਰਟ ਅਨੁਸਾਰ ਗੁਰਦੁਆਰਾ ਨਾਨਕਸਰ ਗੁਰਸਿੱਖ ਟੈਂਪਲ ਦੇ ਉਪ ਪ੍ਰਧਾਨ ਗਰੇਵਾਲ ਨੇ ਕਿਹਾ ਕਿ ਚਸ਼ਮਦੀਦਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਘਟਨਾ ਸਮੇਂ ਸਵੇਰ ਸਮੇਂ ਅਰਦਾਸ ਕੀਤੀ ਜਾ ਰਹੀ ਸੀ ਅਤੇ ਬਹੁਤ ਸਾਰੇ ਲੋਕ ਮੌਜੂਦ ਸਨ। ਗਰੇਵਾਲ ਨੇ ਸਪੱਸ਼ਟ ਕੀਤਾ ਕਿ ਪੀੜਤਾਂ ’ਚੋਂ ਇਕ ਗੁਰਦੁਆਰੇ ਵਿਚ ਗ੍ਰੰਥੀ ਸਿੰਘ ਸੀ ਅਤੇ ਦੂਜਾ ਲੰਬੇ ਸਮੇਂ ਤੋਂ ਸੇਵਾਦਾਰ ਸੀ। ਉਨ੍ਹਾਂ ਕਿਹਾ ਕਿ ਜਦੋਂ ਗੁਰਦੁਆਰੇ ਦੇ ਅੰਦਰ ਲੋਕਾਂ ਨੇ ਹਥਿਆਰਬੰਦ ਨੌਜਵਾਨ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਗ੍ਰੰਥੀ ਸਿੰਘ ’ਤੇ ਕਈ ਵਾਰ ਪੇਸ਼ਕਸ ਨਾਲ ਹਮਲਾ ਕੀਤਾ ਅਤੇ ਬਾਅਦ ਵਿਚ ਬਜ਼ੁਰਗ ਸੇਵਾਦਾਰ ’ਤੇ ਵੀ ਹਮਲਾ ਕੀਤਾ। ਐਮਰਜੈਂਸੀ ਮੈਡੀਕਲ ਸਰਵਿਸਿਜ਼ (ਈ.ਐੱਮ.ਐੱਸ.) ਨੇ ਮੌਕੇ ’ਤੇ ਹੀ ਦੋਵੇਂ ਜ਼ਖ਼ਮੀ ਵਿਅਕਤੀਆਂ ਦਾ ਇਲਾਜ ਕੀਤਾ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਬਾਅਦ ਵਿਚ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ 27 ਸਾਲਾ ਸ਼ੱਕੀ ਦਾ ਹਿੰਸਕ ਅਪਰਾਧਾਂ ਦਾ ਪਿਛੋਕੜ ਰਿਹਾ ਹੈ ਅਤੇ ਉਸ ਨੂੰ ਹਾਲ ਹੀ ਵਿਚ ਹਮਲੇ ਅਤੇ ਸ਼ਾਂਤੀ ਅਧਿਕਾਰੀ ’ਤੇ ਹਮਲਾ ਕਰਨ ਦੇ ਮਾਮਲੇ ਵਿਚ ਸਜ਼ਾ ਪੂਰੀ ਕਰਨ ਤੋਂ ਬਾਅਦ ਇਕ ਫੈਡਰਲ ਸਹੂਲਤ ਤੋਂ ਰਿਹਾਅ ਕੀਤਾ ਗਿਆ ਸੀ। ਖ਼ਬਰਾਂ ਮੁਤਾਬਿਕ ਉਹ ਘਟਨਾ ਤੋਂ ਪਹਿਲਾਂ ਆਪਣੇ ਨਿਰਧਾਰਤ ਹਾਫ-ਵੇ ਹਾਊਸ ਨੂੰ ਰਿਪੋਰਟ ਕਰਨ ਵਿਚ ਅਸਫਲ ਰਿਹਾ ਸੀ। ਇਸ ਹਿੰਸਕ ਘਟਨਾ ’ਤੇ ਪ੍ਰਤੀਕਿਰਿਆ ਦਿੰਦਿਆਂ ਈ.ਪੀ.ਐੱਸ. ਦੇ ਮੁੱਖ ਪੁਲਿਸ ਅਧਿਕਾਰੀ ਵਾਰਨ ਡ੍ਰੀਚੇਲ ਨੇ ਭਾਈਚਾਰੇ ਦੀ ਸੁਰੱਖਿਆ ਪ੍ਰਤੀ ਵਿਭਾਗ ਦੀ ਵਚਨਬੱਧਤਾ ’ਤੇ ਜ਼ੋਰ ਦਿੱਤਾ। ਇਸ ਤੋਂ ਤੁਰੰਤ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਹਮਲੇ ਦੀ ਨਿੰਦਾ ਕਰਦਿਆਂ ਇਸ ਨੂੰ ‘ਭਿਆਨਕ’ ਕਰਾਰ ਦਿੱਤਾ ਅਤੇ ਆਪਣੇ ਸੋਸ਼ਲ ਮੀਡੀਆ ਮੰਚ ’ਤੇ ਇਕ ਪੋਸਟ ਵਿਚ ਲਿਖਿਆ ਕਿ ਅੱਜ ਸਵੇਰੇ ਐਡਮਿੰਟਨ ਵਿਚ ਨਾਨਕਸਰ ਗੁਰਦੁਆਰੇ ’ਤੇ ਹੋਇਆ ਹਮਲਾ ਭਿਆਨਕ ਹੈ। ਮੇਰੀ ਹਮਦਰਦੀ ਉਨ੍ਹਾਂ ਦੋ ਵਿਅਕਤੀਆਂ ਨਾਲ ਹੈ ਜੋ ਜ਼ਖ਼ਮੀ ਹੋਏ ਹਨ ਅਤੇ ਵਿਆਪਕ ਭਾਈਚਾਰੇ ਨਾਲ ਹੈ, ਜੋ ਇਸ ਭਿਆਨਕ ਘਟਨਾ ਤੋਂ ਹਿੱਲ ਗਿਆ ਹੈ। ਅਲਬਰਟਾ ਦੀ ਪ੍ਰੀਮੀਅਰ ਡੇਨਿਏਲ ਸਮਿਥ ਨੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਅਤੇ ਪਿਛਲੇ ਕੁਝ ਦਿਨਾਂ ਵਿੱਚ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਦੇ ਮੱਦੇਨਜ਼ਰ ਸਿੱਖ ਭਾਈਚਾਰੇ ਪ੍ਰਤੀ ਸਮਰਥਨ ਪ੍ਰਗਟ ਕੀਤਾ।

Ad Position 22
No active advertisement
ਪਿਛਲੀ ਖ਼ਬਰ ਨਵੇਂ ਵਿਚਾਰਾਂ ਤੇ ਦ੍ਰਿਸ਼ਟੀਕੋਣਾਂ ਰਾਹੀਂ ਪਾਰਟੀ ਨੂੰ ਮਜ਼ਬੂਤ ਕਰਨ ਨਵੇਂ ਅਹੁਦੇਦਾਰ-ਮੋਦੀ ਅਗਲੀ ਖ਼ਬਰ ਐਨ.ਪੀ.ਏ. ਪ੍ਰੋਗਰਾਮ ਅਧੀਨ ਜ਼ਿਲ੍ਹਾ ਪੱਧਰੀ ਰੋਲ ਪਲੇਅ , ਕੁਇਜ਼ ਤੇ ਲੋਕ ਨਾਚ ਮੁਕਾਬਲੇ ਕਰਵਾਏ
Ad Position 24