13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸੂਬੇ ਦੀਆਂ ਮੰਡੀਆਂ ’ਚ 26 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨਾ ਪੁੱਜਾ

ਜਲੰਧਰ, 13 ਅਕਤੂਬਰ (ਜਤਿੰਦਰ ਪੰਮੀ) –ਸੂਬੇ ਦੀਆਂ ਮੰਡੀਆਂ ’ਚ ਝੋਨੇ ਦੀ ਆਮਦ ਨੇ ਪੂਰੀ ਤੇਜ਼ੀ ਫੜੀ ਹੋਈ ਹੈ ਤੇ ਅੱਜ ਤੱਕ ਮੰਡੀਆਂ ਵਿੱਚ 26,16,156.52 ਮੀਟ੍ਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਸ ਵਿਚੋਂ 25,06,260.98 ਮੀਟ੍ਰਿਕ ਟਨ ਦੀ ਖਰੀਦ ਹੋ ਚੁੱਕੀ .....

Ad Position 21
No active advertisement
ਅਜੀਤ ਡੈਸਕ 14-10-2026

ਜਲੰਧਰ, 13 ਅਕਤੂਬਰ (ਜਤਿੰਦਰ ਪੰਮੀ) –ਸੂਬੇ ਦੀਆਂ ਮੰਡੀਆਂ ’ਚ ਝੋਨੇ ਦੀ ਆਮਦ ਨੇ ਪੂਰੀ ਤੇਜ਼ੀ ਫੜੀ ਹੋਈ ਹੈ ਤੇ ਅੱਜ ਤੱਕ ਮੰਡੀਆਂ ਵਿੱਚ 26,16,156.52 ਮੀਟ੍ਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਸ ਵਿਚੋਂ 25,06,260.98 ਮੀਟ੍ਰਿਕ ਟਨ ਦੀ ਖਰੀਦ ਹੋ ਚੁੱਕੀ ਹੈ। ਇਸ ਵਿਚੋਂ 24,74,448.05 ਮੀਟ੍ਰਿਕ ਟਨ ਸੂਬੇ ਦੀਆਂ ਸਰਕਾਰੀ ਏਜੰਸੀਆਂ ਵਲੋਂ ਕੀਤੀ ਜਾ ਚੁੱਕੀ ਹੈ, ਜਿਸ ਵਿਚ ਕੇਂਦਰੀ ਖਰੀਦ ਏਜੰਸੀ ਐੱਫ.ਸੀ.ਆਈ. ਵਲੋਂ 7078 ਮੀਟ੍ਰਿਕ ਟਨ ਝੋਨਾ ਹੀ ਖਰੀਦਿਆ ਗਿਆ ਜਦੋਂਕਿ ਨਿੱਜੀ ਖਰੀਦਦਾਰਾਂ ਵਲੋਂ 31812.93 ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਅੱਜ ਦੇ ਦਿਨ ਸੂਬੇ ਦੀਆਂ ਮੰਡੀਆਂ ’ਚ 2,68,421.66 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ, ਜਿਸ ਵਿਚੋਂ 2,64,087.36 ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ। ਮੰਡੀਆਂ ਵਿਚ ਝੋਨੇ ਦੀ ਆਮਦ ਨੇ ਬੇਸ਼ੱਕ ਤੇਜ਼ੀ ਫੜ ਲਈ ਹੈ ਪਰ ਚੁਕਾਈ ਦਾ ਕੰਮ ਢਿੱਲਾ ਹੋਣ ਕਰਕੇ ਸੂਬੇ ਅੰਦਰ ਮੰਡੀਆਂ ’ਚੋਂ ਸਿਰਫ 10,80,684.55 ਮੀਟ੍ਰਿਕ ਫਸਲ ਦੀ ਚੁਕਾਈ ਹੀ ਕੀਤੀ ਜਾ ਚੁੱਕੀ ਹੈ। ਢਿੱਲੀ ਚੁਕਾਈ ਦੇ ਨਤੀਜੇ ਵਜੋਂ ਬੀਤੇ ਦਿਨ ਪਏ ਮੀਂਹ ਕਾਰਨ ਸੂਬੇ ਦੀਆਂ ਕਈ ਮੰਡੀਆਂ ਵਿਚ ਝੋਨੇ ਦੀ ਫਸਲ ਪਾਣੀ ਵਿਚ ਭਿੱਜ ਗਈ ਸੀ। ਇੱਥੇ ਦੱਸਣਯੋਗ ਹੈ ਕਿ ਮੌਜੂਦਾ ਸੀਜ਼ਨ ਦੌਰਾਨ ਪੰਜਾਬ ਵਿੱਚ ਕੁੱਲ 30 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਬਿਜਾਈ ਕੀਤੀ ਗਈ ਸੀ, ਜਿਸ ਵਿਚੋਂ ਕੁੱਲ 2.1 ਕਰੋੜ ਮੀਟ੍ਰਿਕ ਟਨ ਪੈਦਾਵਾਰ ਹੋਣ ਦਾ ਅੰਦਾਜ਼ਾ ਲਾਇਆ ਗਿਆ ਹੈ। ਜੇਕਰ ਝੋਨੇ ਦੀ ਜ਼ਿਲ੍ਹਾਵਾਰ ਆਮਦ ਤੇ ਖਰੀਦ ਦੀ ਗੱਲ ਕੀਤੀ ਜਾਵੇ ਤਾਂ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਵਲੋਂ 13 ਅਕਤੂਬਰ ਨੂੰ ਖਰੀਦ ਦਾ ਕੰਮ ਬੰਦ ਹੋਣ ਤੱਕ ਖਰੀਦ, ਚੁਕਾਈ ਤੇ ਅਦਾਇਗੀ ਬਾਰੇ ਜਾਰੀ ਵੇਰਵਿਆਂ ਮੁਤਾਬਕ ਤਰਨਤਾਰਨ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਸਭ ਤੋਂ ਤੇਜ਼ੀ ਨਾਲ ਝੋਨੇ ਦੀ ਆਮਦ ਹੋ ਰਹੀ ਹੈ, ਜਿੱਥੇ 5,08,563.36 ਮੀਟ੍ਰਿਕ ਟਨ ਹੋ ਗਈ ਜਦੋਂਕਿ ਦੂਜੇ ਸਥਾਨ ’ਤੇ ਕਪੂਰਥਲਾ ਜ਼ਿਲ੍ਹਾ ਹੈ, ਜਿੱਥੇ 13 ਅਕਤੂਬਰ ਨੂੰ ਮੰਡੀਆਂ ਬੰਦ ਹੋਣ ਤੱਕ ਕੁੱਲ 3,04,458.33 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ।

 48 ਘੰਟਿਆਂ ’ਚ ਫਸਲ ਦੀ ਅਦਾਇਗੀ ਯਕੀਨੀ ਬਣਾਈ ਜਾ ਰਹੀ ਹੈ- ਕਟਾਰੂਚੱਕ
ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਮੁਤਾਬਕ ਉਨ੍ਹਾਂ ਦੀ ਫਸਲ ਮੰਡੀ ਵਿੱਚ ਵਿਕਣ ਦੇ 48 ਘੰਟਿਆਂ ਅੰਦਰ ਹੀ ਅਦਾਇਗੀ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸਾਨਾਂ ਦੀ ਬਣਦੀ ਅਦਾਇਗੀ 4998.43 ਕਰੋੜ ਰੁਪਏ ਹੈ ਜਦੋਂਕਿ ਸਰਕਾਰ ਵਲੋਂ 5261.91 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ, ਜੋ ਕਿ ਅਦਾਇਗੀ ਦਾ 105.27 ਫੀਸਦੀ ਬਣਦਾ ਹੈ। ਖੁਰਾਕ ਤੇ ਸਪਲਾਈ ਮੰਤਰੀ ਨੇ ਕਿਹਾ ਕਿ ਚੁਕਾਈ ਦਾ ਕੰਮ ਵੀ ਤੇਜ਼ ਕੀਤਾ ਜਾ ਰਿਹਾ ਹੈ ਅਤੇ ਸੂਬੇ ਦੀਆਂ ਸਾਰੀਆਂ ਮੰਡੀਆਂ ਵਿਚੋਂ 72 ਘੰਟੇ ਅੰਦਰ 55.72 ਫੀਸਦੀ ਫਸਲ ਦੀ ਚੁਕਾਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਈ. ਡੀ. ਵਲੋਂ ਰਾਜਬੀਰ ਸਿੰਘ ਘੁੰਮਣ ਖ਼ਿਲਾਫ਼ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਅਗਲੀ ਖ਼ਬਰ ਨੌਜਵਾਨਾਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੇ ਸਮਰੱਥ ਬਣਾਉਣਾ ਪੰਜਾਬ ਸਰਕਾਰ ਦਾ ਟੀਚਾ-ਭਗਵੰਤ ਮਾਨ
Ad Position 24