03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਭਾਰਤ ਨੇ ਨਿਪਾਲ ਦੀ ਮਦਦ ਲਈ ਭੇਜਿਆ 5ਵਾਂ ਜਹਾਜ਼ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਵਲੋਂ ਸਹਾਇਤਾ ਲਈ ਭਾਰਤ ਦਾ ਧੰਨਵਾਦ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 2 ਸਤੰਬਰ-ਭਾਰਤ ਨੇ ਨਿਪਾਲ ਲਈ ਪੰਜਵਾਂ ਜਹਾਜ਼ ਰਾਹਤ ਸਮੱਗਰੀ ਅਤੇ ਵਿਸ਼ੇਸ਼ ਬਚਾਅ ਟੀਮ ਨਾਲ ਰਵਾਨਾ ਕਰ ਦਿੱਤਾ ਹੈ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਇਸ ਸੰਬੰਧ ’ਚ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਵਲੋਂ ...

Ad Position 21
repet_subhas-goyals [Copy P29]
ਅਜੀਤ ਡੈਸਕ 03-09-2026

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 2 ਸਤੰਬਰ-ਭਾਰਤ ਨੇ ਨਿਪਾਲ ਲਈ ਪੰਜਵਾਂ ਜਹਾਜ਼ ਰਾਹਤ ਸਮੱਗਰੀ ਅਤੇ ਵਿਸ਼ੇਸ਼ ਬਚਾਅ ਟੀਮ ਨਾਲ ਰਵਾਨਾ ਕਰ ਦਿੱਤਾ ਹੈ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਇਸ ਸੰਬੰਧ ’ਚ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਵਲੋਂ 5.5 ਟਨ ਜ਼ਰੂਰੀ ਦਵਾਈਆਂ, ਵਿਸ਼ੇਸ਼ ਬਚਾਅ ਉਪਕਰਨ ਅਤੇ 11 ਮੈਂਬਰਾਂ ਦੀ ਇਕ ਵਿਸ਼ੇਸ਼ ਬਚਾਅ ਟੀਮ ਲੈ ਕੇ ਪੰਜਵਾਂ ਜਹਾਜ਼ ਨਿਪਾਲ ਲਈ ਰਵਾਨਾ ਹੋ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਮਨੁੱਖੀ ਮਦਦ ਅਤੇ ਆਫਤ ਰਾਹਤ ਤਹਿਤ ਨਿਪਾਲ ਨੂੰ ਕੁੱਲ 5 ਖੇਪਾਂ ਭੇਜ ਚੁੱਕਾ ਹੈ ਜਿਸ ’ਚ ਤਕਰੀਬਨ 57.5 ਟਨ ਤੋਂ ਵੱਧ ਰਾਹਤ ਸਮੱਗਰੀ, ਜਨਰੇਟਰ, ਮੈਡੀਕਲ ਟੀਮਾਂ ਅਤੇ ਖੋਜ ਬਚਾਅ ਦਲ ਸ਼ਾਮਿਲ ਸਨ।

ਹੁਣ ਤੱਕ 1243 ਲੋਕਾਂ ਦੀ ਮੌਤ, 4875 ਤੋਂ ਵੱਧ ਲਾਪਤਾ
ਕਠਮੰਡੂ, (ਏਜੰਸੀ)-ਨਿਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਨੇ ਹੜ੍ਹ ਰਾਹਤ ਤੇ ਬਚਾਅ ਕਾਰਜਾਂ ’ਚ ਮਦਦ ਲਈ ਸੰਸਦ ’ਚ ਭਾਰਤ ਤੇ ਚੀਨ ਦਾ ਧੰਨਵਾਦ ਕੀਤਾ ਹੈ। ਬੁੱਧਵਾਰ ਨੂੰ ਸੰਸਦ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੋਵਾਂ ਗੁਆਂਢੀ ਦੇਸ਼ਾਂ ਨੇ ਸਮੇਂ ਸਿਰ ਰਾਹਤ ਸਮੱਗਰੀ, ਤਕਨੀਕੀ ਟੀਮਾਂ ਤੇ ਐਮਰਜੈਂਸੀ ਮਦਦ ਭੇਜੀ। ਭਾਰਤ ਨੇ ਰਾਹਤ ਸਮੱਗਰੀ ਦੀ 5ਵੀਂ ਖੇਪ ਭੇਜੀ ਹੈ। ਭਾਰਤੀ ਟੀਮਾਂ ਸੁਰੰਗਾਂ ’ਚ ਤਲਾਸ਼ੀ ਮੁਹਿੰਮ ਤੇ ਲਾਸ਼ਾਂ ਦੀ ਪਛਾਣ ਕਰਨ ’ਚ ਮਦਦ ਕਰ ਰਹੀਆਂ ਹਨ। ਉੱਥੇ ਹੀ ਚੀਨ ਨੇ ਗਿਯਿਰੋਂਗ ਸਰਹੱਦ ਤੱਕ ਜਾਣ ਵਾਲਾ ਹਾਈਵੇਅ ਖੋਲ੍ਹ ਦਿੱਤਾ ਹੈ, ਜਿਸ ਨਾਲ ਰਾਹਤ ਟੀਮਾਂ ਪ੍ਰਭਾਵਿਤ ਇਲਾਕਿਆਂ ਤੱਕ ਪਹੁੰਚ ਰਹੀਆਂ ਹਨ।

ਹੜ੍ਹ ਕਾਰਨ ਹੁਣ ਤੱਕ 1243 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 4875 ਤੋਂ ਵੱਧ ਲੋਕ ਲਾਪਤਾ ਹਨ। ਕਈ ਹਾਈਡ੍ਰੋਪਾਵਰ ਪ੍ਰਾਜੈਕਟਾਂ ਦੇ ਕਰਮਚਾਰੀ ਵੀ ਲਾਪਤਾ ਹਨ। ਖਦਸ਼ਾ ਹੈ ਕਿ ਕੁਝ ਲੋਕ ਅਜੇ ਵੀ ਸੁਰੰਗਾਂ ਵਿਚ ਫਸੇ ਹੋ ਸਕਦੇ ਹਨ। ਨਿਪਾਲ ਦੇ ਵਿਦੇਸ਼ ਮੰਤਰਾਲੇ ਅਨੁਸਾਰ 324 ਵਿਦੇਸ਼ੀ ਨਾਗਰਿਕਾਂ ਨੂੰ ਬਚਾਇਆ ਜਾ ਚੁੱਕਾ ਹੈ ਜਦਕਿ ਕਰੀਬ 590 ਵਿਦੇਸ਼ੀ ਨਾਗਰਿਕ ਅਜੇ ਲਾਪਤਾ ਹਨ। ਕੁਝ ਲਾਪਤਾ ਸੈਲਾਨੀਆਂ ਨੇ ਹੁਣ ਆਪਣੇ ਪਰਿਵਾਰਾਂ ਨਾਲ ਸੰਪਰਕ ਵੀ ਕੀਤਾ ਹੈ। ਲਗਾਤਾਰ ਮੀਂਹ ਕਾਰਨ ਕਈ ਮੁੱਖ ਸੜਕਾਂ ਤੇ ਰਾਜ ਮਾਰਗ ਵੀ ਪ੍ਰਭਾਵਿਤ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਹੜ੍ਹ ਤੇ ਜ਼ਮੀਨ ਖਿਸਕਣ ਵਾਲੇ ਇਲਾਕਿਆਂ ’ਚ ਜਾਣ ਤੋਂ ਬਚਣ ਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ ਅਤੇ ਲਾਪਤਾ ਲੋਕਾਂ ਦੀ ਭਾਲ ਲਈ ਬਚਾਅ ਕਾਰਜ ਜਾਰੀ ਹਨ।

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਵਲੋਂ ਈਰਾਨ ’ਤੇ ਮੁੜ ਹਮਲੇ-ਵਿਆਹ ਸਮਾਗਮ ਦੌਰਾਨ ਮਿਜ਼ਾਈਲ ਡਿਗਣ ਨਾਲ ਬੱਚੇ ਸਮੇਤ 5 ਮੌਤਾਂ ਈਰਾਨ ਨੇ ਵੀ ਕੀਤੀ ਜਵ... ਅਗਲੀ ਖ਼ਬਰ ਫਰਜ਼ੀ ਟੋਲ ਵਸੂਲੀ ਮਾਮਲੇ ’ਚ ਈ.ਡੀ. ਵਲੋਂ 7 ਰਾਜਾਂ ’ਚ ਛਾਪੇਮਾਰੀ
Ad Position 24