03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਅਮਰੀਕਾ ਵਲੋਂ ਈਰਾਨ ’ਤੇ ਮੁੜ ਹਮਲੇ-ਵਿਆਹ ਸਮਾਗਮ ਦੌਰਾਨ ਮਿਜ਼ਾਈਲ ਡਿਗਣ ਨਾਲ ਬੱਚੇ ਸਮੇਤ 5 ਮੌਤਾਂ ਈਰਾਨ ਨੇ ਵੀ ਕੀਤੀ ਜਵਾਬੀ ਕਾਰਵਾਈ

ਤਹਿਰਾਨ, 2 ਸਤੰਬਰ (ਏਜੰਸੀ)-ਅਮਰੀਕਾ ਨੇ ਦੋ ਦਿਨ ਬਾਅਦ ਮੁੜ ਈਰਾਨ ‘ਤੇ ਹਮਲਾ ਕੀਤਾ ਹੈ। ਅਮਰੀਕੀ ਫੌਜ ਨੇ ਮੰਗਲਵਾਰ ਰਾਤ ਸਿਰੀਕ, ਖੁਜ਼ੇਸਤਾਨ, ਕੇਸ਼ਮ ਟਾਪੂ ਤੇ ਬੰਦਰ ਅੱਬਾਸ ਵਿੱਚ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ...

Ad Position 21
repet_subhas-goyals [Copy P29]
ਅਜੀਤ ਡੈਸਕ 03-09-2026

ਤਹਿਰਾਨ, 2 ਸਤੰਬਰ (ਏਜੰਸੀ)-ਅਮਰੀਕਾ ਨੇ ਦੋ ਦਿਨ ਬਾਅਦ ਮੁੜ ਈਰਾਨ ‘ਤੇ ਹਮਲਾ ਕੀਤਾ ਹੈ। ਅਮਰੀਕੀ ਫੌਜ ਨੇ ਮੰਗਲਵਾਰ ਰਾਤ ਸਿਰੀਕ, ਖੁਜ਼ੇਸਤਾਨ, ਕੇਸ਼ਮ ਟਾਪੂ ਤੇ ਬੰਦਰ ਅੱਬਾਸ ਵਿੱਚ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਕੀਤੇ। ਈਰਾਨ ਮੁਤਾਬਕ ਇਨ੍ਹਾਂ ਹਮਲਿਆਂ ਵਿਚ 12 ਲੋਕਾਂ ਦੀ ਮੌਤ ਹੋਈ ਹੈ ਤੇ 68 ਲੋਕ ਜ਼ਖ਼ਮੀ ਹੋਏ ਹਨ। ਈਰਾਨ ਦਾ ਦਾਅਵਾ ਹੈ ਕਿ ਸਿਰੀਕ ’ਚ ਇਕ ਵਿਆਹ ਸਮਾਗਮ ਦੌਰਾਨ ਮਿਜ਼ਾਈਲ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ’ਚ 4 ਸਾਲ ਦਾ ਇਕ ਬੱਚਾ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਖੁਜ਼ੇਸਤਾਨ ਸੂਬੇ ’ਚ ਹੋਏ ਹਮਲੇ ’ਚ 7 ਲੋਕਾਂ ਦੀ ਮੌਤ ਤੇ 8 ਲੋਕ ਜ਼ਖ਼ਮੀ ਹੋਏ ਹਨ। ਅਮਰੀਕਾ ਨੇ ਕਿਹਾ ਹੈ ਕਿ ਉਸ ਨੇ ਸਿਰਫ਼ ਈਰਾਨ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਨ੍ਹਾਂ ਹਮਲਿਆਂ ਦੇ ਜਵਾਬ ’ਚ ਈਰਾਨ ਨੇ ਜਾਰਡਨ ਤੇ ਬਹਿਰੀਨ ’ਚ ਅਮਰੀਕੀ ਫੌਜੀ ਟਿਕਾਣਿਆਂ ‘ਤੇ ਹਮਲੇ ਕਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਪਹਿਲਾਂ 30 ਅਗਸਤ ਨੂੰ ਅਮਰੀਕਾ ਨੇ ਹੋਰਮੁਜ਼ ਜਲਡਮਰੂ ਨੇੜੇ ਸਥਿਤ ਲਾਰਕ ਟਾਪੂ ‘ਤੇ ਈਰਾਨ ਦੇ ਦੋ ਰਾਕੇਟ ਲਾਂਚਰਾਂ ਨੂੰ ਹਵਾਈ ਹਮਲੇ ’ਚ ਨਿਸ਼ਾਨਾ ਬਣਾਇਆ ਸੀ।

ਜ਼ਿਕਰਯੋਗ ਹੈ ਕਿ ਤਾਜ਼ਾ ਹਮਲਿਆਂ ਕਾਰਨ ਅਮਰੀਕਾ ਤੇ ਈਰਾਨ ਵਿਚਾਲੇ ਤਣਾਅ ਮੁੜ ਵਧ ਗਿਆ ਹੈ। ਮੰਗਲਵਾਰ ਰਾਤ ਅਮਰੀਕੀ ਫੌਜ ਨੇ ਈਰਾਨ ਦੇ ਦੱਖਣੀ ਤੱਟ ’ਤੇ ਇਸਲਾਮਿਕ ਰਿਵੋਲੂਸ਼ਨਰੀ ਗਾਰਡ ਕੋਰ (IRGC) ਨਾਲ ਜੁੜੇ ਟਿਕਾਣਿਆਂ, ਰਡਾਰ ਤੇ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾਇਆ। ਇਹ ਜੁਲਾਈ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਭ ਤੋਂ ਵੱਡਾ ਸਿੱਧਾ ਜਵਾਬੀ ਹਮਲਾ ਦੱਸਿਆ ਜਾ ਰਿਹਾ ਹੈ। ਇਸ ਦੇ ਜਵਾਬ ’ਚ ਈਰਾਨ ਨੇ ਬਹਿਰੀਨ, ਜਾਰਡਨ, ਕੁਵੈਤ ਤੇ ਇਰਾਕ ’ਚ ਮੌਜੂਦ ਅਮਰੀਕੀ ਫੌਜੀ ਟਿਕਾਣਿਆਂ ਵੱਲ ਮਿਜ਼ਾਈਲਾਂ ਤੇ ਡਰੋਨ ਭੇਜੇ। ਜਾਰਡਨ ਨੇ ਕਿਹਾ ਕਿ ਉਸ ਨੇ ਕਈ ਮਿਜ਼ਾਈਲਾਂ ਨੂੰ ਹਵਾ ’ਚ ਹੀ ਰੋਕ ਦਿੱਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵਲੋਂ ਜਵਾਬੀ ਕਾਰਵਾਈ ਦੀ ਸੂਰਤ ’ਚ ਹੋਰ ਸਖ਼ਤ ਹਮਲਿਆਂ ਦੀ ਚਿਤਾਵਨੀ ਦਿੱਤੀ ਹੈ। ਦੂਜੇ ਪਾਸੇ ਈਰਾਨ ਨੇ ਵੀ ਅਮਰੀਕੀ ਕਾਰਵਾਈ ਦਾ ਜਵਾਬ ਦੇਣ ਦੀ ਗੱਲ ਕਹੀ ਹੈ।

Ad Position 22
No active advertisement
ਅਗਲੀ ਖ਼ਬਰ ਭਾਰਤ ਨੇ ਨਿਪਾਲ ਦੀ ਮਦਦ ਲਈ ਭੇਜਿਆ 5ਵਾਂ ਜਹਾਜ਼ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਵਲੋਂ ਸਹਾਇਤਾ ਲਈ ਭਾਰਤ ਦਾ ਧੰਨਵਾਦ
Ad Position 24