04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸੁਪਰੀਮ ਕੋਰਟ ਵਲੋਂ ਮਾਣਹਾਨੀ ਮਾਮਲੇ ’ਚ ਯੂਟਿਊਬਰ ਪਾਹੂਜਾ ਦੀ ਸਜ਼ਾ ’ਤੇ ਰੋਕ

ਨਵੀਂ ਦਿੱਲੀ, 3 ਸਤੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਵੀਰਵਾਰ ਨੂੰ ਯੂਟਿਊਬਰ ਗੁਲਸ਼ਨ ਪਾਹੂਜਾ ਨੂੰ ਵੱਡੀ ਰਾਹਤ ਦਿੰਦੇ ਹੋਏ ਦਿੱਲੀ ਹਾਈ ਕੋਰਟ ਵਲੋਂ ਇਕ ਅਪਰਾਧਿਕ ਮਾਣਹਾਨੀ ਮਾਮਲੇ ’ਚ ਦਿੱਤੀ ਗਈ 6 ਮਹੀਨੇ ਦੀ ਸਾਧਾਰਨ ...

Ad Position 21
repet_subhas-goyals [Copy P29]
ਅਜੀਤ ਡੈਸਕ 04-09-2026

ਨਵੀਂ ਦਿੱਲੀ, 3 ਸਤੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਵੀਰਵਾਰ ਨੂੰ ਯੂਟਿਊਬਰ ਗੁਲਸ਼ਨ ਪਾਹੂਜਾ ਨੂੰ ਵੱਡੀ ਰਾਹਤ ਦਿੰਦੇ ਹੋਏ ਦਿੱਲੀ ਹਾਈ ਕੋਰਟ ਵਲੋਂ ਇਕ ਅਪਰਾਧਿਕ ਮਾਣਹਾਨੀ ਮਾਮਲੇ ’ਚ ਦਿੱਤੀ ਗਈ 6 ਮਹੀਨੇ ਦੀ ਸਾਧਾਰਨ ਕੈਦ ਦੀ ਸਜ਼ਾ ’ਤੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਉਸ ਦੀ ਅਪੀਲ ’ਤੇ ਨੋਟਿਸ ਜਾਰੀ ਕਰਦੇ ਹੋਏ ਉਸ ਨੂੰ ਤੁਰੰਤ ਜੇਲ੍ਹ ਤੋਂ ਰਿਹਾਅ ਕਰਨ ਦਾ ਹੁਕਮ ਦਿੱਤਾ। ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਸ਼ੀਲ ਨਾਗੂ ਦੇ ਬੈਂਚ ਨੇ ਵਕੀਲ ਮਨੀਸ਼ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਹੁਕਮ ਜਾਰੀ ਕੀਤਾ। ਦੱਸਣਯੋਗ ਹੈ ਕਿ ਇਸ ਮਾਮਲੇ ’ਚ ਦਿੱਲੀ ਹਾਈ ਕੋਰਟ ਨੇ ਗੁਲਸ਼ਨ ਪਾਹੂਜਾ ਵਿਰੁੱਧ ਖੁਦ ਹੀ ਨੋਟਿਸ ਲੈਂਦੇ ਹੋਏ ਅਪਰਾਧਿਕ ਮਾਣਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਸੀ।

ਜਸਟਿਸ ਨਵੀਨ ਚਾਵਲਾ ਅਤੇ ਜਸਟਿਸ ਰਵਿੰਦਰ ਡੁਡੇਜਾ ਦੇ ਬੈਂਚ ਨੇ ਮਈ ਵਿਚ ਉਸ ਨੂੰ ਅਪਰਾਧਿਕ ਮਾਣਹਾਨੀ ਦਾ ਦੋਸ਼ੀ ਠਹਿਰਾਇਆ ਸੀ। ਹਾਈ ਕੋਰਟ ਦੇ ਮੁਤਾਬਿਕ ਪਾਹੂਜਾ ਨੇ ਆਪਣੇ ਵੀਡੀਓਜ਼ ਵਿਚ ਨਿਆਂਪਾਲਿਕਾ ਬਾਰੇ ਬਿਆਨ ਦਿੱਤੇ ਸਨ ਜਿਸ ਨੂੰ ਅਦਾਲਤ ਨੇ ‘ਅਪਮਾਨਜਨਕ ਟਿੱਪਣੀਆਂ’ ਮੰਨਿਆ। ਸਜ਼ਾ ਸੁਣਾਉਣ ਦੌਰਾਨ ਵੀ ਪਾਹੂਜਾ ਨੇ ਕਥਿਤ ਤੌਰ ’ਤੇ ਨਿਆਂਇਕ ਪ੍ਰਣਾਲੀ ਵਿਰੁੱਧ ਆਪਣੀਆਂ ਟਿੱਪਣੀਆਂ ਦੁਹਰਾਈਆਂ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ‘ਕੈਂਸਰ ਦਾ ਦਾਨਵ’ ਬੇਕਾਬੂ-ਤਿੰਨ ਸਾਲਾਂ ਵਿਚ 1.26 ਲੱਖ ਤੋਂ ਵੱਧ ਨਵੇਂ ਮਰੀਜ਼ ਆਏ ਸਾਹਮਣੇ ਕੇਂਦਰ ਸੂਬੇ ’ਤੇ ਜ਼... ਅਗਲੀ ਖ਼ਬਰ ਬੀ.ਸੀ.ਆਈ. ਚੇਅਰਮੈਨ ਕੋਲ ਕਾਨੂੰਨ ਵਿਦਿਆਰਥੀਆਂ ਖ਼ਿਲਾਫ਼ ਕਾਰਵਾਈ ਦੀ ਕੋਈ ਸ਼ਕਤੀ ਨਹੀਂ-ਸੁਪਰੀਮ ਕੋਰਟ
Ad Position 24