04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਭਾਰਤ ਅੱਜ ਤੋਂ ਬ੍ਰਿਕਸ ਚੀਫ਼ ਜਸਟਿਸ ਫੋਰਮ ਦੀ ਕਰੇਗਾ ਮੇਜ਼ਬਾਨੀ

ਨਵੀਂ ਦਿੱਲੀ, 3 ਸਤੰਬਰ (ਪੀ. ਟੀ. ਆਈ)-ਸੁਪਰੀਮ ਕੋਰਟ 4 ਤੋਂ 6 ਸਤੰਬਰ ਤੱਕ ਇਥੇ ਬ੍ਰਿਕਸ ਚੀਫ਼ ਜਸਟਿਸ ਫੋਰਮ ਦੀ ਮੇਜ਼ਬਾਨੀ ਕਰੇਗੀ। ਇਸ ਵਿਚ ਬ੍ਰਿਕਸ ਦੇ ਮੈਂਬਰ ਦੇਸ਼ਾਂ ਅਤੇ ਭਾਈਵਾਲ ਦੇਸ਼ਾਂ ਦੇ ਮੁੱਖ ਜੱਜ, ਸੁਪਰੀਮ ਕੋਰਟਾਂ ਦੇ ਮੁਖੀ ...

Ad Position 21
repet_subhas-goyals [Copy P29]
ਅਜੀਤ ਡੈਸਕ 04-09-2026

ਨਵੀਂ ਦਿੱਲੀ, 3 ਸਤੰਬਰ (ਪੀ. ਟੀ. ਆਈ)-ਸੁਪਰੀਮ ਕੋਰਟ 4 ਤੋਂ 6 ਸਤੰਬਰ ਤੱਕ ਇਥੇ ਬ੍ਰਿਕਸ ਚੀਫ਼ ਜਸਟਿਸ ਫੋਰਮ ਦੀ ਮੇਜ਼ਬਾਨੀ ਕਰੇਗੀ। ਇਸ ਵਿਚ ਬ੍ਰਿਕਸ ਦੇ ਮੈਂਬਰ ਦੇਸ਼ਾਂ ਅਤੇ ਭਾਈਵਾਲ ਦੇਸ਼ਾਂ ਦੇ ਮੁੱਖ ਜੱਜ, ਸੁਪਰੀਮ ਕੋਰਟਾਂ ਦੇ ਮੁਖੀ ਅਤੇ ਸੀਨੀਅਰ ਨਿਆਂਇਕ ਆਗੂ ਸ਼ਾਮਿਲ ਹੋਣਗੇ। ਭਾਰਤ ਦੇ ਚੀਫ਼ ਜਸਟਿਸ ਸੂਰਿਆ ਕਾਂਤ ਬ੍ਰਿਕਸ ਮੈਂਬਰ ਦੇਸ਼ਾਂ ਅਤੇ ਭਾਈਵਾਲ ਦੇਸ਼ਾਂ ਦੇ ਸੀਨੀਅਰ ਨਿਆਂਇਕ ਆਗੂਆਂ ਨਾਲ ਦੁਵੱਲੀਆਂ ਮੀਟਿੰਗਾਂ ਕਰਨਗੇ। ਸੁਪਰੀਮ ਕੋਰਟ ਨੇ ਇੱਕ ਬਿਆਨ ਵਿਚ ਕਿਹਾ ਕਿ ਇਹ ਫੋਰਮ ਭਾਗ ਲੈਣ ਵਾਲੀਆਂ ਨਿਆਂਪਾਲਿਕਾਵਾਂ ਵਿਚਕਾਰ ਸੰਵਾਦ ਅਤੇ ਨਿਆਂ ਪ੍ਰਦਾਨ ਕਰਨ, ਅੰਤਰਰਾਸ਼ਟਰੀ ਵਿਵਾਦ ਨਿਪਟਾਰੇ, ਤਕਨਾਲੋਜੀ ਅਤੇ ਟਿਕਾਊ ਵਿਕਾਸ ਨਾਲ ਜੁੜੇ ਸਮਕਾਲੀ ਮੁੱਦਿਆਂ ’ਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਲਈ ਮੰਚ ਪ੍ਰਦਾਨ ਕਰੇਗਾ। ਚੀਫ਼ ਜਸਟਿਸ ਸੂਰਿਆ ਕਾਂਤ ਉਦਘਾਟਨੀ ਦਿਨ ਰੂਸ, ਚੀਨ, ਮਿਸਰ, ਇੰਡੋਨੇਸ਼ੀਆ, ਸੰਯੁਕਤ ਅਰਬ ਅਮੀਰਾਤ, ਬੇਲਾਰੂਸ, ਕਜ਼ਾਖਸਤਾਨ, ਦੱਖਣੀ ਅਫਰੀਕਾ, ਈਰਾਨ ਅਤੇ ਉਜ਼ਬੇਕਿਸਤਾਨ ਦੇ ਨਿਆਂਇਕ ਵਫ਼ਦਾਂ ਦੇ ਮੁਖੀਆਂ ਨਾਲ ਦੁਵੱਲੀਆਂ ਮੀਟਿੰਗਾਂ ਕਰਨਗੇ। ਦੂਜੇ ਦਿਨ ਬ੍ਰਿਕਸ ਮੈਂਬਰ ਦੇਸ਼ਾਂ ਅਤੇ ਭਾਈਵਾਲ ਦੇਸ਼ਾਂ ਦੇ ਵਫ਼ਦਾਂ ਦੇ ਮੁਖੀ ਫੋਰਮ ਨੂੰ ਸੰਬੋਧਨ ਕਰਨਗੇ ਅਤੇ ਨਿਆਂਇਕ ਸੰਸਥਾਵਾਂ ਨਾਲ ਸੰਬੰਧਿਤ ਸਾਂਝੇ ਹਿੱਤਾਂ ਦੇ ਮੁੱਦਿਆਂ ’ਤੇ ਆਪਣੇ ਵਿਚਾਰ ਸਾਂਝੇ ਕਰਨਗੇ।

Ad Position 22
No active advertisement
ਪਿਛਲੀ ਖ਼ਬਰ ਇਕ ਦਿਨ ’ਚ ਖੰਡ ਦੀਆਂ ਕੀਮਤਾਂ ’ਚ 500 ਰੁਪਏ ਕੁਇੰਟਲ ਦੀ ਗਿਰਾਵਟ ਰੱਖੜੀ ਤੋਂ ਬਾਅਦ ਖੰਡ ਦੀਆਂ ਕੀਮਤਾਂ ’ਚ ਲਗਾਤਾਰ ਆ ਰ... ਅਗਲੀ ਖ਼ਬਰ ਪੰਜਾਬ ’ਚ ‘ਕੈਂਸਰ ਦਾ ਦਾਨਵ’ ਬੇਕਾਬੂ-ਤਿੰਨ ਸਾਲਾਂ ਵਿਚ 1.26 ਲੱਖ ਤੋਂ ਵੱਧ ਨਵੇਂ ਮਰੀਜ਼ ਆਏ ਸਾਹਮਣੇ ਕੇਂਦਰ ਸੂਬੇ ’ਤੇ ਜ਼...
Ad Position 24