08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪੀ.ਐਮ.ਓ. ਅਧਿਕਾਰੀ ਵਜੋਂ ਭੇਸ ਵਟਾਉਣ ਵਾਲਾ ਸਾਥੀ ਸਮੇਤ ਗ੍ਰਿਫ਼ਤਾਰ

ਮੁੰਬਈ, 8 ਸਤੰਬਰ (ਪੀ.ਟੀ.ਆਈ.)-ਪੀ.ਐਮ.ਓ. ਅਧਿਕਾਰੀ ਵਜੋਂ ਭੇਸ ਵਟਾਉਣ ਵਾਲੇ ਇਕ 24 ਸਾਲਾ ਲੜਕੇ ਤੇ ਉਸਦੇ ਹਥਿਆਰਬੰਦ ‘ਬਾਡੀਗਾਰਡ’ ਨੂੰ ਇੱਥੇ ਬੀ.ਕੇ.ਸੀ. ਖੇਤਰ ’ਚ ਇਕ ਸਥਾਨ ’ਤੇ ਹਿਰਾਸਤ ’ਚ ਲਿਆ ਗਿਆ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

Ad Position 21
repet_subhas-goyals [Copy P29]
ਅਜੀਤ ਡੈਸਕ 09-09-2026

ਮੁੰਬਈ, 8 ਸਤੰਬਰ (ਪੀ.ਟੀ.ਆਈ.)-ਪੀ.ਐਮ.ਓ. ਅਧਿਕਾਰੀ ਵਜੋਂ ਭੇਸ ਵਟਾਉਣ ਵਾਲੇ ਇਕ 24 ਸਾਲਾ ਲੜਕੇ ਤੇ ਉਸਦੇ ਹਥਿਆਰਬੰਦ ‘ਬਾਡੀਗਾਰਡ’ ਨੂੰ ਇੱਥੇ ਬੀ.ਕੇ.ਸੀ. ਖੇਤਰ ’ਚ ਇਕ ਸਥਾਨ ’ਤੇ ਹਿਰਾਸਤ ’ਚ ਲਿਆ ਗਿਆ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਸ਼ਾਮ ਨੂੰ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੇ ਹਨ। ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਕਥਿਤ ਬਾਡੀਗਾਰਡ ਤੋਂ ਇਕ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਦਾ ਇਕ ਅਧਿਕਾਰੀ ਹੋਣ ਦਾ ਦਾਅਵਾ ਕਰਦੇ ਹੋਏ, 24 ਸਾਲਾ ਵਿਅਕਤੀ ਨੇ ਬਾਂਦਰਾ-ਕੁਰਲਾ ਕੰਪਲੈਕਸ (ਬੀ.ਕੇ.ਸੀ.) ਵਿਚ ਨੀਤਾ ਮੁਕੇਸ਼ ਅੰਬਾਨੀ ਸੱਭਿਆਚਾਰਕ ਕੇਂਦਰ ’ਚ ਦਾਖਲਾ ਲਿਆ। ਉੱਚ-ਸੁਰੱਖਿਆ ਸਥਾਨ ’ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਤੇ ਪੁਲਿਸ ਅਧਿਕਾਰੀਆਂ ਨੇ ਦੋਵਾਂ ਦੇ ਸ਼ੱਕੀ ਵਿਵਹਾਰ ਨੂੰ ਦੇਖ ਕੇ ਦੋਵਾਂ ਨੂੰ ਰੋਕਿਆ। ਕਿਉਂਕਿ ਨੌਜਵਾਨ ਕੋਈ ਪ੍ਰਮਾਣ ਪੱਤਰ ਪੇਸ਼ ਨਹੀਂ ਕਰ ਸਕਿਆ, ਇਸ ਲਈ ਉਸਨੂੰ ਤੇ ਉਸਦੇ ਬਾਡੀਗਾਰਡ ਨੂੰ ਹਿਰਾਸਤ ’ਚ ਲੈ ਲਿਆ ਗਿਆ ਤੇ ਬਾਅਦ ’ਚ ਵਿਸਥਾਰ ਨਾਲ ਪੁੱਛਗਿੱਛ ਲਈ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਸਥਾਨਕ ਅਦਾਲਤ ਨੇ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਰੋਹਨ ਪਾਰਿਖ (24) ਅਤੇ ਦਿਲੀਪ ਕੁੰਡੇ (49) ਨੂੰ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਸਨੇ ਉਨ੍ਹਾਂ ਨੂੰ 11 ਸਤੰਬਰ ਤੱਕ ਪੁਲਿਸ ਹਿਰਾਸਤ ’ਚ ਭੇਜ ਦਿੱਤਾ।

Ad Position 22
No active advertisement
ਪਿਛਲੀ ਖ਼ਬਰ ਰਾਹੁਲ ਗਾਂਧੀ ਨੂੰ ਲੈ ਕੇ ਆ ਰਹੀ ਉਡਾਣ ਲਖਨਊ ਵਿਚ ਦੂਸਰੀ ਕੋਸ਼ਿਸ਼ ’ਚ ਸੁਰੱਖਿਅਤ ਉੱਤਰੀ ਅਗਲੀ ਖ਼ਬਰ ਪ੍ਰਸ਼ਾਸਨ ਦੀ ਚੁੱਪ, ਕਦੇ ਵੀ ਵਾਪਰ ਸਕਦੀ ਹੈ ਵੱਡੀ ਅਣਹੋਣੀ ਘਟਨਾ
Ad Position 24