09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਵਿਜੇ ਮਾਲਿਆ ਨੇ ਖ਼ੁਦ ਨੂੰ ‘ਭਗੌੜਾ’ ਕਹਿਣ ’ਤੇ ਪ੍ਰਗਟਾਇਆ ਇਤਰਾਜ਼ ਕੁਰਕ ਕੀਤੀ ਸੰਪਤੀ ’ਚੋਂ ਦੇਣਦਾਰੀਆਂ ਤੋਂ ਬਾਅਦ ਦੀ ਰਕਮ ਦੇ ਰਿਫੰਡ ਦੀ ਕੀਤੀ ਮੰਗ

ਨਵੀਂ ਦਿੱਲੀ, 9 ਸਤੰਬਰ (ਉਪਮਾ ਡਾਗਾ ਪਾਰਥ)-ਬਰਤਾਨੀਆ ’ਚ ਰਹਿ ਰਹੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਖ਼ੁਦ ਨੂੰ ‘ਭਗੌੜਾ ’ ਕਹਿਣ ’ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਉਹ ਬਰਤਾਨੀਆ ਦਾ ਨਾਗਰਿਕ ਹੈ ਅਤੇ ਉਥੋਂ ਦੀ ...

Ad Position 21
repet_subhas-goyals [Copy P29]
ਅਜੀਤ ਡੈਸਕ 10-09-2026

ਨਵੀਂ ਦਿੱਲੀ, 9 ਸਤੰਬਰ (ਉਪਮਾ ਡਾਗਾ ਪਾਰਥ)-ਬਰਤਾਨੀਆ ’ਚ ਰਹਿ ਰਹੇ ਸ਼ਰਾਬ ਕਾਰੋਬਾਰੀ  ਵਿਜੇ ਮਾਲਿਆ ਨੇ ਖ਼ੁਦ ਨੂੰ ‘ਭਗੌੜਾ ’ ਕਹਿਣ ’ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਉਹ ਬਰਤਾਨੀਆ ਦਾ ਨਾਗਰਿਕ ਹੈ ਅਤੇ ਉਥੋਂ ਦੀ ਸਰਕਾਰ ਨੇ ਉਨ੍ਹਾਂ ਦੇ ਦੇਸ਼ ਛੱਡਣ ’ਤੇ ਰੋਕ ਲਾਈ ਹੋਈ ਹੈ। ਮਾਲਿਆ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪਾਏ ਲੜੀਵਾਰ ਸੰਦੇਸ਼ਾਂ ’ਚ ਕਿਹਾ ਕਿ ਜੋ ਲੋਕ ਕਹਿੰਦੇ ਹਨ ਕਿ ਉਹ ਭਾਰਤ ਆਉਣ ਤੋਂ ਇਨਕਾਰ ਕਰਨ ਵਾਲੇ ਭਗੌੜੇ ਹਨ, ਉਹ ਉਨ੍ਹਾਂ  ਦੱਸ ਦੇਣ ਕਿ ਉਹ 1992 ਤੋਂ ਬਰਤਾਨੀਆ ਦੇ ਸਥਾਈ ਨਿਵਾਸੀ ਹਨ ਅਤੇ ਹਾਲੇ ਕਾਨੂੰਨੀ ਤੌਰ ’ਤੇ ਉਨ੍ਹਾਂ ਨੂੰ ਇਸ ਦੇਸ਼ ਤੋਂ ਬਾਹਰ ਜਾਣ ਦੀ ਮਨਾਹੀ ਹੈ। ਮਾਲਿਆ ਨੇ ਖੁਦ ਨੂੰ ਭਗੌੜਾ ਕਹਿਣ ਲਈ ਭਾਰਤ ਸਰਕਾਰ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਇਹ ਸਭ ਭਾਰਤ ਸਰਕਾਰ ਦੀ ਪੋਸਟਰ ਬਾਯ’ ਵਾਲੀ ਹਰਕਤਾਂ ਨਾਲ ਸ਼ੁਰੂ ਹੋਇਆ। ਉਨ੍ਹਾਂ ਨੇ ਉਨ੍ਹਾਂ ਦੇ ਮਾਮਲੇ ’ਚ ਬਹੁਤ ਅਨਿਆਂਪੂਰਨ ਰਵੱਈਆ ਅਪਣਾਇਆ ਹੈ।  ਮਾਲਿਆ ਨੇ ਇਕ ਹੋਰ ਸੰਦੇਸ਼ ’ਚ ਇਹ ਵੀ ਕਿਹਾ ਕਿ ਉਨ੍ਹਾਂ ’ਤੇ ਬੈਂਕਾਂ ਦਾ ਕੋਈ ਬਕਾਇਆ ਨਹੀਂ ਹੈ ਸਗੋਂ ਉਨ੍ਹਾਂ ਨੂੰ ਰਿਫੰਡ ਚਾਹੀਦਾ ਹੈ। ਮਾਲਿਆ ਨੇ ਇਸ ਦੇ ਨਾਲ ਵੱਖ-ਵੱਖ ਸਮੇਂ ਤੱਕ ਆਪਣੇਉਤੇ ਬਕਾਇਆ ਰਕਮ ਅਤੇ ਈ. ਡੀ. ਦੇ ਹਲਫਨਾਮੇ ਦਾ ਬਿਓਰਾ ਦਿੰਦਿਆਂ ਕਿਹਾ ਕਿ ਈ. ਡੀ.ਵਲੋਂ ਜ਼ਬਤ ਉਨ੍ਹਾਂ ਦੀ ਸੰਪਤੀ ਦੀ ਕੀਮਤ ਬਕਾਇਆ ਰਕਮ ਤੋਂ 3901.2 ਕਰੋੜ ਰੁਪਏ ਤੋਂ ਜ਼ਿਆਦਾ ਹੈ। ਮਾਲਿਆ ਨੇ ਵਿਆਜ ਦੇ ਨਾਲ ਇਸ ਰਕਮ ਨੂੰ 6,722 ਕਰੋੜ ਰੁਪਏ ਦੱਸਦਿਆਂ ਰਿਫੰਡ ਦੀ ਮੰਗ ਕੀਤੀ। ਮਾਲਿਆ ਨੇ ਇਹ ਵੀ ਕਿਹਾ ਕਿ ਜੋ ਲੋਕ ਉਸ ਉੱਤੇ ਸ਼ੱਕ ਕਰਦੇ ਹਨ ਉਹ ਖੁਦ ਇਸ ਗੱਲ ਦੀ ਪੁਸ਼ਟੀ ਕਰਨ ਕਿ ਈ. ਡੀ. ਨੇ ਉਨ੍ਹਾਂ ਦੇ ਕੁਰਕ ਕੀਤੇ ਫੰਡ ’ਚੋਂ ਕਿੰਗਫਿਸ਼ਰ ਦੇ ਮੁਲਾਜ਼ਮਾਂ ਦੇ ਭੁਗਤਾਨ ਲਈ 350 ਕਰੋੜ ਰੁਪਏ ਜ਼ਿਆਦਾ ਜਾਰੀ ਕੀਤੇ ਹਨ। ਮਾਲਿਆ ਨੇ ਇਹ ਵੀ ਕਿਹਾ ਕਿ ਉਹ ਭੁਗਤਾਨ ਨਹੀਂਂ ਕਰ ਪਾਏ ਕਿਉਂਕਿ ਈ. ਡੀ. ਨੇ ਉਨ੍ਹਾਂ ਦੀ ਜਾਇਦਾਦ  ਕੁਰਕ ਕਰ ਲਈ ਸੀ। ਜ਼ਿਕਰਯੋਗ ਹੈ ਕਿ ਸੀ. ਬੀ. ਈ. ਵਲੋਂ ਵਿਜ ਮਾਲਿਆ ਦੇ ਖ਼ਿਲਾਫ਼ ਬੈਂਕ ਤੋਂ ਕਰਜੇ ’ਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ ਜਿਸ ਤੋਂ ਬਾਅਦ ਉਹ ਲੰਡਨ ਭੱਜ ਗਿਆ ਸੀ। ਜਨਵਰੀ 2019 ’ਚ ਮਾਲਿਆ ਨੂੰ ‘ਭਗੌੜਾ ਆਰਥਿਕ ਅਪਰਾਧੀ’ ਐਲਾਨਿਆ ਗਿਆ ਸੀ।

Ad Position 22
No active advertisement
ਪਿਛਲੀ ਖ਼ਬਰ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣੀਆਂ ਸੜਕਾਂ ਦੀ ਮਾੜੀ ਹਾਲਤ ਨੂੰ ਕੀਤਾ ਉਜਾਗਰ ਅਗਲੀ ਖ਼ਬਰ ਈਰਾਨ ਯੁੱਧ ਕਾਰਨ ਵਧੀਆਂ ਤੇਲ ਦੀਆਂ ਕੀਮਤਾਂ ਮੱਧਕਾਲੀ ਚੋਣਾਂ ਤੋਂ ਬਾਅਦ ਘੱਟ ਹੋਣਗੀਆਂ-ਟਰੰਪ
Ad Position 24