ਮੁੰਬਈ, 17 ਸਤੰਬਰ (ਪੀ.ਟੀ.ਆਈ.)-ਟਾਟਾ ਸੰਨਜ਼ ਲਿਮਟਿਡ ਦੇ ਬੋਰਡ ਨੇ ਵੀਰਵਾਰ ਨੂੰ ਐਨ. ਚੰਦਰਸ਼ੇਖਰਨ ਨੂੰ ਕਾਰਜਕਾਰੀ ਚੇਅਰਮੈਨ ਵਜੋਂ ਪੰਜ ਸਾਲ ਦੇ ਹੋਰ ਕਾਰਜਕਾਲ ਲਈ ਪ੍ਰਵਾਨਗੀ ਦੇ ਦਿੱਤੀ। ਉਨ੍ਹਾਂ ਦਾ 20 ਫਰਵਰੀ, 2027 ਨੂੰ ਮੌਜੂਦਾ ਕਾਰਜਕਾਲ ਖਤਮ ਹੋਣ ਵਾਲਾ ਸੀ ਤੇ ਉਨ੍ਹਾਂ ਕਿਹਾ ਸੀ ਕਿ ਉਹ ਆਪਣਾ ਕਾਰਜਕਾਲ ਖਤਮ ਹੋਣ ’ਤੇ ਮੁੜ ਨਿਯੁਕਤੀ ਦੀ ਮੰਗ ਨਹੀਂ ਕਰਨਗੇ।। ਮੁੰਬਈ ਵਿਚ ਲਗਪਗ ਤਿੰਨ ਘੰਟੇ ਚੱਲੀ ਬੋਰਡ ਦੀ ਮੀਟਿੰਗ ’ਚ ਚੰਦਰਸ਼ੇਖਰਨ (63) ਨੇ ਬੋਰਡ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ। ਇਸ ਤੋਂ ਬਾਅਦ ਸਰਬਸੰਮਤੀ ਨਾਲ ਉਨ੍ਹਾਂ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਕਾਲ ਦੀ ਸਮਾਪਤੀ ਤੋਂ ਬਾਅਦ ਪੰਜ ਸਾਲਾਂ ਲਈ ਕਾਰਜਕਾਰੀ ਚੇਅਰਮੈਨ ਵਜੋਂ ਦੁਬਾਰਾ ਨਿਯੁਕਤ ਕਰਨ ਦਾ ਫੈਸਲਾ ਕੀਤਾ ਗਿਆ। ਟਾਟਾ ਸੰਨਜ਼ ਨੇ ਕਿਹਾ ਕਿ ਬੋਰਡ ਨੇ ਲਾਗੂ ਆਰ.ਬੀ.ਆਈ. ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਦਮ ਚੁੱਕਣ ਦਾ ਵੀ ਫੈਸਲਾ ਕੀਤਾ ਹੈ ਅਤੇ ਜ਼ਰੂਰੀ ਪਾਲਣਾ ਜ਼ਰੂਰਤਾਂ ’ਤੇ ਆਰ.ਬੀ.ਆਈ., ਟਾਟਾ ਟਰੱਸਟ ਅਤੇ ਹੋਰ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ।
ਚੰਦਰਸ਼ੇਖਰਨ ਅਗਲੇ 5 ਸਾਲਾਂ ਲਈ ਟਾਟਾ ਸੰਨਜ਼ ਦੇ ਚੇਅਰਮੈਨ ਬਣੇ ਰਹਿਣਗੇ
ਮੁੰਬਈ, 17 ਸਤੰਬਰ (ਪੀ.ਟੀ.ਆਈ.)-ਟਾਟਾ ਸੰਨਜ਼ ਲਿਮਟਿਡ ਦੇ ਬੋਰਡ ਨੇ ਵੀਰਵਾਰ ਨੂੰ ਐਨ. ਚੰਦਰਸ਼ੇਖਰਨ ਨੂੰ ਕਾਰਜਕਾਰੀ ਚੇਅਰਮੈਨ ਵਜੋਂ ਪੰਜ ਸਾਲ ਦੇ ਹੋਰ ਕਾਰਜਕਾਲ ਲਈ ਪ੍ਰਵਾਨਗੀ ਦੇ ਦਿੱਤੀ। ਉਨ੍ਹਾਂ ਦਾ 20 ਫਰਵਰੀ, 2027 ਨੂੰ ....
ਅਜੀਤ ਡੈਸਕ
18-09-2026