ਨਵੀਂ ਦਿੱਲੀ, 17 ਸਤੰਬਰ (ਉਪਮਾ ਡਾਗਾ ਪਾਰਥ)- ਖੰਘ ਦੀ ਦਵਾਈ ਦੀ ਖੁੱਲ੍ਹੇਆਮ ਵਿਕਰੀ ਦੀ ਦੁਰਵਰਤੋਂ ਰੋਕਣ ਲਈ ਸਰਕਾਰ ਨੇ ਨਵੇਂ ਨੇਮ ਦਾ ਪ੍ਰਸਤਾਵ ਦਿੱਤਾ ਹੈ, ਜਿਸ ਮੁਤਾਬਿਕ ਖੰਘ ਦੀ ਦਵਾਈ ਬਿਨਾਂ ਡਾਕਟਰ ਦੀ ਪਰਚੀ ਤੋਂ ਨਹੀਂ ਵੇਚੀ ਜਾਵੇਗੀ। ਇਹ ਨੇਮ ਨਸ਼ੇ ਲਈ ਖੰਘ ਦੀ ਦਵਾਈ ਦੀ ਵਰਤੋਂ ਰੋਕਣ ਅਤੇ ਵੱਡਿਆਂ ਲਈ ਬਣੀ ਖੰਘ ਦੀ ਦਵਾਈ ਬੱਚਿਆਂ ਨੂੰ ਦੇਣ ’ਤੇ ਠੱਲ੍ਹ ਪਾਉਣ ਲਈ ਲਿਆਂਦੇ ਜਾਣਗੇ। ਹਲਕਿਆਂ ਮੁਤਾਬਿਕ ਸਰਕਾਰ ਨੇ ਲਾਈਸੈਂਸ ਵਾਲੀ ਰਿਟੇਲ ਦੁਕਾਨਾਂ ’ਤੇ ਸੀ.ਸੀ.ਟੀ.ਵੀ. ਲਗਾਉਣ ਦਾ ਪ੍ਰਸਤਾਵ ਦਿੱਤਾ ਹੈ, ਜਿਸ ’ਚ ਸੀ.ਸੀ.ਟੀ.ਵੀ. ਦੀ ਰਿਕਾਰਡਿੰਗ 3 ਮਹੀਨੇ ’ਤੇ ਸੁਰੱਖਿਅਤ ਰੱਖਣੀ ਹੋਵੇਗੀ ਜਦਕਿ ਥੋਕ ਵਿਕਰੀ ’ਤੇ ਇਹ ਨੇਮ ਲਾਗੂ ਨਹੀਂ ਹਨ। ਸਰਕਾਰ ਵਲੋਂ ਇਹ ਪ੍ਰਸਤਾਵ ਡਰੱਗਜ਼ ਰੂਲ 1945 ’ਚ ਬਦਲਾਅ ਕਰਨ ਤੋਂ ਬਾਅਦ ਤਿਆਰ ਕੀਤੇ ਖਰੜੇ ’ਚ ਦਿੱਤੇ ਗਏ ਹਨ।
ਡਾਕਟਰ ਦੀ ਪਰਚੀ ਤੋਂ ਬਿਨਾਂ ਨਹੀਂ ਮਿਲੇਗੀ ਖੰਘ ਦੀ ਦਵਾਈ
ਨਵੀਂ ਦਿੱਲੀ, 17 ਸਤੰਬਰ (ਉਪਮਾ ਡਾਗਾ ਪਾਰਥ)- ਖੰਘ ਦੀ ਦਵਾਈ ਦੀ ਖੁੱਲ੍ਹੇਆਮ ਵਿਕਰੀ ਦੀ ਦੁਰਵਰਤੋਂ ਰੋਕਣ ਲਈ ਸਰਕਾਰ ਨੇ ਨਵੇਂ ਨੇਮ ਦਾ ਪ੍ਰਸਤਾਵ ਦਿੱਤਾ ਹੈ, ਜਿਸ ਮੁਤਾਬਿਕ ਖੰਘ ਦੀ ਦਵਾਈ ਬਿਨਾਂ ਡਾਕਟਰ ਦੀ ਪਰਚੀ ਤੋਂ ਨਹੀਂ ...
ਅਜੀਤ ਡੈਸਕ
18-09-2026