17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਭਾਰਤ ’ਤੇ ਦੁਨੀਆ ਦਾ ਭਰੋਸਾ ਵਧਿਆ ਹੈ-ਮੋਦੀ * ਕਿਹਾ, ਦੇਸ਼ ਨੂੰ ਸੈਮੀਕੰਡਕਟਰ ਹੱਬ ਬਣਾਉਣ ਦੀ ਤਿਆਰੀ * ਭਾਰਤੀ ਚਿਪ ਦੀ ਵਿਸ਼ਵ ਭਰ ’ਚ ਸਪਲਾਈ ਸ਼ੁਰੂ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 17 ਸਤੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਭਾਰਤ ਨੂੰ ਆਲਮੀ ਚਿਪ ਉਤਪਾਦਨ ਲਈ ਭਰੋਸੇਮੰਦ ਟਿਕਾਣਾ (ਡੈਸਟੀਨੇਸ਼ਨ) ਵਜੋਂ ਪੇਸ਼ ਕਰਦਿਆਂ ਕਿਹਾ ਕਿ ਸਰਕਾਰ ਢੁਕਵੀਆਂ ਨੀਤੀਆਂ ਅਤੇ ਕਦਮਾਂ ਰਾਹੀਂ ,...

Ad Position 21
No active advertisement
ਅਜੀਤ ਡੈਸਕ 18-09-2026

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 17 ਸਤੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਭਾਰਤ ਨੂੰ ਆਲਮੀ ਚਿਪ ਉਤਪਾਦਨ ਲਈ ਭਰੋਸੇਮੰਦ ਟਿਕਾਣਾ (ਡੈਸਟੀਨੇਸ਼ਨ) ਵਜੋਂ ਪੇਸ਼ ਕਰਦਿਆਂ ਕਿਹਾ ਕਿ ਸਰਕਾਰ ਢੁਕਵੀਆਂ ਨੀਤੀਆਂ ਅਤੇ ਕਦਮਾਂ ਰਾਹੀਂ ਉਦਯੋਗ ਦੀ ਸਫ਼ਲਤਾ ਯਕੀਨੀ ਬਣਾਉਣ ਲਈ ਸਾਰੇ ਉਪਰਾਲੇ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਦਿੱਲੀ ਦੇ ਯਸ਼ੋਭੂਮੀ ਵਿਖੇ ਹੋਏ ‘ਸੈਮੀਕਾਨ ਇੰਡੀਆ 2026’ ਦਾ ਉਦਘਾਟਨ ਕਰਦਿਆਂ ਉਕਤ ਬਿਆਨ ਦਿੱਤਾ। ਮੋਦੀ ਨੇ ਸੈਮੀਕੰਡਕਟਰ ਬਣਾਉਣ ਦੇ ਖੇਤਰ ’ਚ ਭਾਰਤ ਨੂੰ ਦੁਨੀਆ ਦਾ ਭਰੋਸੇਮੰਦ ਸਾਥੀ ਦੱਸਦਿਆਂ ਕਿਹਾ ਕਿ ਸੈਮੀਕੰਡਕਟ ਸੈਕਟਰ ਅਜਿਹਾ ਨਹੀਂ ਹੈ ਕਿ ਫੈਕਟਰੀ ਲਾਈ ਤੇ ਕੰਮ ਪੂਰਾ ਹੋ ਗਿਆ। ਇਸ ’ਚ ਤਕਨਾਲੋਜੀ ਸਮਰੱਥਾ ਬਣਾਉਣ ’ਚ ਕਈ ਦਹਾਕੇ ਲੱਗ ਜਾਂਦੇ ਹਨ ਪਰ ਭਾਰਤ ਨੇ ਚਿਪ ਡਿਜ਼ਾਈਨ, ਉਤਪਾਦਨ, ਸੰਦਾਂ (ਇਕੂਪਮੈਂਟ) ਦਾ ਉਤਪਾਦਨ, ਟੈਸਟਿੰਗ ਸਮਰੱਥਾ ’ਤੇ ਇਕੱਠੇ ਕੰਮ ਕੀਤਾ ਅਤੇ ਸਫ਼ਲਤਾ ਹਾਸਿਲ ਕੀਤੀ। ਉਨ੍ਹਾਂ ਇਸ ਸਫ਼ਲਤਾ ਲਈ ਦੇਸ਼ ਦੇ ਹੁਨਰਵਾਨ ਨੌਜਵਾਨਾਂ ਦੀ ਵੀ ਸ਼ਲਾਘਾ ਕੀਤੀ। ਮੋਦੀ ਨੇ ਸੈਮੀਕੰਡਕਟਰ ਮਿਸ਼ਨ ਦੇ ਦੂਜਾ ਪੜਾਅ ਸ਼ੁਰੂ ਹੋਣ ਦਾ ਐਲਾਨ ਕਰਦਿਆਂ ਕਿਹਾ ਕਿ ਪਹਿਲੇ ਪੜਾਅ ਦੀ ਵੈਲਿਯੂ ਤਕਰੀਬਨ 70,400 ਕਰੋੜ ਰੁਪਏ ਸੀ ਜਦਕਿ ਦੂਜੇ ਪੜਾਅ ਲਈ 1.18 ਲੱਖ ਕਰੋੜ ਰੁਪਏ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਚਿਪ ਉਤਪਾਦਨ ਦੇ 12 ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਅਤੇ ਦੂਜੇ ਪੜਾਅ ’ਚ ਇਨ੍ਹਾਂ ਦੀ ਗਿਣਤੀ ਹੋਰ ਵਧੇਗੀ। ਪ੍ਰਧਾਨ ਮੰਤਰੀ ਨੇ ਆਰਟੀਫਿਸ਼ਿਅਲ ਇੰਟੈਲੀਜੈਂਸ (ਏ.ਆਈ.) ਲਈ ਨਵੀਂ ਤਕਨਾਲੋਜੀ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕੰਪਾਊਂਡ ਸੈਮੀਕੰਡਕਟਰ ਦੇ ਉਤਪਾਦਨ ਤੋਂ ਲੈ ਕੇ ਸਿਲੀਕਾਨ ਫੋਟੋਨਿਕਸ ਨੂੰ ਈਕੋਸਿਸਟਮ ’ਚ ਸ਼ਾਮਿਲ ਕਰਨਾ ਜ਼ਰੂਰੀ ਹੈ। ਇਹ ਸਭ ਚੀਜ਼ਾਂ ਏ.ਆਈ. ਨੂੰ ਸਮਰੱਥ ਬਣਾਉਣ ਵਾਲੇ ਬੁਨਿਆਦੀ ਢਾਂਚੇ ਲਈ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਭਾਰਤ ਸਪਲਾਈ ਚੇਨ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦੇ ਰਿਹਾ ਹੈ ਅਤੇ ਇਸ ਲਈ ਕਈ ਸੁਧਾਰ ਕੀਤੇ ਗਏ ਹਨ। ਹੁਣ ਅੰਤਰਰਾਸ਼ਟਰੀ ਕੰਪਨੀਆਂ ਭਾਰਤੀ ਸਟਾਰਟਅਪ, ਡਿਜ਼ਾਈਨ ਫਰਮਾਂ ਅਤੇ ਹੋਰ ਸੰਸਥਾਵਾਂ ਨਾਲ ਸਹਿਯੋਗ ਕਰ ਸਕਦੀਆਂ ਹਨ। ਸਰਕਾਰ ਨੀਤੀ, ਫੰਡਿੰਗ ਅਤੇ ਪ੍ਰਬੰਧਕੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਕਦਮ ਚੁੱਕ ਰਹੀ ਹੈ। ਪ੍ਰਧਾਨ ਮੰਤਰੀ ਨੇ ਸੈਮੀਕੰਡਕਟਰ ਇੰਡਸਟਰੀ ’ਚ ਊਰਜਾ ਸੁਰੱਖਿਆ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਏ.ਆਈ. ਲਈ ਬਣਾਈਆਂ ਜਾ ਰਹੀਆਂ ਚਿਪਾਂ ਦੀ ਵਰਤੋਂ ਏ.ਆਈ. ਡੇਟਾ ਸੈਂਟਰ ’ਚ ਹੋ ਰਹੀ ਹੈ, ਜਿਸ ’ਚ ਹਜ਼ਾਰਾਂ ਹਾਈ ਪ੍ਰਫਾਰਮੈਂਸ ਪ੍ਰੋਸੈੱਸਰ ਇਕੱਠੇ ਵੱਡੀ ਮਾਤਰਾ ’ਚ ਡੇਟਾ ਪ੍ਰੋਸੈੱਸ ਕਰਦੇ ਹਨ, ਇਸ ਲਈ ਊਰਜਾ ਸੁਰੱਖਿਆ ਵੀ ਅਹਿਮ ਹੈ। ਇਸ ਵਾਰ ਸੈਮੀਕਾਨ ਇੰਡੀਆ ’ਚ 600 ਤੋਂ ਵੱਧ ਕੰਪਨੀਆਂ ਹਿੱਸਾ ਲੈ ਰਹੀਆਂ ਹਨ ਜਿਨ੍ਹਾਂ ’ਚ ਤਕਰੀਬਨ 300 ਅੰਤਰਰਾਸ਼ਟਰੀ ਕੰਪਨੀਆਂ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ 40 ਤੋਂ ਵੱਧ ਦੇਸ਼ਾਂ ਦੇ ਵਫ਼ਦ ਵੀ ਪ੍ਰੋਗਰਾਮ ’ਚ ਸ਼ਾਮਿਲ ਹੋ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਭਾਰਤ ਆਪਣੀ ਆਬਾਦੀ ਦੀ ਸੁਰੱਖਿਆ ਨੂੰ ਸਭ ਤੋਂ ਉਪਰ ਰੱਖੇਗਾ-ਵਿਦੇਸ਼ ਮੰਤਰਾਲਾ ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਦੇਸ਼ ਭਰ ’ਚ ਸਮਾਗਮ ਉਜੈਨ ’ਚ 33.2 ਲੱਖ ਦੀਵੇ ਬਾਲ ਕੇ ਬਣਾਇਆ ਵਿਸ਼ਵ ਰਿਕ...
Ad Position 24