17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਭਾਰਤ ’ਤੇ 100 ਫ਼ੀਸਦੀ ਟੈਰਿਫ ਲਗਾਉਣ ਦਾ ਟਰੰਪ ਦਾ ਰਸਤਾ ਸਾਫ਼ ਅਮਰੀਕੀ ਸੰਸਦ ਵਲੋਂ ਬਿੱਲ ਪਾਸ, ਟਰੰਪ ਦੇ ਦਸਤਖ਼ਤਾਂ ਦੀ ਉਡੀਕ

ਵਾਸ਼ਿੰਗਟਨ, 17 ਸਤੰਬਰ (ਪੀ.ਟੀ.ਆਈ.)-ਅਮਰੀਕੀ ਪ੍ਰਤੀਨਿਧ ਸਭਾ ਨੇ ਇਕ ਬਿੱਲ ਪਾਸ ਕੀਤਾ ਹੈ ਜੋ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰੂਸ ’ਤੇ ਪਾਬੰਦੀਆਂ ਲਗਾਉਣ ਅਤੇ ਤੇਲ ਅਤੇ ਗੈਸ ਵਿਚ ਇਸ ਦੇ ਵਪਾਰਕ ਭਾਈਵਾਲਾਂ, ਜਿਸ ਵਿਚ ...

Ad Position 21
No active advertisement
ਅਜੀਤ ਡੈਸਕ 18-09-2026

ਵਾਸ਼ਿੰਗਟਨ, 17 ਸਤੰਬਰ (ਪੀ.ਟੀ.ਆਈ.)-ਅਮਰੀਕੀ ਪ੍ਰਤੀਨਿਧ ਸਭਾ ਨੇ ਇਕ ਬਿੱਲ ਪਾਸ ਕੀਤਾ ਹੈ ਜੋ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰੂਸ ’ਤੇ ਪਾਬੰਦੀਆਂ ਲਗਾਉਣ ਅਤੇ ਤੇਲ ਅਤੇ ਗੈਸ ਵਿਚ ਇਸ ਦੇ ਵਪਾਰਕ ਭਾਈਵਾਲਾਂ, ਜਿਸ ਵਿਚ ਭਾਰਤ ਅਤੇ ਚੀਨ ਸ਼ਾਮਿਲ ਹਨ, ’ਤੇ ਭਾਰੀ ਟੈਰਿਫ ਲਗਾਉਣ ਦਾ ਅਧਿਕਾਰ ਦੇਵੇਗਾ। ਦਿ ਲਿੰਡਸੇ ਓ ਗ੍ਰਾਹਮ ਸੈਕਸ਼ਨਿੰਗ ਰੂਸ ਐਂਡ ਈਰਾਨ ਐਕਟ ਆਫ਼ 2026 ਨੂੰ ਬੁੱਧਵਾਰ ਸ਼ਾਮ ਨੂੰ ਹਾਊਸ ਵਲੋਂ 262-159 ਦੀ ਵੋਟ ਨਾਲ ਮਨਜ਼ੂਰੀ ਦਿੱਤੀ ਗਈ ਸੀ ਅਤੇ ਹੁਣ ਇਹ ਕਾਨੂੰਨ ਬਣਨ ਲਈ ਟਰੰਪ ਕੋਲ ਜਾਵੇਗਾ। ਇਸ ਬਿੱਲ ਨੂੰ ਪਿਛਲੇ ਮਹੀਨੇ ਅਮਰੀਕੀ ਸੈਨੇਟ ਵਲੋਂ ਪਾਸ ਕੀਤਾ ਗਿਆ ਸੀ। 203 ਰਿਪਬਲਿਕਨਾਂ ਤੋਂ ਇਲਾਵਾ, 58 ਡੈਮੋਕ੍ਰੇਟਸ ਅਤੇ ਇਕ ਆਜ਼ਾਦ ਨੇ ਕਾਨੂੰਨ ਦੇ ਹੱਕ ਵਿਚ ਵੋਟ ਪਾਈ। ਸੱਤ ਰਿਪਬਲਿਕਨਾਂ ਅਤੇ 152 ਡੈਮੋਕ੍ਰੇਟਸ ਨੇ ਇਸ ਦਾ ਵਿਰੋਧ ਕੀਤਾ। ਡੈਮੋਕ੍ਰੇਟਿਕ ਵਿਰੋਧ ਮੁੱਖ ਤੌਰ ’ਤੇ ਟਰੰਪ ਨੂੰ ਪ੍ਰਦਾਨ ਕੀਤੀਆਂ ਗਈਆਂ ਟੈਰਿਫ ਸ਼ਕਤੀਆਂ ਦੇ ਆਲੇ-ਦੁਆਲੇ ਕੇਂਦਰਿਤ ਸੀ। ਇਹ ਬਿੱਲ ਸੈਨੇਟਰ ਲਿੰਡਸੇ ਗ੍ਰਾਹਮ ਦੇ ਨਾਂਅ ’ਤੇ ਰੱਖਿਆ ਗਿਆ ਹੈ, ਜੋ ਕਿ ਦੱਖਣੀ ਕੈਰੋਲਿਨਾ ਦੇ ਰਿਪਬਲਿਕਨ ਸਨ।ਇਹ ਟਰੰਪ ਨੂੰ ਰੂਸੀ ਤੇਲ ਅਤੇ ਗੈਸ ’ਤੇ ਉਨ੍ਹਾਂ ਦੀ ਨਿਰਭਰਤਾ ਨੂੰ ਘਟਾਉਣ ਲਈ ਚੀਨ, ਭਾਰਤ ਅਤੇ ਹੋਰ ਦੇਸ਼ਾਂ ‘ਤੇ ਸਖ਼ਤ ਟੈਰਿਫ ਲਗਾਉਣ ਲਈ ਅਧਿਕਾਰਤ ਕਰਨ ਦੀ ਮੰਗ ਕਰਦਾ ਹੈ, ਨਾਲ ਹੀ ਈਰਾਨ ’ਤੇ ਵਾਧੂ ਪਾਬੰਦੀਆਂ ਵੀ ਸ਼ਾਮਿਲ ਹਨ। ਸੈਨੇਟ ਨੇ ਪਿਛਲੇ ਮਹੀਨੇ 86-11 ਦੇ ਵੋਟ ਨਾਲ ਬਿੱਲ ਨੂੰ ਭਾਰੀ ਬਹੁਮਤ ਨਾਲ ਪਾਸ ਕੀਤਾ ਸੀ।  ਰੂਸ ਤੋਂ ਜ਼ਿਆਦਾ ਕੱਚਾ ਤੇਲ ਖਰੀਦਣ ਵਾਲੇ 5 ਦੇਸ਼ਾਂ ਦੀ ਅਮਰੀਕੀ ਸੂਚੀ ’ਚ ਚੀਨ, ਭਾਰਤ, ਸਲੋਵਾਕੀਆ, ਹੰਗਰੀ ਅਤੇ ਅਜਰਬੈਜਾਨ ਸ਼ਾਮਿਲ ਹਨ। ਭਾਰਤ ਆਪਣੀ ਜ਼ਰੂਰਤ ਦੇ 40 ਫੀਸਦੀ ਤੋਂ ਜ਼ਿਆਦਾ ਕੱਚਾ ਤੇਲ ਦੀ ਦਰਾਮਦ ਰੂਸ ਤੋਂ ਕਰ ਰਿਹਾ ਹੈ। ਇਸ ਨਾਲ ਭਾਰਤ ਰੂਸ ਤੋਂ ਤੇਲ ਖ੍ਰੀਦਣ ਵਾਲੇ ਸਭ ਤੋਂ ਵੱਡੇ ਦੇਸ਼ਾਂ ’ਚ ਸ਼ਾਮਿਲ ਹੈ। ਭਾਰਤ, ਰੂਸ, ਇਰਾਕ, ਸਾਊਦੀ ਅਰਬ, ਯੂ.ਏ.ਈ.,ਕੁਵੈਤ ਅਤੇ ਕਤਰ ਤੋਂ ਤੇਲ ਖ੍ਰੀਦਦਾ ਹੈ।ਇਸ ਤੋਂ ਇਲਾਵਾ, ਨਾਈਜੀਰੀਆ, ਅੰਗੋਲਾ, ਬ੍ਰਾਜ਼ੀਲ ਅਤੇ ਅਮਰੀਕਾ ਤੋਂ ਵੀ ਕੱਚਾ ਤੇਲ ਦਰਾਮਦ ਕਰਦਾ ਹੈ। ਅਮਰੀਕਾ ਦੇ 100 ਫੀਸਦੀ ਟੈਰਿਫ ਦਾ ਸਿੱਧਾ ਅਸਰ ਭਾਰਤ ਦੀ ਬਰਾਮਦ ’ਤੇ ਪੈ ਸਕਦਾ ਹੈ। ਇਸ ਨਾਲ ਭਾਰਤੀ ਸਮਾਨ ਅਮਰੀਕਾ ’ਚ ਮਹਿੰਗਾ ਹੋ ਜਾਵੇਗਾ। ਅਮਰੀਕੀ ਖ੍ਰੀਦਦਾਰ ਸਸਤਾ ਬਦਲ ਲੱਭਣਗੇ, ਜਿਵੇਂ ਬੰਗਲਾਦੇਸ਼, ਵੀਅਤਨਾਮ, ਮੈਕਸੀਕੋ ਤੇ ਚੀਨ। ਨਤੀਜੇ ਵਜੋਂ ਭਾਰਤ ਦੇ ਟੈਕਸਟਾਈਲ, ਹੀਰੇ-ਗਹਿਣੇ, ਇੰਜਨੀਅਰਿੰਗ ਵਸਤਾਂ, ਚਮੜਾ, ਸਮੁੰਦਰੀ ਉਤਪਾਦ, ਰਸਾਇਣ ਸਮੇਤ ਕਈ ਵਸਤਾਂ ਦੀ ਮੰਗ ਘਟ ਜਾਵੇਗੀ। ਰੂਸ ਤੋਂ ਆਉਣ ਵਾਲੇ ਤੇਲ ’ਤੇ ਪਾਬੰਦੀ ਜਾਂ ਟੈਰਿਫ ਦਾ ਦਬਾਅ ਵਧਦਾ ਹੈ ਤਾਂ ਭਾਰਤ ਨੂੰ ਦੂਸਰੇ ਦੇਸ਼ਾਂ ਤੋਂ ਤੇਲ ਖ੍ਰੀਦਣਾ ਪਵੇਗਾ। ਇਹ ਮਹਿੰਗਾ ਪੈ ਸਕਦਾ ਹੈ, ਜਿਸ ਨਾਲ ਭਾਰਤ ’ਚ ਪੈਟਰੋਲ-ਡੀਜ਼ਲ ਮਹਿੰਗਾ ਹੋ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਘਰ ਵਿਚ ਹੀ ਮੌਜੂਦ ਹਨ ਦੇਸੀ ਦਵਾਈਆਂ ਅਗਲੀ ਖ਼ਬਰ ਭਾਰਤ ਆਪਣੀ ਆਬਾਦੀ ਦੀ ਸੁਰੱਖਿਆ ਨੂੰ ਸਭ ਤੋਂ ਉਪਰ ਰੱਖੇਗਾ-ਵਿਦੇਸ਼ ਮੰਤਰਾਲਾ
Ad Position 24