ਅੱਜ ਕੱਲ੍ਹ ਰੋਗ ਵਧ ਰਹੇ ਹਨ | ਪ੍ਰਦੂਸ਼ਣ ਨੇ ਮਨੁੱਖ ਦੀ ਸਿਹਤ 'ਤੇ ਘਾਤਕ ਪ੍ਰਭਾਵ ਪਾਇਆ ਹੈ | ਸੰਸ਼ਲੇਸ਼ਿਤ ਰਸਾਇਣਾਂ ਦੇ ਰੂਪ ਵਿਚ ਪੱਛਮੀ ਡਾਕਟਰੀ ਪੱਧਤੀ 'ਤੇ ਭਰੋਸਾ ਵਧਦਾ ਜਾ ਰਿਹਾ ਹੈ | ਆਧੁਨਿਕੀਕਰਨ ਦੇ ਨਾਲ ਵਿਅਕਤੀ ਸਿਹਤ ਪ੍ਰਤੀ ਅਵੇਸਲਾ ਹੁੰਦਾ ਜਾ ਰਿਹਾ ਹੈ | ਮਨੁੱਖ ਦੇ ਭੋਜਨ-ਵਿਹਾਰ ਵਿਚ ਨਕਲੀਪਨ ਵਧਦਾ ਜਾ ਰਿਹਾ ਹੈ | ਇਨ੍ਹਾਂ ਉਲਟ ਸਥਿਤੀਆਂ ਵਿਚ ਸਿਹਤ ਅਤੇ ਡਾਕਟਰੀ ਦੇ ਉਨ੍ਹਾਂ ਆਧਾਰਾਂ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੁੰਦਾ ਜਾਂਦਾ ਹੈ ਜੋ ਮਨੁੱਖ ਦੀ ਜੀਵਨ ਸ਼ਕਤੀ ਵਧਾਉਣ ਵਿਚ ਸਹਾਈ ਹੁੰਦੇ ਹਨ | ਚੀਨ ਨੇ ਆਪਣੀ ਵਿਸ਼ਾਲ ਜਨਸ਼ਕਤੀ ਲਈ ਡਾਕਟਰੀ ਪੱਧਤੀ ਦਾ ਆਧਾਰ ਜੜ੍ਹੀਆਂ-ਬੂਟੀਆਂ ਨੂੰ ਬਣਾਇਆ ਹੈ | ਚੀਨ ਦੀ ਸਿਹਤ ਵਿਵਸਥਾ ਨੇ ਨੰਗੇ ਪੈਰ ਡਾਕਟਰ (ਬੇਅਰ ਫੁਟੇਡ ਡਾਕਟਰ) ਨੂੰ ਪ੍ਰਮੁੱਖ ਮੰਨਿਆ ਹੈ, ਜੋ ਜ਼ਰੂਰੀ ਪ੍ਰੀਖਣ ਅਤੇ ਕੁਦਰਤੀ ਰੂਪ ਵਿਚ ਉਪਲਬਧ ਭਰਪੂਰ ਜੰਗਲੀ ਦਵਾਈਆਂ ਦੇ ਮਾਧਿਅਮ ਨਾਲ ਆਮ ਲੋਕਾਂ ਨੂੰ ਸਿਹਤਮੰਦ ਰਹਿਣ ਦੀ ਸਲਾਹ ਦਿੰਦੇ ਹਨ | ਸਮੁੱਚੇ ਮਾਰਗ ਦਰਸ਼ਨ ਅਤੇ ਸਿਖਲਾਈ ਕਾਰਨ ਚੀਨ ਦੀ ਜਨਤਾ ਸਿਹਤ ਪ੍ਰਤੀ ਲਾਭ ਹਾਸਿਲ ਕਰਨ ਦੇ ਲਈ ਜੰਗਲੀ ਦਵਾਈਆਂ ਦੀ ਮਾਤਰਾ ਤੇ ਗੁਣਾਤਮਿਕ ਵਰਤੋਂ ਕਰ ਸਕਣ ਵਿਚ ਸਫ਼ਲ ਰਹੀਆਂ |
ਅਸੀਂ ਰੋਜ਼ਾਨਾ ਜੀਵਨ ਵਿਚ ਹੇਠ ਲਿਖੀਆਂ ਦਵਾਈਆਂ ਨੂੰ ਖਾਣੇ ਵਿਚ ਵਰਤੀਏ ਤਾਂ ਅਨੇਕ ਫਾਇਦੇ ਮਿਲਦੇ ਹਨ |
ਹਿੰਗ : ਭੋਜਨ ਵਿਚ ਹਿੰਗ ਦੀ ਵਰਤੋਂ ਕਰਨ ਨਾਲ ਭੋਜਨ ਹਾਜ਼ਮਾਕਾਰ ਅਤੇ ਸਵਾਦੀ ਬਣਦਾ ਹੈ | ਚਮੜੀ ਰੋਗਾਂ ਵਿਚ ਵੀ ਹਿੰਗ ਫ਼ਾਇਦੇਮੰਦ ਹੁੰਦੀ ਹੈ |
ਤੁਲਸੀ : ਤੁਲਸੀ ਵਿਚ ਕੀਟਾਣੂਆਂ ਨੂੰ ਖ਼ਤਮ ਕਰਨ ਦੀ ਤਾਕਤ ਹੁੰਦੀ ਹੈ | ਇਹ ਦੋ ਤਰ੍ਹਾਂ ਦੀ ਹੁੰਦੀ ਹੈ, ਕਾਲੀ ਤੁਲਸੀ ਤੇ ਸਫ਼ੇਦ ਤੁਲਸੀ | ਤੁਲਸੀ ਦੇ ਪੱਤਿਆਂ ਦੇ ਰਸ ਵਿਚ ਕਾਰਬੌਲਿਕ ਐਸਿਡ ਤੋਂ ਛੇ ਗੁਣਾ ਜ਼ਿਆਦਾ ਜੀਵਾਣੂਆਂ ਨੂੰ ਨਾਸ਼ ਕਰਨ ਦੀ ਤਾਕਤ ਹੈ | ਤੁਲਸੀ ਵਿਚ ਕਾਰਬੋਨ ਮੌਜੂਦ ਰਹਿੰਦਾ ਹੈ |
ਪੂਦਨਾ : ਪੂਦਨਾ ਬੁਖਾਰ, ਖੰਘ, ਪੇਟ ਦਰਦ ਵਿਚ ਲਾਹੇਵੰਦ ਹੁੰਦਾ ਹੈ | ਇਸ ਦੀ ਵਰਤੋਂ ਦੰਦਾਂ ਦੇ ਮੰਜਨ ਵਿਚ ਵੀ ਕੀਤੀ ਜਾਂਦੀ ਹੈ | ਧਨੀਆ ਅਤੇ ਪੂਦਨੇ ਦੀ ਚਟਨੀ ਬਹੁਤ ਲਾਭਕਾਰੀ ਹੁੰਦੀ ਹੈ |
ਔਲਾ : ਇਕ ਮਹੱਤਪੂਰਨ ਦਵਾਈ ਹੈ | 100 ਗ੍ਰਾਮ ਔਲੇ ਵਿਚ ਵਿਟਾਮਿਨ-ਸੀ ਦੀ ਮਾਤਰਾ 600-900 ਮਿ.ਗ੍ਰਾਮ ਹੁੰਦੀ ਹੈ | ਇਹ ਮੇਧਾਵਰਧਕ, ਕਾਂਤੀਵਰਧਕ, ਯਾਦਦਾਸ਼ਤ ਵਧਾਉਣ ਵਾਲਾ ਹੁੰਦਾ ਹੈ |
ਕੂਟ ਕੁਟਕੀ : ਕੂਟ ਹਾਜ਼ਮਾਕਾਰੀ, ਧਾਤੂ ਪਰਿਵਰਤਕ, ਵਾਤਨਾਸ਼ਕ, ਕਫਨਾਸ਼ਕ, ਮਾਸਿਕ ਧਰਮ ਚੱਕਰ ਠੀਕ ਕਰਨ ਅਤੇ ਸ਼ੂਗਰ ਵਾਲੇ ਰੋਗੀਆਂ ਲਈ ਫ਼ਾਇਦੇਮੰਦ ਹੁੰਦਾ ਹੈ |
ਹਲਦੀ : ਹਲਦੀ ਰੁਚੀਕਾਰਕ, ਅਗਨੀਦਾਹਕ, ਕੋਹੜ ਅਤੇ ਖੂਨਵਾਤ ਨੂੰ ਖ਼ਤਮ ਕਰਦੀ ਹੈ | ਸੁਪਨਦੋਸ਼ ਵਿਚ ਵੀ ਲਾਹੇਵੰਦ ਮੰਨੀ ਜਾਂਦੀ ਹੈ | ਸੱਟ ਵਿਚ ਦੁੱਧ ਹਲਦੀ ਅਤਿ ਲਾਹੇਵੰਦ ਹੁੰਦਾ ਹੈ |
ਬ੍ਰਾਹਮੀ : ਬੁੱਧੀਵਰਧਕ ਹੋਣ ਕਾਰਨ ਇਹ ਵਨਸਪਤੀ ਬ੍ਰਾਹਮੀ ਕਹਾਉਂਦੀ ਹੈ | ਉਨਮਾਦ ਦਿਮਾਗ਼, ਨੁਕਸ, ਨਾੜੀ ਕਮਜ਼ੋਰੀ ਵਿਚ ਵਿਸ਼ੇਸ਼ ਲਾਭਕਾਰੀ ਹੈ |
ਸਾਲਮ ਮਿਸ਼ਰੀ : ਸਾਲਮ ਮਿਸ਼ਰੀ, ਅਗਨੀਦੀਪਕ, ਸ਼ੁਕਰਜਨਕ, ਬਲਕਾਰਕ ਕਾਮੋਦਦੀਪਕ ਤੇ ਖੂਨਸ਼ੋਧਕ ਹੈ |
ਵਜਰਦੰਤੀ : ਇਸ ਦੀਆਂ ਜੜ੍ਹਾਂ ਦੰਦ ਤੇ ਮਸੂੜਿਆਂ ਨੂੰ ਮਜ਼ਬੂਤ ਕਰਦੀਆਂ ਹਨ |