18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਕੁਝ ਆਦਤਾਂ ਜੋ ਤੁਹਾਨੂੰ ਤਣਾਅ, ਗੁੱਸੇ ਤੇ ਮਾਨਸਿਕ ਪ੍ਰੇਸ਼ਾਨੀ ਤੋਂ ਬਚਾਉਂਦੀਆਂ ਹਨ

ਕੁਝ ਆਦਤਾਂ ਜੋ ਤੁਹਾਨੂੰ ਤਣਾਅ, ਗੁੱਸੇ ਤੇ ਮਾਨਸਿਕ ਪ੍ਰੇਸ਼ਾਨੀ ਤੋਂ ਬਚਾਉਂਦੀਆਂ ਹਨ

Ad Position 21
No active advertisement
ਅਜੀਤ ਡੈਸਕ 18-09-2026

 

ਆਦਤਾਂ ਤਾਂ ਇਨਸਾਨ ਦੇ ਜੀਵਨ ਦਾ ਅਨਿੱਖੜਵਾਂ ਅੰਗ ਹਨ, ਪਰ ਆਦਤਾਂ ਇਨਸਾਨ ਨੂੰ  ਉੱਚ ਸ਼੍ਰੇਣੀ ਵਿਚ ਵੀ ਲਿਆ ਖੜ੍ਹਾ ਕਰਦੀਆਂ ਹਨ ਅਤੇ ਕੁਝ ਆਦਤਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜੋ ਦੂਜਿਆਂ ਨੂੰ  ਨੁਕਸਾਨ ਦਿੰਦੀਆਂ ਹਨ ਜਾਂ ਚਿੜਚਿੜਾ ਵੀ ਬਣਾ ਦਿੰਦੀਆਂ ਹਨ | ਆਓ, ਦੇਖੀਏ ਕਿਸ ਤਰ੍ਹਾਂ ਦੀਆਂ ਆਦਤਾਂ ਹਨ | ਜੇਕਰ ਕੁਝ ਇਸ ਤਰ੍ਹਾਂ ਦੀਆਂ ਆਦਤਾਂ ਹਨ ਤਾਂ ਇਨ੍ਹਾਂ ਤੋਂ ਤੌਬਾ ਕਰਨਾ ਹੀ ਚੰਗਾ ਹੈ :-
ਆਪਣਾ ਕੰਮ ਟਾਲਦੇ ਰਹਿਣਾ ਚੰਗੀ ਆਦਤ ਨਹੀਂ ਹੈ | ਜਦੋਂ ਤੱਕ ਤੁਸੀਂ ਆਪਣਾ ਕੰਮ ਪੂਰਾ ਨਹੀਂ ਕਰੋਗੇ, ਉਦੋਂ ਤੱਕ ਤੁਸੀਂ ਇਕ ਅਜੀਬ ਜਿਹੇ ਤਣਾਅ ਵਿਚ ਰਹੋਗੇ | ਚੰਗਾ ਹੈ, ਕੰਮ ਟਾਲਣ ਦੀ ਆਦਤ ਨੂੰ  ਬਦਲ ਦਿਓ ਅਤੇ ਤਣਾਅਮੁਕਤ ਜੀਵਨ ਜੀਓ |
ਕਈ ਲੋਕਾਂ ਵਿਚ ਇਹ ਆਦਤ ਹੁੰਦੀ ਹੈ ਕਿ ਮੌਕੇ ਬੇਮੌਕੇ ਦੂਜਿਆਂ ਦੀਆਂ ਲੱਤਾਂ ਖਿੱਚਦੇ ਰਹਿੰਦੇ ਹਨ | ਕਦੀ-ਕਦੀ ਇਸ ਆਦਤ ਨਾਲ ਚੰਗੀ ਦੋਸਤੀ ਤੋਂ ਹੱਥ ਧੋਣੇ ਪੈ ਸਕਦੇ ਹਨ ਅਤੇ ਕਦੀ ਮੌਕਾ ਲੱਗਣ 'ਤੇ ਦੂਜਾ ਵੀ ਤੁਹਾਡੀਆਂ ਲੱਤਾਂ ਖਿੱਚ ਸਕਦਾ ਹੈ ਤੇ ਤੁਹਾਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ |
ਦੂਜਿਆਂ ਦੀਆਂ ਗੱਲਾਂ 'ਤੇ ਛੇਤੀ ਵਿਸ਼ਵਾਸ ਨਾ ਕਰੋ | ਨਾ ਹੀ ਉਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਬਿਨਾਂ ਵਿਚਾਰ ਕੀਤਿਆਂ ਆਦਤ ਹੀ ਬਦਲ ਦਿਓ | ਪਿੱਠ ਪਿੱਛੇ ਚਾਪਲੂਸੀ ਕਰਨ ਵਾਲਿਆਂ ਦਾ ਮਜ਼ਾਕ ਉੱਡਦਾ ਹੈ |
ਆਪਣੇ ਸਵਾਰਥ ਨੂੰ  ਪੂਰਾ ਕਰਨ ਲਈ ਕਿਸੇ ਨਾਲ ਨੇੜਤਾ ਵਧਾਉਣ ਦੀ ਕੋਸ਼ਿਸ਼ ਨਾ ਕਰੋ |
ਜਦੋਂ ਵੀ ਕਿਸੇ ਨੂੰ  ਬੋਲੋ, ਸੋਚ ਸਮਝ ਕੇ ਬੋਲੋ, ਚਾਹੇ ਦੂਜਾ ਤੁਹਾਡੇ ਤੋਂ ਛੋਟਾ ਹੋਵੇ ਜਾਂ ਵੱਡਾ |
ਸਮਾਂ ਤਾਕਤਵਰ ਹੈ | ਇਸ ਦੇ ਮਹੱਤਵ ਨੂੰ  ਜਾਣੋ ਅਤੇ ਸਮਾਂ ਬਰਬਾਦ ਨਾ ਕਰਕੇ ਆਪਣੇ ਉਦੇਸ਼ ਨੂੰ  ਪਾਉਣ ਦੀ ਕੋਸ਼ਿਸ਼ ਕਰੋ |
ਜੇਕਰ ਤੁਸੀਂ ਔਰਤ ਹੋ ਤਾਂ ਔਰਤ ਹੋਣ ਦਾ ਲਾਭ ਨਾ ਚੁੱਕੋ | ਕਦੀ-ਕਦੀ ਇਹ ਲਾਭ ਮਹਿੰਗਾ ਵੀ ਪੈ ਸਕਦਾ ਹੈ |
ਸਭ ਨਾਲ ਮਿੱਤਰਤਾਪੂਰਨ ਵਿਹਾਰ ਬਣਾਈ ਰੱਖੋ | ਕਿਸੇ ਨਾਲ ਵਿਹਾਰ ਵਿਚ ਖਿੱਚੋਤਾਣੀ ਨਾ ਰੱਖੋ | ਮਿੱਠੇ ਸੰਬੰਧ ਰਿਸ਼ਤਿਆਂ ਨੂੰ  ਸਜੀਵ ਤੇ ਜਿਊਾਦੇ ਰੱਖਦੇ ਹਨ |
ਸਮੇਂ ਸਿਰ ਦਫ਼ਤਰ ਜਾਓ | ਬਿਨਾਂ ਕਿਸੇ ਵਿਸ਼ੇਸ਼ ਜ਼ਰੂਰਤ ਤੋਂ ਅੱਧੇ ਦਿਨ ਦੀ ਛੁੱਟੀ ਨਾ ਲਓ | ਜਦੋਂ ਅਸਲ ਵਿਚ ਜ਼ਰੂਰਤ ਹੋਵੇ ਤਾਂ ਆਪਣੇ ਬੌਸ ਨੂੰ  ਸਮੇਂ 'ਤੇ ਸੂਚਿਤ ਕਰੋ |
ਦਫ਼ਤਰ ਵਿਚ ਕੰਮ ਨੂੰ  ਹਾਸੇ-ਖੁਸ਼ੀ ਨਾਲ ਨਿਬੇੜੋ | ਕੁਝ ਸਮਝ ਨਾ ਆ ਰਿਹਾ ਹੋਵੇ ਤਾਂ ਘਬਰਾਓ ਨਾ, ਆਪਣੇ ਸੀਨੀਅਰ ਤੋਂ ਮਦਦ ਲਓ | ਕੰਮ ਸਿੱਖਣ ਵਿਚ ਕੋਈ ਬੁਰਾਈ ਨਹੀਂ |
ਦੂਜਿਆਂ ਦੀ ਨਿੰਦਾ ਕਰਦੇ ਹੋਏ ਸਮਾਂ ਬਰਬਾਦ ਨਾ ਕਰੋ | ਪਰ ਨਿੰਦਾ ਕਦੀ-ਕਦੀ ਝਗੜੇ ਦਾ ਕਾਰਨ ਵੀ ਬਣ ਸਕਦੀ ਹੈ | ਕੰਮ ਕਰਦੇ ਸਮੇਂ ਇਕਾਗਰ ਹੋ ਕੇ ਕੰਮ ਕਰੋ, ਫਾਲਤੂ ਇਧਰ-ਉਧਰ ਧਿਆਨ ਨਾ ਭਟਕਾਓ | ਆਪਣੇ 'ਤੇ ਜ਼ਰੂਰਤ ਤੋਂ ਜ਼ਿਆਦਾ ਭਰੋਸਾ ਨਾ ਕਰੋ | ਇਹ ਸੱਚ ਹੈ ਕਿ ਕਦੀ-ਕਦੀ ਜ਼ਿਆਦਾ ਭਰੋਸਾ ਨੁਕਸਾਨ ਵੀ ਕਰ ਸਕਦਾ ਹੈ |
ਅੱਗੇ ਵਧਣ ਲਈ ਕਦੀ ਝੂਠ ਦਾ ਸਹਾਰਾ ਨਾ ਲਓ | ਝੂਠ ਫੜੇ ਜਾਣ ਤੇ ਸ਼ਰਮਿੰਦਗੀ ਸਹਿਣੀ ਪੈ ਸਕਦੀ ਹੈ |
ਆਪਣੇ ਕੰਮਾਂ ਲਈ ਦੂਜਿਆਂ 'ਤੇ ਨਿਰਭਰ ਨਾ ਹੋਵੋ, ਨਾ ਹੀ ਦੂਜਿਆਂ ਤੋਂ ਜ਼ਿਆਦਾ ਆਸ ਰੱਖੋ | ਉਮੀਦ ਪੂਰੀ ਨਾ ਹੋਣ 'ਤੇ ਨਿਰਾਸ਼ਾ ਹੱਥ ਲਗਦੀ ਹੈ | ਜਿੰਨਾ ਖ਼ੁਦ ਕਰ ਸਕੋ, ਓਨਾ ਹੀ ਕਰੋ |
ਦੂਜਿਆਂ ਦੀ ਗੱਲ ਕਰਦੇ ਸਮੇਂ ਸੰਕੋਚ ਨਾ ਕਰੋ | ਆਪਣੀ ਗੱਲ ਪਿਆਰ ਨਾਲ ਦੂਜਿਆਂ ਨੂੰ  ਸਮਝਾਓ | ਉਨ੍ਹਾਂ 'ਤੇ ਆਪਣਾ ਆਦੇਸ਼ ਜਾਂ ਇੱਛਾ ਨਾ ਠੋਸੋ |

Ad Position 22
No active advertisement
ਪਿਛਲੀ ਖ਼ਬਰ ਸੁੱਕੇ ਮੇਵੇ ਵਜ਼ਨ ਘਟਾਉਣ ਵਿਚ ਮਦਦਗਾਰ ਅਗਲੀ ਖ਼ਬਰ ਘਰ ਵਿਚ ਹੀ ਮੌਜੂਦ ਹਨ ਦੇਸੀ ਦਵਾਈਆਂ
Ad Position 24