12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਬਲੱਡ ਪ੍ਰੈੱਸ਼ਰ ਘੱਟ ਕਰਦੀਆਂ ਹਨ ਹਰੀਆਂ ਸਬਜ਼ੀਆਂ

ਬਲੱਡ ਪ੍ਰੈੱਸ਼ਰ ਘੱਟ ਕਰਦੀਆਂ ਹਨ ਹਰੀਆਂ ਸਬਜ਼ੀਆਂ

Ad Position 21
No active advertisement
ਅਜੀਤ ਡੈਸਕ 13-11-2026


ਲੰਡਨ ਦੇ ਪ੍ਰੋਫ਼ੈਸਰਾਂ ਅਨੁਸਾਰ ਹਰੀਆਂ ਸਬਜ਼ੀਆਂ ਭਰਪੂਰ ਮਾਤਰਾ ਵਿਚ ਖਾਣ ਨਾਲ ਬਲੱਡ ਪ੍ਰੈੱਸ਼ਰ ਘੱਟ ਹੁੰਦਾ ਹੈ ਅਤੇ ਦਿਲ ਦੇ ਰੋਗ ਜਾਂ ਦਿਮਾਗ਼ ਦਾ ਦੌਰਾ ਵਰਗੀਆਂ ਜਾਨਲੇਵਾ ਬਿਮਾਰੀਆਂ ਦਾ ਖ਼ਤਰਾ ਵੀ ਟਲਦਾ ਹੈ | ਪਾਲਕ, ਲਾਲ ਸਾਗ, ਬਾਥੂ ਦਾ ਸੂਪ ਲੈਂਦੇ ਰਹਿਣ ਨਾਲ ਜਵਾਨੀ ਬਰਕਰਾਰ ਰਹਿੰਦੀ ਹੈ |
ਸ਼ੂਗਰ ਤੋਂ ਛੁਟਕਾਰਾ ਦਿਵਾਉਂਦਾ ਹੈ ਰੇਸ਼ੇ ਵਾਲਾ ਭੋਜਨ
ਕੈਲੀਫੋਰਨੀਆ ਯੂਨੀਵਰਸਿਟੀ ਦੀਆਂ ਖੋਜਾਂ ਅਨੁਸਾਰ ਤਿੰਨ ਹਫ਼ਤੇ ਤੱਕ ਲਗਾਤਾਰ ਸੂਪ ਨਾਲ ਜ਼ਿਆਦਾ ਰੇਸ਼ੇ ਵਾਲਾ ਅਤੇ ਘੱਟ ਚਰਬੀ ਵਾਲਾ ਭੋਜਨ ਲੈਂਦੇ ਰਹਿਣ ਨਾਲ ਅਤੇ ਹਲਕੀ-ਫੁਲਕੀ ਕਸਰਤ ਕਰਦੇ ਰਹਿਣ ਨਾਲ ਸ਼ੂਗਰ ਨਾਲ ਲੜਿਆ ਜਾ ਸਕਦਾ ਹੈ | ਇਸ ਰੁਟੀਨ ਨੂੰ  ਅਪਣਾਉਣ ਨਾਲ ਟਾਈਪ-ਟੂ ਸ਼ੂਗਰ ਨਾਲ ਨਿਪਟਣ ਵਿਚ ਵੀ ਕਾਫ਼ੀ ਸੌਖ ਹੁੰਦੀ ਹੈ |
ਸਰੀਰ ਦੀ ਵਾਧੂ ਚਰਬੀ ਨੂੰ  ਘਟਾਉਂਦਾ ਹੈ ਹਾਸਾ
ਹਾਸਾ ਸਰੀਰ ਦੀ ਵਾਧੂ ਚਰਬੀ ਨੂੰ  ਘਟਾਉਂਦਾ ਹੈ | ਯੋਗ ਸ਼ਿਵਰ ਵਿਚ ਇਕ ਮਾਹਿਰ ਨੇ ਦੱਸਿਆ ਕਿ ਹੱਸਣਾ ਇਕ ਬੇਹੱਦ ਚੰਗੀ ਅਤੇ ਸੁਰੱਖਿਅਤ ਕਸਰਤ ਹੈ | ਕਈ ਲੋਕ ਆਪਣਾ ਵਜ਼ਨ ਘੱਟ ਕਰਨ ਲਈ ਅਨੇਕ ਢੰਗ ਅਪਣਾਉਂਦੇ ਹਨ ਪਰ ਜੇਕਰ ਲਗਾਤਾਰ ਰੂਪ ਵਿਚ 10-15 ਮਿੰਟ ਤੱਕ ਖੁੱਲ੍ਹ ਕੇ ਹੱਸ ਲਿਆ ਜਾਵੇ ਤਾਂ ਯਕੀਨਨ ਹੀ ਸਰੀਰ ਦੀ ਵਾਧੂ ਚਰਬੀ ਘੱਟ ਹੋ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਬੱਚੇ ਨੂੰ ਦਿਓ ਸੁਖਦ ਅਹਿਸਾਸ-ਮਸਾਜ ਦੇ ਨਾਲ ਅਗਲੀ ਖ਼ਬਰ ਅਨਿਲ ਮਸੀਹ ਖ਼ਿਲਾਫ਼ ਕਾਰਵਾਈ ਵਿਚ ਦੇਰੀ ਨੂੰ ਲੈ ਕੇ ‘ਆਪ’ ਦਾ ਭਾਜਪਾ ਦਫ਼ਤਰ ‘ਕਮਲਮ’ ਦੇ ਨੇੜੇ ਜ਼ੋਰਦਾਰ ਪ੍ਰਦਰਸ਼ਨ
Ad Position 24