12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਤਣਾਅ ਵੀ ਦੇ ਸਕਦੀ ਹੈ ਜ਼ਿਆਦਾ ਕਸਰਤ

ਤਣਾਅ ਵੀ ਦੇ ਸਕਦੀ ਹੈ ਜ਼ਿਆਦਾ ਕਸਰਤ

Ad Position 21
No active advertisement
ਅਜੀਤ ਡੈਸਕ 13-11-2026


ਮਾਹਿਰਾਂ ਅਨੁਸਾਰ ਤੁਹਾਡੇ ਮੂਡ ਵਿਚ ਸੁਧਾਰ ਲਿਆਉਣ ਲਈ ਤੁਹਾਡੀ ਸਰੀਰਕ, ਮਾਨਸਿਕ ਤੇ ਦਿਮਾਗ਼ ਦੀ ਸਮਰੱਥਾ ਨੂੰ  ਵਧਾਉਣ ਵਿਚ ਕਸਰਤ ਜੋ ਕਮਾਲ ਦਿਖਾ ਸਕਦੀ ਹੈ, ਉਹ ਹੋਰ ਕੋਈ ਨਹੀਂ | ਜਰਮਨ ਮਾਹਿਰਾਂ ਨੇ ਆਪਣੀ ਇਕ ਖੋਜ ਵਿਚ ਪਾਇਆ ਕਿ ਜੋ ਲੋਕ ਸਰੀਰਕ ਰੂਪ ਵਿਚ ਸਰਗਰਮ ਰਹਿੰਦੇ ਹਨ, ਉਹ ਬੇਜਾਨ ਜੀਵਨਸ਼ੈਲੀ ਅਪਣਾਉਣ ਵਾਲਿਆਂ ਨਾਲੋਂ ਜ਼ਿਆਦਾ ਖ਼ੁਸ਼ ਰਹਿੰਦੇ ਹਨ | ਮਾਹਿਰਾਂ ਨੇ ਖੋਜ ਦੌਰਾਨ ਤਣਾਅ ਤੋਂ ਪੀੜਤ ਵਿਅਕਤੀਆਂ ਨੂੰ  ਲਗਾਤਾਰ ਕਸਰਤ ਕਰਾਈ ਤਾਂ ਉਨ੍ਹਾਂ ਵਿਚੋਂ 60 ਫ਼ੀਸਦੀ ਵਿਅਕਤੀਆਂ ਵਿਚ ਚਾਰ ਮਹੀਨੇ ਵਿਚ ਕਾਫ਼ੀ ਸੁਧਾਰ ਪਾਇਆ ਦੇਖਿਆ ਗਿਆ |
ਮਾਹਿਰਾਂ ਦਾ ਮੰਨਣਾ ਹੈ ਕਿ ਬਹੁਤ ਜ਼ਿਆਦਾ 'ਕਸਰਤ ਵੀ ਕਈ ਵਾਰ ਸਰੀਰ ਲਈ ਲਾਭਕਾਰੀ ਨਹੀਂ ਹੁੰਦੀ, ਖ਼ਾਸ ਕਰਕੇ ਖਿਡਾਰੀਆਂ ਵਿਚ ਮੁਸ਼ਕਿਲ ਟ੍ਰੇਨਿੰਗ ਦੌਰਾਨ ਉਨ੍ਹਾਂ ਵਿਚ ਉਦਾਸੀ ਤੇ ਚਿੜਚਿੜਾਪਨ ਦੇਖਣ ਨੂੰ  ਮਿਲਦਾ ਹੈ | ਇਸ ਲਈ ਲਗਾਤਾਰ ਕਸਰਤ ਕਰੋ, ਪਰ ਇਕ ਹੱਦ ਵਿਚ ਰਹਿ ਕੇ | ਕਸਰਤ ਤੁਹਾਡੇ ਖੂਨ ਸੰਚਾਰ ਵਿਚ ਵਾਧਾ ਲਿਆ ਸਕਦੀ ਹੈ, ਤੁਹਾਡੇ ਮੂਡ ਨੂੰ  ਪ੍ਰਭਾਵਿਤ ਕਰਨ ਵਾਲੇ ਨਿਊਰੋਟਰਾਂਸਮੀਟਰਜ਼ ਡੋਪਾਮਾਈਨ ਅਤੇ ਸੈਰੋਟੋਨਿਨ ਦਾ ਪੱਧਰ ਵਧਾ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਕੀ ਤੁਸੀਂ ਵੀ ਘੁਰਾੜੇ ਮਾਰਦੇ ਹੋ? ਅਗਲੀ ਖ਼ਬਰ ਬਹੁਤ ਲਾਭਕਾਰੀ ਹੈ ਸਰ੍ਹੋਂ ਦਾ ਤੇਲ
Ad Position 24