05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਜਾਣੋ, ਤੁਸੀਂ ਸਿਹਤਮੰਦ ਕਿਉਂ ਨਹੀਂ ਰਹਿੰਦੇ?

ਜਾਣੋ, ਤੁਸੀਂ ਸਿਹਤਮੰਦ ਕਿਉਂ ਨਹੀਂ ਰਹਿੰਦੇ?

Ad Position 21
No active advertisement
ਅਜੀਤ ਡੈਸਕ 06-11-2026


ਟਾਈਟਲ ਦੇਖ ਹੈਰਾਨ ਹੋਣਾ ਸੁਭਾਵਿਕ ਹੈ | ਭਲਾ ਇਹ ਵੀ ਕੋਈ ਗੱਲ ਹੋਈ ਕਿ ਤੁਸੀਂ ਸਿਹਤਮੰਦ ਕਿਉਂ ਨਹੀਂ ਰਹਿੰਦੇ | ਕਿਹੜਾ ਨਾਸਮਝ ਹੋਵੇਗਾ ਜੋ ਬਿਮਾਰ ਰਹਿਣਾ ਚਾਹੇਗਾ | ਇਹ ਵੱਖਰੀ ਗੱਲ ਹੈ ਕਿ ਬਿਮਾਰੀ ਖ਼ੁਦ-ਬ-ਖ਼ੁਦ ਹੋ ਜਾਵੇ ਤਾਂ ਇਸ ਵਿਚ ਤੁਹਾਡਾ ਕੀ ਦੋਸ਼ |
ਪਰ ਤੁਸੀਂ ਨਹੀਂ ਜਾਣਦੇ ਕਿ ਅਸਿੱਧੇ ਰੂਪ ਵਿਚ ਕਈ ਵਾਰ ਬਿਮਾਰੀਆਂ ਨੂੰ  ਸੱਦਾ ਤੁਸੀਂ ਹੀ ਦਿੰਦੇ ਹੋ | ਬਾਜ਼ਾਰ ਦੀ ਚਾਟ ਚਾਹੇ ਉਹ ਬਾਸੀ ਕਿਉਂ ਨਾ ਹੋਵੇ, ਦੁਕਾਨ ਜਾਂ ਰੇਹੜੀ ਤੱਕ ਖਿੱਚ ਹੀ ਲਿਆਉਂਦੀ ਹੈ | ਏਨਾ ਸੋਚਣ ਦਾ ਸਮਾਂ ਕਿਥੇ ਕਿ ਏਨੇ ਮੁੱਲ ਵਿਚ ਹੀ ਫਲਾਂ ਦੀ ਵਰਤੋਂ ਕਰ ਕੇ ਸਿਹਤਮੰਦ ਲਾਭ ਲਿਆ ਜਾ ਸਕਦਾ ਸੀ | ਜਦੋਂ ਤੁਸੀਂ ਕੋਈ ਸਿਹਤ ਸੰਬੰਧੀ ਲੇਖ ਪੱਤਿ੍ਕਾ ਵਿਚ ਪੜ੍ਹਦੇ ਹਾਂ ਤਾਂ ਖ਼ੁਦ ਬਾਰੇ ਸੋਚਣ ਨੂੰ  ਮਜਬੂਰ ਹੋ ਹੀ ਜਾਂਦੇ ਹੈ | ਬਿਮਾਰੀ ਹੋਵੇ ਨਾ ਹੋਵੇ, ਲੱਭਣ 'ਤੇ ਮਿਲ ਹੀ ਜਾਵੇਗੀ | ਫਿਰ ਸ਼ੁਰੂ ਹੋ ਜਾਵੇਗੀ ਉਸ ਕਥਿਤ ਬਿਮਾਰੀ ਦੀ ਨੀਮ ਹਕੀਮੀ | ਉਦੋਂ ਉਨ੍ਹਾਂ ਦੇ ਬਿਮਾਰ ਹੋਣ ਦੇ ਆਸਾਰ ਜ਼ਰੂਰ ਜ਼ਿਆਦਾ ਹੋ ਜਾਂਦੇ ਹਨ |
ਛੋਟੀਆਂ-ਮੋਟੀਆਂ ਬਿਮਾਰੀਆਂ ਨੂੰ  ਤੁਸੀਂ ਗੰਭੀਰਤਾ ਨਾਲ ਨਹੀਂ ਲੈਂਦੇ | ਜੇਕਰ ਸਿਰ ਦਰਦ ਹੈ ਤਾਂ ਖਾ ਲਓ ਕੋਈ ਇਸ਼ਤਿਹਾਰੀ ਦਵਾਈ | ਪੱਛਮੀ ਪ੍ਰਭਾਵਾਂ ਦੀ ਪਰਵਾਹ ਕੌਣ ਕਰੇ ਹਾਲਾਂਕਿ ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਕਦੀ-ਕਦੀ ਇਹ ਕਿੰਨਾ ਹਾਨੀਕਾਰਕ ਸਾਬਤ ਹੁੰਦਾ ਹੈ |
ਕੁਦਰਤੀ ਚੀਜ਼ਾਂ ਦੇ ਤੋਹਫ਼ੇ ਨੂੰ  ਤੁਸੀਂ ਕਿਉਂ ਨਹੀਂ ਖਾਂਦੇ | ਕਦੀ ਇਸ ਸਵਾਲ 'ਤੇ ਇਮਾਨਦਾਰੀ ਨਾਲ ਗੌਰ ਕਰੋਗੇ ਤਾਂ ਤੁਸੀਂ ਜਾਣੋਗੇ ਕਿ ਰੁਝੇਵੇਂ ਅਤੇ ਭੱਜ-ਨੱਠ ਦੀ ਜ਼ਿੰਦਗੀ ਦੇ ਆਦੀ ਬਣ ਕੇ ਤੁਸੀਂ ਤੇਜ਼ੀ ਨਾਲ ਸਰੀਰ ਨੂੰ  ਲਾਭ ਦੇਣ ਵਾਲੀਆਂ ਚੀਜ਼ਾਂ 'ਤੇ ਜ਼ਿਆਦਾ ਭਰੋਸਾ ਕਰਦੇ ਹੋ |
'ਘਰੇਲੂ ਨੁਸਖੇ' ਅਤੇ 'ਇਨ੍ਹਾਂ ਨੂੰ  ਅਜਮਾਓ' ਬਹੁਤ ਚਾਅ ਨਾਲ ਪੜ੍ਹੇ ਜਾਂਦੇ ਹਨ ਪਰ ਦੋ ਕੁ ਦਿਨ ਅਮਲ ਕਰਨ ਤੋਂ ਬਾਅਦ ਪਤਾ ਲਗਦਾ ਹੈ ਕਿ ਸਥਿਤੀ ਉਂਝ ਹੀ ਹੈ ਜਿਵੇਂ ਦੀ ਸੀ | ਚਾਹ ਨੁਕਸਾਨ ਕਰਦੀ ਹੈ, ਤੁਸੀਂ ਖ਼ੁਦ ਜਾਣਦੇ ਹੋ ਪਰ ਇਹ ਨੁਕਸਾਨ ਤੁਰੰਤ ਦਿਖਾਈ ਨਹੀਂ ਦਿੰਦੇ, ਲਿਹਾਜ਼ਾ ਇਨ੍ਹਾਂ ਦਾ ਲਿਹਾਜ਼ ਕਿਉਂ ਕੀਤਾ ਜਾਵੇ? ਜਦੋਂ ਇਸ ਤਰ੍ਹਾਂ ਦੀਆਂ ਆਦਤਾਂ ਕੁਝ ਇਕ ਦਿਨ ਲਈ ਬਿਸਤਰ 'ਤੇ ਪਏ ਰਹਿਣ 'ਤੇ ਮਜਬੂਰ ਕਰ ਦਿੰਦੀਆਂ ਹਨ, ਉਦੋਂ ਸ਼ਾਇਦ ਕੁਝ ਸਮਝ ਆਉਂਦੀ ਹੈ | ਆਦਤ ਤੇ ਲਾਪ੍ਰਵਾਹੀ ਇਸ ਤਰ੍ਹਾਂ ਦੇ ਦੋ ਗੁਣ ਹਨ ਜੋ ਬਿਮਾਰ ਕਰਨ ਵਿਚ ਤੁਹਾਡੀ ਪੂਰੀ ਸਹਾਇਤਾ ਕਰਦੇ ਹਨ | ਇਕ ਦਿਨ ਕਸਰਤ ਕਰਨ ਨਾਲ ਖੁਦ ਨੂੰ  ਹਰਕਿਊਲਿਸ ਨਾ ਸਮਝਿਆ ਤਾਂ ਦੂਜੇ ਦਿਨ ਤੋਂ ਬੰਦ ਭਾਵ ਆਪਣੀ ਸਿਹਤ ਦੇ ਸੰਬੰਧ ਵਿਚ ਅਨੁਸ਼ਾਸਨ ਅਤੇ ਕੁਦਰਤ ਨਾਲ ਜੁੜਨਾ ਚਾਹੁੰਦੇ ਹੀ ਨਹੀਂ | ਕੁਦਰਤ ਦੇ ਮੁਫ਼ਤ ਤੋਹਫ਼ਿਆਂ ਦਾ ਫਾਇਦਾ ਲੈਣਾ ਤੁਸੀਂ ਜਾਣਦੇ ਨਹੀਂ | ਨਤੀਜੇ ਵਜੋਂ ਕੋਈ ਨਾ ਕੋਈ ਬਿਮਾਰੀ ਜਕੜ ਲੈਂਦੀ ਹੈ |
ਜਦੋਂ ਤੱਕ ਤੁਸੀਂ ਸਰੀਰ ਰੂਪੀ ਮਸ਼ੀਨ ਨਾਲ ਮਨਚਾਹਿਆ ਖਿਲਵਾੜ ਕਰਦੇ ਰਹੋਗੇ, 'ਦੰਦਾਂ ਦਾ ਕੰਮ ਅੰਤੜੀਆਂ ਤੋਂ ਨਾ ਲਓ' ਵਾਲੀ ਕਹਾਵਤ ਨਾਲ ਸੰਬੰਧ ਜੋੜਦੇ ਰਹੋਗੇ, ਉਸ ਸਮੇਂ ਤੱਕ ਕੁਝ ਨਹੀਂ ਕਿਹਾ ਜਾਵੇਗਾ | ਜਦੋਂ ਤੱਕ ਤੁਸੀਂ ਉਮਦਾ ਚਲਦੇ ਫਿਰਦੇ ਰਹੋਗੇ ਉਹ ਸਿਹਤਮੰਦ ਦੀ ਨਿਸ਼ਾਨੀ ਹੈ ਪਰ ਜਦੋਂ ਦਵਾਖਾਨੇ ਦੇ ਬਾਹਰ ਖੜ੍ਹੇ ਹੋਵੋਗੇ, ਉਦੋਂ ਪੁੱਛਿਆ ਜਾਵੇਗਾ ਤੁਸੀਂ ਸਿਹਤਮੰਦ ਕਿਉਂ ਨਹੀਂ ਰਹਿੰਦੇ?

Ad Position 22
No active advertisement
ਪਿਛਲੀ ਖ਼ਬਰ ਕੁਝ ਤੱਥ ਜੋ ਤੁਸੀਂ ਨਹੀਂ ਜਾਣਦੇ ਅਗਲੀ ਖ਼ਬਰ ਬੀਜਾਂ ਨਾਲ ਸੁਆਰੋ ਸਿਹਤ
Ad Position 24