29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਰੋਗ ਪ੍ਰਤੀਰੋਧੀ ਸ਼ਕਤੀ ਵਧਾਉਣ ਦੇ ਕੁਝ ਨੁਕਤੇ

ਰੋਗ ਪ੍ਰਤੀਰੋਧੀ ਸ਼ਕਤੀ ਵਧਾਉਣ ਦੇ ਕੁਝ ਨੁਕਤੇ

Ad Position 21
No active advertisement
ਅਜੀਤ ਡੈਸਕ 30-10-2026

ਸਰੀਰ ਵਿਚ ਮੌਜੂਦ ਪ੍ਰਤੀ ਰੱਖਿਆ ਪ੍ਰਣਾਲੀ ਬਹੁਤ ਹੀ ਸ਼ਕਤੀਸ਼ਾਲੀ ਹਥਿਆਰ ਹੈ ਅਤੇ ਇਸ ਦੀ ਜ਼ਰੂਰਤ ਸਾਨੂੰ ਉਦੋਂ ਹੋਰ ਵੀ ਜ਼ਿਆਦਾ ਮਹਿਸੂਸ ਹੁੰਦੀ ਹੈ, ਜਦੋਂ ਕੋਈ ਰੋਗ ਦੁਸ਼ਮਣ ਬਣ ਕੇ ਸਾਡੀ ਪ੍ਰਤੀਰੱਖਿਆ ਪ੍ਰਣਾਲੀ ਨੂੰ  ਪ੍ਰਭਾਵਿਤ ਕਰਦਾ ਹੈ | ਜਾਣੇ-ਅਣਜਾਣੇ ਵਿਚ ਅਸੀਂ ਪ੍ਰਤੀ ਰੱਖਿਆ ਪ੍ਰਣਾਲੀ ਨੂੰ  ਨਸ਼ਟ ਹੋਣ ਤੋਂ ਰੋਕ ਨਹੀਂ ਪਾਉਂਦੇ ਜਾਂ ਉਸ ਨੂੰ  ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦੇ | ਜਦੋਂ ਅਸੀਂ ਉਸ ਨੂੰ  ਸਹੀ ਸ਼ਕਤੀ ਨਹੀਂ ਦੇ ਪਾਉਂਦੇ ਤਾਂ ਅਸੀਂ ਕਿਸੇ ਨਾ ਕਿਸੇ ਰੋਗ ਦੇ ਜਾਲ ਵਿਚ ਫਸ ਜਾਂਦੇ ਹਾਂ | ਪ੍ਰਤੀਰੱਖਿਆ ਪ੍ਰਣਾਲੀ ਦੇ ਸੁਧਾਰ ਲਈ ਨੁਕਤੇ :

ਹਾਜ਼ਮਾਦਾਰ ਭੋਜਨ : ਭੋਜਨ ਸੰਤੁਲਿਤ ਅਤੇ ਛੇਤੀ ਹਜ਼ਮ ਹੋਣ ਵਾਲਾ ਕਰਨਾ ਚਾਹੀਦਾ ਹੈ | ਭੋਜਨ ਵਿਚ ਕਾਰਬੋਹਾਈਡ੍ਰੇਟ ਅਤੇ ਚਰਬੀ ਦੀ ਬਹੁਤਾਤ ਪ੍ਰਤੀਰੱਖਿਆ ਪ੍ਰਣਾਲੀ ਲਈ ਹਾਨੀਕਾਰਕ ਹੋ ਸਕਦੀ ਹੈ | ਵਧਦੀ ਉਮਰ ਵਿਚ ਉਨ੍ਹਾਂ ਵਾਧੂ ਪੋਸ਼ਣ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਜੋ ਆਕਸੀਕਰਨ ਪ੍ਰਕਿਰਿਆ ਨੂੰ  ਬੰਦ ਕਰਨ ਅਤੇ ਕੋਸ਼ਾਣੂਆਂ ਅਤੇ ਉਤਕਾਂ ਨੂੰ  ਕਮਜ਼ੋਰ ਨਾ ਹੋਣ ਦੇਣ |
ਦਵਾਈ ਵਾਲੀਆਂ ਜੜ੍ਹੀ ਬੂਟੀਆਂ ਅਤੇ ਖਾਣ ਵਾਲੇ ਮਸਾਲੇ : ਕੁਝ ਦਵਾਈਆਂ ਜੜ੍ਹੀ ਬੂਟੀਆਂ ਅਤੇ ਖਾਣ ਵਾਲੇ ਮਸਾਲੇ ਕੋਸ਼ਾਣੂਆਂ ਅਤੇ ਉਤਕਾਂ ਨੂੰ  ਮਜ਼ਬੂਤ ਬਣਾਉਂਦੇ ਹਨ | ਲਸਣ, ਜੀਰਾ, ਹਲਦੀ, ਅਦਰਕ, ਲੌਂਗ ਆਦਿ, ਖਾਣ ਵਾਲੇ ਪਦਾਰਥ ਪ੍ਰਤੀਰੱਖਿਆ ਪ੍ਰਣਾਲੀ ਲਈ ਉਪਯੋਗੀ ਮੰਨੇ ਗਏ ਹਨ |
ਸਹੀ ਕਸਰਤ : ਸਹੀ ਕਸਰਤ ਵੀ ਪ੍ਰਤੀਰੱਖਿਆ ਪ੍ਰਣਾਲੀ ਦੇ ਪੱਖ ਤੋਂ ਮਹੱਤਵਪੂਰਨ ਹੈ | ਕਸਰਤ ਕੈਂਸਰ, ਦਮਾ, ਦਿਲ ਦੇ ਰੋਗ, ਤਣਾਅ ਅਤੇ ਅਨੇਕ ਸੰਕ੍ਰਮਣਾਂ ਵਿਚ ਰੱਖਿਆ ਕਰਦਾ ਹੈ | ਲਗਾਤਾਰ ਕਸਰਤ ਕਰਨ ਤੇ ਧਿਆਨ ਨਾਲ ਮਨੁੱਖ ਲੰਮੀ ਉਮਰ ਵਾਲਾ ਬਣਦਾ ਹੈ |
ਸਾਕਾਰਾਤਮਿਕ ਸੋਚ : ਨਕਾਰਾਤਮਕ ਦਿ੍ਸ਼ਟੀਕੋਣ ਪ੍ਰਤੀਰੱਖਿਆ ਨੂੰ  ਕਮਜ਼ੋਰ ਬਣਾਉਂਦਾ ਹੈ | ਨਫ਼ਰਤ, ਹੰਕਾਰ ਆਦਿ ਨਾਕਾਰਾਤਮਿਕ ਵਿਚਾਰ ਸਿਹਤ ਲਈ ਘਾਤਕ ਹੋ ਸਕਦੇ ਹਨ | ਖੋਜਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਉਲਟ ਮਾਹੌਲ ਵਿਚ ਜੇਕਰ ਮਨੁੱਖ ਸੰਜਮ ਰੱਖਦਾ ਹੈ ਤਾਂ ਉਹ ਲੰਮੀ ਉਮਰ ਵਾਲਾ ਹੁੰਦਾ ਹੈ | ਹੱਸਣ ਨਾਲ ਮਨੋਭਾਵਾਂ ਵਿਚ ਬਦਲਾਅ ਹੁੰਦਾ ਹੈ, ਜੋ ਪ੍ਰਤੀਰੱਖਿਆ ਪ੍ਰਣਾਲੀ ਨੂੰ  ਸ਼ਕਤੀ ਦਿੰਦਾ ਹੈ | ਤਣਾਅ ਨੂੰ  ਘੱਟ ਕਰਨ ਲਈ ਪ੍ਰਾਰਥਨਾ, ਜਾਪ ਤੇ ਸ਼ਾਂਤ ਮਨ ਨਾਲ ਧਿਆਨ ਕਿਰਿਆਵਾਂ ਲਾਭਕਾਰੀ ਮੰਨੀਆਂ ਗਈਆਂ ਹਨ |
ਖੋਜਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਵਿਆਹੇ ਵਿਅਕਤੀਆਂ ਦੀ ਪ੍ਰਤੀਰੱਖਿਆ ਪ੍ਰਣਾਲੀ ਜ਼ਿਆਦਾ ਮਜ਼ੂਬਤ ਹੁੰਦੀ ਹੈ | ਪਿਆਰ ਤੇ ਸੰਬੰਧ ਪ੍ਰਤੀਰੱਖਿਆ ਨੂੰ  ਮਜ਼ਬੂਤ ਬਣਾਉਂਦੇ ਹਨ | ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਦਰਦ ਦਾ ਪ੍ਰਗਟਾਵਾ ਦਰਦ ਨੂੰ  ਘੱਟ ਕਰਦਾ ਹੈ, ਜਿਸ ਵਿਅਕਤੀ ਦੇ ਗੂੜ੍ਹੇ ਸਮਾਜਿਕ ਸੰਬੰਧ ਹਨ, ਉਸ ਦੀ ਪ੍ਰਤੀਰੱਖਿਆ ਪ੍ਰਣਾਲੀ ਮਜ਼ਬੂਤ ਹੁੰਦੀ ਹੈ |
ਸੰਤੁਲਿਤ ਜੀਵਨ, ਸਹੀ ਭੋਜਨ, ਕਸਰਤ ਤੇ ਆਰਾਮ ਅਤੇ ਸਾਕਾਰਾਤਮਿਕ ਸੋਚ ਜੀਵਨ ਦੀ ਗੁਣਵੱਤਾ ਵਿਚ ਵਾਧਾ ਹੀ ਨਹੀਂ ਕਰਦੇ ਸਗੋਂ ਪ੍ਰਤੀਰੱਖਿਆ ਪ੍ਰਣਾਲੀ ਨੂੰ  ਮਜ਼ਬੂਤ ਵੀ ਬਣਾਉਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਸਰੀਰ ਨੂੰ ਪ੍ਰਦੂਸ਼ਣ ਤੋਂ ਬਚਾਓ ਅਗਲੀ ਖ਼ਬਰ ਸਿਹਤ ਖ਼ਬਰਨਾਮਾ
Ad Position 24