29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਜਾਣੋ ਆਇਰਨ ਦੀ ਕਮੀ ਬਾਰੇ

ਜਾਣੋ ਆਇਰਨ ਦੀ ਕਮੀ ਬਾਰੇ

Ad Position 21
No active advertisement
ਅਜੀਤ ਡੈਸਕ 30-10-2026

ਕਿਵੇਂ ਪਤਾ ਲਗਦਾ ਹੈ ਕਿ ਸਰੀਰ ਵਿਚ ਆਇਰਨ ਦੀ ਕਮੀ ਹੈ ਤਾਂ ਕਿ ਜਾਂਚ ਕਰਵਾ ਕੇ ਸਹੀ ਇਲਾਜ ਕਰਵਾਇਆ ਜਾ ਸਕੇ | ਆਓ, ਜਾਣੀਏ ਸਰੀਰ ਵਿਚ ਆਇਰਨ ਦੀ ਕਮੀ ਦੇ ਲੱਛਣਾਂ ਨੂੰ  ਤਾ ਕਿ ਸਹੀ ਸਮੇਂ 'ਤੇ ਖਾਣੇ ਵੱਲ ਧਿਆਨ ਦੇ ਕੇ ਉਸ ਕਮੀ ਨੂੰ  ਪੂਰਾ ਕੀਤਾ ਜਾ ਸਕੇ | ਜ਼ਿਆਦਾ ਥਕਾਵਟ ਦੇ ਨਾਲ ਸਿਰਦਰਦ ਰਹਿਣਾ ਅਤੇ ਕਮਜ਼ੋਰੀ ਕਾਰਨ ਚਿਹਰੇ ਦੀ ਤਾਜ਼ਗੀ ਘੱਟ ਹੋਣਾ | ਨਹੁੰਆਂ ਦਾ ਟੁੱਟਣਾ, ਸੁਭਾਅ ਵਿਚ ਬਿਨਾਂ ਵਜ੍ਹਾ ਚਿੜਚਿੜ੍ਹਾਪਨ, ਕੰਮ ਕਰਨ ਦੀ ਇੱਛਾ ਨਾ ਹੋਣਾ ਅਤੇ ਮਨ ਦਾ ਨਾ ਲਗਣਾ, ਮਾਸਿਕ ਧਰਮ ਸਮੇਂ ਜ਼ਿਆਦਾ ਰਿਸਾਵ ਹੋਣਾ, ਚਮੜੀ ਦਾ ਬੇਜਾਨ ਹੋਣਾ ਅਤੇ ਚਿਹਰੇ 'ਤੇ ਪੀਲਾਪਨ ਹੋਣਾ, ਵਾਲਾਂ ਦਾ ਜ਼ਿਆਦਾ ਝੜਨਾ | ਸਰੀਰਕ ਥਕਾਵਟ ਦੇ ਨਾਲ ਮਾਨਸਿਕ ਥਕਾਵਟ ਹੋਣਾ, ਜੀਅ ਮਿਚਲਾਉਣਾ, ਸ਼ਾਮ ਤੱਕ ਉਦਾਸੀ ਛਾ ਜਾਣਾ ਅਤੇ ਜ਼ਿਆਦਾ ਥਕਾਵਟ ਮਹਿਸੂਸ ਕਰਨਾ | 

ਨਾ ਹੋਣ ਦਿਓ ਸਰੀਰ 'ਚ ਆਇਰਨ ਦੀ ਕਮੀ
ਸਰੀਰ ਵਿਚ ਲਾਲ ਖੂਨ ਕੋਸ਼ਿਕਾਵਾਂ ਦੀ ਕਮੀ ਨਾਲ ਅਨੀਮੀਆ ਹੁੰਦਾ ਹੈ | ਲਾਲ ਖੂਨ ਕੋਸ਼ਿਕਾਵਾਂ ਦਿਮਾਗ਼ ਨੂੰ  ਊਰਜਾ ਪ੍ਰਦਾਨ ਕਰਦੀਆਂ ਹਨ | ਇਸ ਲਈ ਭੋਜਨ ਵਿਚ ਸੁਧਾਰ ਲਿਆਉਣਾ ਚਾਹੀਦਾ ਹੈ, ਜਿਸ ਵਿਚ ਹਰੀਆਂ ਪੱਤੇਦਾਰ ਸਬਜ਼ੀਆਂ, ਚੁਕੰਦਰ, ਸ਼ੱਕਰਕੰਦੀ, ਨਾਰੀਅਲ, ਸੋਇਆਬੀਨ, ਕੱਦੂ ਦੀ ਵਰਤੋਂ ਲਗਾਤਾਰ  ਕਰੋ |
ਸਰੀਰ ਵਿਚ ਸਹੀ ਮਾਤਰਾ ਵਿਚ ਫੋਲਿਕ ਐਸਿਡ ਨਵੀਆਂ ਕੋਸ਼ਿਕਾਵਾਂ ਦੇ ਵਿਕਾਸ ਲਈ ਜ਼ਰੂਰੀ ਹੈ | ਗਰਭ ਅਵਸਥਾ ਵਿਚ ਆਇਰਨ ਅਤੇ ਫੋਲਿਕ ਐਸਿਡ ਬੱਚੇ ਦੇ ਵਿਕਾਸ ਵਿਚ ਕਾਫ਼ੀ ਸਹਾਇਕ ਹੁੰਦਾ ਹੈ, ਜਿਸ ਨਾਲ ਬੱਚੇ ਦਾ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਦਾ ਵਿਕਾਸ ਚੰਗਾ ਹੁੰਦਾ ਹੈ | ਫੋਲਿਕ ਐਸਿਡ ਔਰਤਾਂ ਨੂੰ  ਬ੍ਰੈੱਸਟ ਕੈਂਸਰ ਅਤੇ ਕੋਲੋਨ ਕੈਂਸਰ ਦੀ ਸੰਭਾਵਨਾ ਨੂੰ  ਘੱਟ ਕਰਦਾ ਹੈ |
ਸਾਬਤ ਦਾਲਾਂ ਅਤੇ ਫਲਾਂ ਦੀ ਲਗਾਤਾਰ ਵਰਤੋਂ ਕਰੋ | ਆਇਰਨ ਅਤੇ ਫੋਲਿਕ ਐਸਿਡ ਦੀ ਕਮੀ ਨਾਲ ਸਰੀਰ ਦੀ ਊਰਜਾ ਤੇਜ਼ੀ ਨਾਲ ਖ਼ਤਮ ਹੁੰਦੀ ਹੈ | ਜੇਕਰ ਮਾਸਿਕ ਧਰਮ ਦੌਰਾਨ ਖੂਨ ਰਿਸਾਅ ਜ਼ਿਆਦਾ ਹੋਵੇ ਤਾਂ ਡਾਕਟਰ ਤੋਂ ਜਾਂਚ ਕਰਵਾ ਕੇ ਸਹੀ ਇਲਾਜ ਕਰਵਾਓ |

Ad Position 22
No active advertisement
ਪਿਛਲੀ ਖ਼ਬਰ ਕਿੰਨੀ ਧੁੱਪ ਸੇਕੀਏ? ਅਗਲੀ ਖ਼ਬਰ ਸਮੇਂ ਅਨੁਸਾਰ ਹੀ ਲਓ ਭੋਜਨ
Ad Position 24