29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸਮੇਂ ਅਨੁਸਾਰ ਹੀ ਲਓ ਭੋਜਨ

ਸਮੇਂ ਅਨੁਸਾਰ ਹੀ ਲਓ ਭੋਜਨ

Ad Position 21
No active advertisement
ਅਜੀਤ ਡੈਸਕ 30-10-2026

ਇਹ ਸੱਚ ਹੈ ਕਿ ਭੋਜਨ ਸਾਡੇ ਸਰੀਰ ਨੂੰ  ਊਰਜਾ ਦਿੰਦਾ ਹੈ | ਜੇਕਰ ਅਸੀਂ ਪੌਸ਼ਟਿਕ ਅਤੇ ਸੰਤੁਲਿਤ ਭੋਜਨ ਖਾਂਦੇ ਹਾਂ ਤਾਂ ਸਾਨੂੰ ਊਰਜਾ ਦੇ ਨਾਲ ਕੰਮ ਕਰਨ ਦੀ ਫੁਰਤੀ ਵੀ ਮਿਲਦੀ ਹੈ | ਅਸੰਤੁਲਿਤ ਅਤੇ ਜ਼ਿਆਦਾ ਮਸਾਲੇਦਾਰ ਭਾਰੀ ਭੋਜਨ ਸਰੀਰ ਨੂੰ  ਊਰਜਾ ਤਾਂ ਦੇ ਦਿੰਦਾ ਹੈ, ਪਰ ਉਸ ਦੇ ਨਾਲ-ਨਾਲ ਆਲਸ ਵੀ ਦਿੰਦਾ ਹੈ |

ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਾਨੂੰ ਸਹੀ ਸਮੇਂ 'ਤੇ ਸਹੀ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਸਾਡਾ ਸਰੀਰ ਫੁਰਤੀਲਾ ਅਤੇ ਤੰਦਰੁਸਤ ਦਿਸੇ | ਕਿਹੜੇ ਮੌਕਿਆਂ 'ਤੇ ਸਾਨੂੰ ਕਿਸ ਤਰ੍ਹਾਂ ਦਾ ਭੋਜਨ ਖਾਣਾ ਚਾਹੀਦਾ ਹੈ ਤਾਂ ਕਿ ਸਾਨੂੰ ਉਸ ਨੂੰ  ਖਾਣ ਤੋਂ ਬਾਅਦ ਪਛਤਾਉਣਾ ਨਾ ਪਵੇ |
ਯਾਤਰਾ 'ਤੇ ਜਾਂਦੇ ਸਮੇਂ : ਯਾਤਰਾ 'ਤੇ ਜਾਂਦੇ ਸਮੇਂ ਹਲਕਾ ਭੋਜਨ ਖਾਓ | ਹੋ ਸਕੇ ਤਾਂ ਲੰਮੇ ਸਫ਼ਰ 'ਤੇ ਜਾਣ ਲਈ ਘਰ ਤੋਂ ਬਣਿਆ ਸਾਫ਼ ਸੁਥਰਾ ਭੋਜਨ ਲੈ ਕੇ ਚੱਲੋ ਤਾਂ ਕਿ ਬਾਜ਼ਾਰੀ ਭੋਜਨ ਲੈਣ ਨਾਲ ਯਾਤਰਾ ਦਾ ਮਜ਼ਾ ਕਿਰਕਿਰਾ ਨਾ ਹੋਵੇ | ਯਾਤਰਾ ਦੌਰਾਨ ਜਾਂ ਬਾਹਰ ਕਿਸੇ ਸਟੇਸ਼ਨ 'ਤੇ ਅਲਕੋਹਲ ਨਾ ਲਓ, ਨਾ ਹੀ ਜ਼ਿਆਦਾ ਕੌਫੀ, ਚਾਹ ਅਤੇ ਤਲੇ ਹੋਏ ਭੋਜਨ ਨੂੰ  ਆਪਣੀ ਰੋਜ਼ਮਰ੍ਹਾ ਦੇ ਜੀਵਨ ਵਿਚ ਸ਼ਾਮਿਲ ਕਰੋ |
ਬਾਹਰ ਯਾਤਰਾ 'ਤੇ ਜਾਂਦੇ ਸਮੇਂ ਪਾਣੀ ਜ਼ਿਆਦਾ ਪੀਓ | ਘਰ ਤੋਂ ਪਾਣੀ ਜਿੰਨਾ ਸੌਖਿਆਂ ਨਾਲ ਲੈ ਜਾ ਸਕੋ, ਲੈ ਜਾਓ | ਜ਼ਰੂਰਤ ਪੈਣ 'ਤੇ ਸੀਲਬੰਦ ਮਿਨਰਲ ਵਾਟਰ ਹੀ ਲਓ | ਹਵਾਈ ਯਾਤਰਾ ਦੌਰਾਨ ਤੁਸੀਂ ਜ਼ਿਆਦਾ ਉਚਾਈ 'ਤੇ ਹੁੰਦੇ ਹੋ | ਉਥੇ ਹਵਾ ਦਾ ਦਬਾਅ ਘੱਟ ਹੁੰਦਾ ਹੈ | ਇਸ ਤਰ੍ਹਾਂ ਦੇ ਹਾਲਾਤ 'ਚ ਪਾਣੀ ਜ਼ਿਆਦਾ ਪੀਓ ਅਤੇ ਘੱਟ ਨਮਕ ਵਾਲੇ ਖਾਣ ਵਾਲੇ ਪਦਾਰਥ ਖਾਓ |
ਕਸਰਤ ਕਰਨ ਤੋਂ ਪਹਿਲਾਂ ਅਤੇ ਬਾਅਦ ਵਿਚ : ਕਸਰਤ ਕਰਨ ਤੋਂ ਇਕ ਡੇਢ ਘੰਟਾ ਪਹਿਲਾਂ ਤਲਿਆ ਭੋਜਨ ਨਾ ਖਾਓ | ਜੇਕਰ ਤੁਸੀਂ ਸਵੇਰੇ ਕਸਰਤ ਕਰ ਰਹੇ ਹੋ ਤਾਂ ਨਿੰਬੂ ਪਾਣੀ ਅਤੇ ਮੌਸਮੀ ਫਲ ਖਾ ਸਕਦੇ ਹੋ, ਪਰ ਧਿਆਨ ਦਿਓ ਕਿ ਇਕਦਮ ਫਲ ਖਾ ਕੇ ਵੀ ਕਸਰਤ ਨਾ ਕਰੋ | ਇਸ ਵਿਚ ਵੀ ਇਕ ਘੰਟੇ ਦਾ ਵਕਫ਼ਾ ਰੱਖੋ ਤਾਂ ਚੰਗਾ ਹੈ | ਚਾਹੋ ਤਾਂ ਚਾਹ ਅਤੇ ਦੋ ਬਿਸਕੁਟ ਵੀ ਖਾ ਸਕਦੇ ਹੋ ਪਰ ਸਮੇਂ ਦੇ ਵਕਫ਼ੇ ਦਾ ਧਿਆਨ ਜ਼ਰੂਰ ਰੱਖੋ | ਕਸਰਤ ਕਰਨ ਦਰਮਿਆਨ ਜੇਕਰ ਤੁਹਾਨੂੰ ਪਿਆਸ ਲਗਦੀ ਹੈ ਤਾਂ ਤੁਸੀਂ ਸਾਦਾ ਪਾਣੀ ਪੀ ਸਕਦੇ ਹੋ ਤਾਂ ਕਿ ਸਰੀਰ ਤੋਂ ਪਸੀਨੇ ਦੇ ਰੂਪ ਵਿਚ ਨਿਕਲਣ ਵਾਲੇ ਪਾਣੀ ਦੀ ਕਮੀ ਨੂੰ  ਪੂਰਾ ਕੀਤਾ ਜਾ ਸਕੇ | ਕਸਰਤ ਤੋਂ ਪਹਿਲਾਂ 150 ਤੋਂ 300 ਕੈਲੋਰੀ ਕਾਰਬੋਹਾਈਡ੍ਰੇਟ ਵਾਲਾ ਭੋਜਨ ਇਕ ਘੰਟਾ ਪਹਿਲਾਂ ਖਾ ਸਕਦੇ ਹੋ | ਕਸਰਤ ਤੋਂ ਇਕ ਘੰਟਾ ਬਾਅਦ ਹੀ ਕੁਝ ਖਾਣ ਨੂੰ  ਲਓ | ਕਸਰਤ ਤੋਂ ਬਾਅਦ ਸਰੀਰ ਵਿਚ 'ਗਲਾਈਕੋਜਨ' ਦਾ ਨਿਰਮਾਣ ਕਰਨ ਵਾਲੇ ਇੰਜਾਈਮ ਕਾਫ਼ੀ ਸਰਗਰਮ ਹੁੰਦੇ ਹਨ | ਇਸ ਲਈ ਕਸਰਤ ਤੋਂ ਬਾਅਦ ਭੋਜਨ ਵਿਚ ਕਾਰਬੋਹਾਈਟ੍ਰੇਸ ਦੀ ਮਾਤਰਾ ਜ਼ਿਆਦਾ ਲੈਣੀ ਚਾਹੀਦੀ ਤਾਂ ਕਿ ਸਰੀਰ ਚੁਸਤੀ ਅਤੇ ਫੁਰਤੀ ਮਹਿਸੂਸ ਕਰ ਸਕੇ |
ਮਾਸਿਕ ਧਰਮ ਦੇ ਦਿਨਾਂ ਵਿਚ : ਮਾਸਿਕ ਧਰਮ ਦੇ ਦਿਨਾਂ ਵਿਚ ਸਰੀਰ ਨੂੰ  ਜ਼ਿਆਦਾ ਲੋਹ ਤੱਤ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੀ ਜ਼ਰੂਰਤ ਹੁੰਦੀ ਹੈ | ਇਸ ਤਰ੍ਹਾਂ ਆਂਡਾ, ਦਾਲਾਂ, ਸੇਬ, ਹਰੀਆਂ ਸਬਜ਼ੀਆਂ, ਦੁੱਧ ਤੋਂ ਬਣੇ ਪਦਾਰਥ ਤੇ ਘੱਟ ਚਰਬੀ ਵਾਲੇ ਸਲਾਦ ਜ਼ਿਆਦਾ ਮਾਤਰਾ ਵਿਚ ਖਾਓ | ਪਾਣੀ ਵੀ ਭਰਪੂਰ ਮਾਤਰਾ ਵਿਚ ਪੀਓ |
ਸਰਦੀ-ਜ਼ੁਕਾਮ ਸਮੇਂ : ਸਰਦੀ ਜ਼ੁਕਾਮ ਹੋਣ 'ਤੇ ਤਰਲ ਪਦਾਰਥਾਂ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ ਕਿਉਂਕਿ ਸਰੀਰ ਤੋਂ ਜ਼ੁਕਾਮ ਦੇ ਰੂਪ ਵਿਚ ਕਾਫ਼ੀ ਪਾਣੀ ਨਿਕਲ ਜਾਂਦਾ ਹੈ | ਇਸ ਕਮੀ ਨੂੰ  ਪੂਰਾ ਕਰਨ ਲਈ ਤਰਲ ਪਦਾਰਥਾਂ ਦਾ ਲੈਣਾ ਜ਼ਰੂਰੀ ਹੋ ਜਾਂਦਾ ਹੈ | ਤਰਲ ਪਦਾਰਥਾਂ ਦੀ ਜ਼ਿਆਦਾ ਵਰਤੋਂ ਨਾਲ ਸਾਹ ਲੈਣ ਵਾਲੀ ਨਲੀ ਨਰਮ ਰਹਿੰਦੀ ਹੈ | ਇਸ ਨਮੀ ਕਾਰਨ ਜ਼ਿਆਦਾ ਜੀਵਾਣੂ ਪੈਦਾ ਹੁੰਦੇ ਹਨ | ਜ਼ੁਕਾਮ ਵਿਚ ਵਿਟਾਮਿਨ 'ਸੀ' ਕਾਫ਼ੀ ਮਦਦ ਕਰਦਾ ਹੈ | ਇਸ ਲਈ ਖਟਿਆਈ ਵਾਲੇ ਫਲ ਅਤੇ ਜੂਸ ਦੀ ਵਰਤੋਂ ਜ਼ਿਆਦਾ ਕਰੋ ਜਿਵੇਂ ਸੰਤਰਾ, ਅੰਗੂਰ, ਸਟਰਾਬਰੀ ਆਦਿ | ਜ਼ੁਕਾਮ ਦੇ ਦਿਨਾਂ ਵਿਚ ਭੋਜਨ ਪਦਾਰਥਾਂ ਵਿਚ ਲਸਣ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ ਕਿਉਂਕਿ ਲਸਣ ਵਿਚ ਬੈਕਟੀਰੀਆ-ਰੋਧੀ ਗੁਣ ਹੁੰਦੇ ਹਨ | ਸਰਦੀਆਂ ਵਿਚ ਤਾਜ਼ੀਆਂ ਹਰੀਆਂ ਸਬਜ਼ੀਆਂ ਦੇ ਸੂਪ ਲਓ | ਜੂਸ ਦਿਨ ਵਿਚ ਲੈ ਸਕਦੇ ਹੋ | ਜ਼ਿਆਦਾ ਮਸਾਲੇਦਾਰ ਭੋਜਨ ਇਨ੍ਹੀਂ ਦਿਨੀਂ ਗਲੇ ਵਿਚ ਜ਼ਿਆਦਾ ਖਾਰਸ਼ ਕਰਦਾ ਹੈ |
ਤਣਾਅਗ੍ਰਸਤ ਹੋਣ 'ਤੇ : ਜੀਵਨ ਵਿਚ ਤਣਾਅ ਤਾਂ ਹਰ ਕਿਸੇ ਨੂੰ  ਹੁੰਦਾ ਹੈ | ਬਸ ਧਿਆਨ ਦਿਓ ਕਿ ਤਣਾਅ ਜ਼ਿਆਦਾ ਸਮੇਂ ਤੱਕ ਤੁਹਾਡੇ ਨਾਲ ਨਾ ਰਹੇ | ਥੋੜ੍ਹੇ ਸਮਾਂ ਰਹਿਣ ਵਾਲਾ ਤਣਾਅ ਨੂੰ  ਜ਼ਿਆਦਾ ਅਸ਼ਾਂਤ ਨਹੀਂ ਕਰਦਾ | ਸਮੇਂ ਦੇ ਨਾਲ ਠੀਕ ਹੁੰਦਾ ਚਲਾ ਜਾਂਦਾ ਹੈ | ਤਣਾਅਗ੍ਰਸਤ ਹੋਣ 'ਤੇ ਭੋਜਨ ਵਿਚ ਕਾਰਬੋਹਾਈਡ੍ਰੇਟਸ ਦੀ ਮਾਤਰਾ ਜ਼ਿਆਦਾ ਲੈਣੀ ਚਾਹੀਦੀ ਹੈ ਜਿਵੇਂ ਦਾਲਾਂ, ਚੌਲ, ਆਲੂ, ਬ੍ਰੈੱਡ, ਮਿੱਠੇ ਖਾਣ ਵਾਲੇ ਪਦਾਰਥ ਆਦਿ 'ਤੇ ਜ਼ਿਆਦਾ ਸਮੇਂ ਤੱਕ ਰਹੋ ਤਾਂ ਡਾਕਟਰ ਨਾਲ ਸਲਾਹ ਲੈਣੀ ਚਾਹੀਦੀ ਹੈ | ਤਣਾਅਗ੍ਰਸਤ ਰਹਿਣ 'ਤੇ ਸਰੀਰ ਦਾ ਰੋਗ ਪ੍ਰਤੀ-ਰੱਖਿਆ ਤੰਤਰ ਚੰਗੀ ਤਰ੍ਹਾਂ ਕੰਮ ਨਹੀਂ ਕਰਦਾ | ਇਸ ਤਰ੍ਹਾਂ 'ਚ ਵਿਟਾਮਿਨ 'ਸੀ' ਦੀ ਜ਼ਿਆਦਾ ਵਰਤੋਂ ਵੀ ਤੁਹਾਡੀ ਮਦਦ ਕਰਦੀ ਹੈ, ਜਿਸ ਨਾਲ ਭਾਵਨਾਤਮਕ ਤਣਾਅ ਘੱਟ ਹੁੰਦਾ ਹੈ |
ਕਿੱਲ-ਮੁਹਾਂਸਿਆਂ ਤੋਂ ਬਚਣ ਲਈ : ਚਮੜੀ ਨੂੰ  ਸੁੰਦਰ ਅਤੇ ਚਮਕੀਲਾ ਬਣਾਉਣ ਲਈ ਪੌਸ਼ਟਿਕ ਭੋਜਨ ਦੀ ਵਰਤੋਂ ਕਰਨੀ ਜ਼ਿਆਦਾ ਜ਼ਰੂਰੀ ਹੁੰਦੀ ਹੈ | ਤਲੇ ਅਤੇ ਭਾਰੇ ਭੋਜਨ ਦੀ ਵਰਤੋਂ ਤੋਂ ਬਚੋ, ਨਾਲ ਹੀ ਨਾਲ 'ਫਾਸਟ ਫੂਡ' ਵੀ ਕਿੱਲ ਮੁਹਾਸਿਆਂ ਨੂੰ  ਵਧਾ ਦਿੰਦਾ ਹੈ | ਇਸ ਤੋਂ ਇਲਾਵਾ ਜ਼ਿਆਦਾ ਖਾਣ ਤੋਂ ਬਚਣਾ ਚਾਹੀਦਾ ਹੈ | ਆਪਣੇ ਪੌਸ਼ਟਿਕ ਭੋਜਨ ਵਿਚ ਸਹੀ ਵਿਟਾਮਿਨਾਂ ਦੀ ਮਾਤਰਾ ਅਤੇ ਜ਼ਿੰਕ ਵਾਲੇ ਭੋਜਨ ਹੀ ਲਓ ਅਤੇ ਪਾਣੀ ਖੂਬ ਪੀਓ | ਆਪਣੇ ਰੋਜ਼ਮਰ੍ਹਾ ਦੇ ਭੋਜਨ ਵਿਚ ਗਾਜਰ, ਟਮਾਟਰ, ਦਾਲਾਂ, ਆਲੂ, ਸੇਬ, ਸੰਤਰੇ, ਮੂੰਗਫਲੀ ਨੂੰ  ਵੀ ਸ਼ਾਮਿਲ ਕਰੋ |
ਬਦਹਜ਼ਮੀ ਹੋਣ 'ਤੇ : ਜਦੋਂ ਭੋਜਨ ਨੂੰ  ਹਜ਼ਮ ਕਰਨ ਵਿਚ ਮੁਸ਼ਕਿਲ ਹੋ ਰਹੀ ਹੋਵੇ ਤਾਂ ਇਸ ਪਾਣੀ ਦੀ ਵਰਤੋਂ ਜ਼ਿਆਦਾ ਤੋਂ ਜ਼ਿਆਦਾ ਕਰੋ | ਬਦਹਜ਼ਮੀ ਹੋਣ 'ਤੇ ਕਾਰਬੋਹਾਈਡ੍ਰੇਟਸ ਦੀ ਵਰਤੋਂ ਨਾ ਕਰੋ, ਨਾ ਹੀ ਸਾਈਟ੍ਰਸ ਜੂਸ ਜ਼ਿਆਦਾ ਪੀਓ | ਇਨ੍ਹਾਂ ਦੀ ਵਰਤੋਂ ਨਾਲ ਪੇਟ ਵਿਚ ਗੈਸ ਜ਼ਿਆਦਾ ਬਣਦੀ ਹੈ ਅਤੇ ਖੱਟੇ ਡਕਾਰ ਦੇ ਨਾਲ ਹੀ ਜੀਅ ਮਚਲਾਉਂਦਾ ਹੈ | ਇਸ ਤਰ੍ਹਾਂ ਅਲਕੋਹਲ, ਬੀਅਰ, ਕੌਫ਼ੀ, ਚਾਹ ਤੇ ਸੋਢਾ ਵੀ ਨੁਕਸਾਨ ਪਹੁੰਚਾਉਂਦੇ ਹਨ | ਪੇਟ ਵਿਚ ਗੈਸ ਬਣਨ 'ਤੇ ਦਸਤ ਆਦਿ ਦੀ ਸ਼ਿਕਾਇਤ ਹੋਵੇ ਤਾਂ ਦਹੀਂ, ਕੇਲਾ, ਉੱਬਲੇ ਚੌਲ, ਸੇਬ ਦੀ ਹੀ ਵਰਤੋਂ ਕਰੋ ਕਿਉਂਕਿ ਇਹ ਛੇਤੀ ਹਜ਼ਮ ਹੋਣ ਵਾਲੇ ਹੁੰਦੇ ਹਨ | ਜੀਅ ਮਚਲਾਉਣ 'ਤੇ ਪੀਸਿਆ ਅਦਰਕ ਚਾਹ ਵਿਚ ਪਾ ਕੇ ਪੀਓ ਤਾਂ ਅਰਾਮ ਮਿਲੇਗਾ |
ਸੌਣ ਤੋਂ ਪਹਿਲਾਂ : ਸੌਣ ਤੋਂ ਪਹਿਲਾਂ ਖਾਣਾ ਘੱਟ ਤੋਂ ਘੱਟ ਦੋ ਘੰਟੇ ਪਹਿਲਾਂ ਖਾਓ | ਭੋਜਨ ਬਹੁਤ ਸਾਧਾਰਨ ਅਤੇ ਹਲਕਾ ਹੋਵੇ | ਰਾਤ ਨੂੰ  ਜ਼ਿਆਦਾ ਪੇਟ ਭਰ ਕੇ ਖਾਣਾ ਨਾ ਖਾਓ, ਨਾ ਹੀ ਭਾਰੀ ਭੋਜਨ ਖਾਓ, ਨਹੀਂ ਤਾਂ ਰਾਤ ਨੂੰ  ਸੌਂਦੇ ਸਮੇਂ ਮੁਸ਼ਕਿਲ ਹੋਵੇਗੀ | ਸੌਣ ਤੋਂ ਪਹਿਲਾਂ 1 ਗਿਲਾਸ ਪਾਣੀ ਵਿਚ 1 ਚਮਚ ਸ਼ਹਿਦ ਲੈਣ ਨਾਲ ਨੀਂਦ ਚੰਗੀ ਆਉਂਦੀ ਹੈ |  ਕਈ ਲੋਕ ਸੌਣ ਤੋਂ ਪਹਿਲਾਂ ਗਰਮ ਦੁੱਧ ਦੀ ਵਰਤੋਂ ਕਰਦੇ ਹਨ | ਇਹ ਵੀ ਚੰਗੀ ਨੀਂਦ ਲਿਆਉਣ ਵਿਚ ਮਦਦ ਕਰਦਾ ਹੈ | ਧਿਆਨ ਰੱਖੋ ਦੁੱਧ ਅਤੇ ਰਾਤ ਦੇ ਭੋਜਨ ਵਿਚ ਦੋ ਘੰਟੇ ਦਾ ਵਕਫ਼ਾ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਕਿ ਭੋਜਨ ਹਾਜ਼ਮ ਹੋਣ ਦੀ ਕਿਰਿਆ ਸ਼ੁਰੂ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਜਾਣੋ ਆਇਰਨ ਦੀ ਕਮੀ ਬਾਰੇ ਅਗਲੀ ਖ਼ਬਰ ਸਰੀਰ ਨੂੰ ਪ੍ਰਦੂਸ਼ਣ ਤੋਂ ਬਚਾਓ
Ad Position 24