ਜਦੋਂ ਵੀ ਅਸੀਂ ਹਸਪਤਾਲ, ਨਰਸਿੰਗ ਹੋਮ ਜਾਂ ਪ੍ਰਾਈਵੇਟ ਪ੍ਰੈਕਟਿਸ ਕਰਨ ਵਾਲੇ ਡਾਕਟਰਾਂ ਨੂੰ ਮਿਲਦੇ ਹਾਂ ਤਾਂ ਉਹ ਹਮੇਸ਼ਾ ਸਾਨੂੰ ਫਿੱਟ, ਤਰੋਤਾਜ਼ਾ ਅਤੇ ਸਮਾਰਟ ਨਜ਼ਰ ਆਉਂਦੇ ਹਨ | ਆਿਖ਼ਰ ਉਹ ਇਸ ਤਰ੍ਹਾਂ ਦਾ ਕੀ ਖਾਂਦੇ ਜਾਂ ਕਰਦੇ ਹਨ, ਜਿਸ ਨਾਲ ਉਹ ਹਮੇਸ਼ਾ ਫਿੱਟ ਨਜ਼ਰ ਆਉਂਦੇ ਹਨ | ਆਓ, ਜਾਣੀਏ ਡਾਕਟਰਾਂ ਦੇ ਰਹੱਸਮਈ ਸਿਹਤ ਮੰਤਰ |
ਸਿਰਦਰਦ ਹੋਣ 'ਤੇ : ਰੋਗੀਆਂ ਨੂੰ ਸਿਰਦਰਦ ਹੋਣ 'ਤੇ ਡਾਕਟਰ ਉਨ੍ਹਾਂ ਨੂੰ ਦਿਲ ਦੇ ਦਰਦ ਨਿਵਾਰਕ ਦਵਾਈ ਖਾਣ ਦੀ ਸਲਾਹ ਦਿੰਦੇ ਹਨ | ਜੇਕਰ ਕਦੀ ਉਨ੍ਹਾਂ ਨੂੰ ਸਿਰਦਰਦ ਦੀ ਸ਼ੁਰੂਆਤ ਹੋਵੇ ਤਾਂ ਉਹ ਖ਼ੁਦ ਇਕਦਮ ਦਰਦ ਨਿਵਾਰਕ ਦਵਾਈ ਨਹੀਂ ਖਾਂਦੇ | ਆਪਣੇ ਦੋਵਾਂ ਹੱਥਾਂ ਦੇ ਅੰਗੂਠਿਆਂ ਨੂੰ ਭਰਵੱਟਿਆਂ ਦੇ ਹੇਠਾਂ ਰੱਖ ਕੇ ਉੱਪਰ ਤੋਂ ਹੇਠਾਂ ਵੱਲ ਦਬਾਅ ਪਾਉਂਦੇ ਹਨ | ਇਸ ਤਰ੍ਹਾਂ ਕਰਨ ਨਾਲ ਆਰਬੀਟਲ ਨਾੜੀ ਦਾ ਤਣਾਅ ਪੱਧਰ ਇਕਸਾਰ ਹੁੰਦਾ ਹੈ, ਜਿਸ ਨਾਲ ਸਿਰਦਰਦ ਵਿਚ ਅਰਾਮ ਮਿਲਦਾ ਹੈ |
ਲੱਕ ਦਰਦ ਹੋਣ 'ਤੇ : ਖ਼ੁਦ ਡਾਕਟਰ ਹਲਕਾ ਲੱਕ ਦਰਦ ਹੋਣ 'ਤੇ ਦਰਦ ਰੋਕੂ ਗੋਲੀ ਖਾਣ ਦੀ ਥਾਂ ਯੋਗ ਦਾ ਸਹਾਰਾ ਲੈਂਦੇ ਹਨ | ਕੁਝ ਦਿਨ ਤੱਕ ਲਗਾਤਾਰ ਲੱਕ ਦਰਦ ਰਹਿਣ 'ਤੇ ਰਾਹਤ ਦਿਵਾਉਣ ਵਾਲੇ ਆਸਣ ਕਰ ਕੇ ਛੁਟਕਾਰਾ ਪਾਉਂਦੇ ਹਨ ਲੱਕ ਦਰਦ ਤੋਂ |
ਸੱਟ ਲੱਗਣ 'ਤੇ : ਸੱਟ ਲੱਗਣ 'ਤੇ ਡਾਕਟਰ ਜ਼ਖ਼ਮ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਸਾਫ਼ ਕਰ ਕੇ ਐਂਟੀ ਸੈਪਟਿਕ ਕ੍ਰੀਮ ਜਾਂ ਦਵਾਈ ਲਗਾਉਂਦੇ ਹਨ | ਸਾਫ਼ ਕਰਨ 'ਤੇ ਉਸ ਦੇ ਕੀਟਾਣੂ ਨਿਕਲ ਜਾਂਦੇ ਹਨ ਅਤੇ ਸੱਟ ਛੇਤੀ ਠੀਕ ਹੋ ਜਾਂਦੀ ਹੈ | ਇਕਦਮ ਬੈਂਡਿਡ ਅਤੇ ਪੱਟੀ ਨਹੀਂ ਲਗਾਉਂਦੇ | ਧੋ ਕੇ ਸਾਫ਼ ਕਰਨ ਤੋਂ ਬਾਅਦ ਜ਼ਖ਼ਮ ਕਿਸ ਤਰ੍ਹਾਂ ਦਾ ਹੈ, ਉਸੇ ਆਧਾਰ 'ਤੇ ਖ਼ੁਦ ਨੂੰ ਬੈਂਡਿਡ ਜਾਂ ਪੱਟੀ ਲਗਾਉਂਦੇ ਹਨ |
ਸਰਦੀ-ਜ਼ੁਕਾਮ ਹੋਣ 'ਤੇ : ਸਰਦੀ ਅਤੇ ਫਲਿਊ ਹੋਣ 'ਤੇ ਡਾਕਟਰ ਇਕਦਮ ਦਵਾਈ ਲੈਣ ਤੋਂ ਬਚਦੇ ਹਨ | ਪਹਿਲਾਂ ਕੋਸੇ ਪਾਣੀ ਵਿਚ ਨਮਕ ਪਾ ਕੇ ਗਰਾਰੇ ਕਰਨਾ ਪਸੰਦ ਕਰਦੇ ਹਨ | ਫਲ ਅਤੇ ਸਬਜ਼ੀਆਂ ਜ਼ਿਆਦਾ ਖਾਣ ਵਿਚ ਵਿਸ਼ਵਾਸ ਰੱਖਦੇ ਹਨ, ਤਾਂ ਕਿ ਸਰੀਰ ਵਿਚ ਸਰਦੀ-ਜ਼ੁਕਾਮ ਨਾਲ ਲੜਨ ਦੀ ਤਾਕਤ ਬਣੀ ਰਹੇ | ਸਬਜ਼ੀਆਂ ਦਾ ਗਰਮ ਸੂਪ ਪੀਣਾ ਪਸੰਦ ਕਰਦੇ ਹਨ |
ਥਕਾਵਟ ਹੋਣ 'ਤੇ : ਸਰੀਰ ਵਿਚ ਥਕਾਵਟ ਦਾ ਅਹਿਸਾਸ ਘੱਟ ਤੋਂ ਘੱਟ ਰੱਖਣ ਲਈ ਡਾਕਟਰ ਹਰ ਰੋਜ਼ 20 ਮਿੰਟ ਦੀ ਕਸਰਤ, ਮੈਡੀਟੇਸ਼ਨ, ਜਾਗਿੰਗ, ਸੈਰ ਅਤੇ ਯੋਗਾ ਕਰਦੇ ਹਨ, ਤਾਂ ਕਿ ਮਾਨਸਿਕ ਅਤੇ ਸਰੀਰਕ ਰੂਪ ਵਿਚ ਚੁਸਤ ਬਣੇ ਰਹਿਣ | ਆਪਣੀ ਖ਼ੁਰਾਕ ਵੱਲ ਧਿਆਨ ਦਿੰਦੇ ਹਨ ਤਾਂ ਕਿ ਸਰੀਰ ਅਤੇ ਦਿਮਾਗ਼ ਦਰੁੱਸਤ ਰਹੇ |
ਫਿੱਟ ਰਹਿਣ ਲਈ ਦੁੱਧ ਪੀਂਦੇ ਹਨ : ਡਾਕਟਰ ਲਗਾਤਾਰ ਇਕ ਗਿਲਾਸ ਦੁੱਧ ਪੀਂਦੇ ਹਨ | ਦੁੱਧ ਪੀਣ ਨਾਲ ਸਰੀਰ ਨੂੰ ਸਭ ਮਹੱਤਵਪੂਰਨ ਚੀਜ਼ਾਂ ਮਿਲ ਜਾਂਦੀਆਂ ਹਨ | ਦੁੱਧ ਪੀਣ ਨਾਲ ਜ਼ਿਆਦਾ ਖਾਣ ਦੀ ਜ਼ਰੂਰਤ ਨਹੀਂ ਮਹਿਸੂਸ ਹੁੰਦੀ | ਜੇਕਰ ਥੋੜ੍ਹੀ ਭੁੱਖ ਲਗਦੀ ਹੈ ਤਾਂ ਸਿਹਤਮੰਦ ਸਨੈਕਸ ਖਾਂਦੇ ਹਨ, ਜਿਸ ਨਾਲ ਸਰੀਰ ਫਿੱਟ ਰਹਿੰਦਾ ਹੈ |
ਤਣਾਅਮੁਕਤੀ ਲਈ : ਤਣਾਅ ਪੱਧਰ ਜਿਵੇਂ ਹੀ ਵਧਣ ਲਗਦਾ ਹੈ, ਲੰਮੇ ਡੂੰਘੇ ਸਾਹ ਲੈਂਦੇ ਹਨ ਅਤੇ ਛੱਡਦੇ ਹਨ, ਜਿਸ ਨਾਲ ਸਰੀਰ ਆਰਾਮ ਮਹਿਸੂਸ ਕਰਦਾ ਹੈ | ਘਰ ਤੋਂ ਹਸਪਤਾਲ ਜਾਂਦੇ ਸਮੇਂ ਪਸੰਦੀਦਾ ਸੰਗੀਤ ਸੁਣਦੇ ਹਨ | ਗਾਣਾ ਸੁਣਨ ਨਾਲ ਦਿਮਾਗ਼ ਅਰਾਮ ਮਹਿਸੂਸ ਕਰਦਾ ਹੈ | ਖਾਲੀ ਸਮਾਂ ਮਿਲਦਿਆਂ ਹੀ ਆਪਣਾ ਪਸੰਦੀਦਾ ਕੰਮ ਕਰਦੇ ਹਨ ਤਾਂ ਕਿ ਤਣਾਅ ਦੀ ਹਾਲਤ ਤੋਂ ਬਾਹਰ ਨਿਕਲ ਸਕਣ |
ਡਾਕਟਰਾਂ ਦੇ ਕੁਝ ਰਹੱਸਮਈ ਸਿਹਤ ਮੰਤਰ
ਡਾਕਟਰਾਂ ਦੇ ਕੁਝ ਰਹੱਸਮਈ ਸਿਹਤ ਮੰਤਰ
ਅਜੀਤ ਡੈਸਕ
06-11-2026