05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਕੁਝ ਤੱਥ ਜੋ ਤੁਸੀਂ ਨਹੀਂ ਜਾਣਦੇ

ਕੁਝ ਤੱਥ ਜੋ ਤੁਸੀਂ ਨਹੀਂ ਜਾਣਦੇ

Ad Position 21
No active advertisement
ਅਜੀਤ ਡੈਸਕ 06-11-2026


ਸ਼ਾਇਦ ਤੁਸੀਂ ਨਹੀਂ ਜਾਣਦੇ ਕਿ ਆਲੂ ਵਿਚ ਕਿੰਨੇ ਪੋਸ਼ਕ ਤੱਤ ਮੌਜੂਦ ਹਨ | ਇਹ ਵਿਟਾਮਿਨ ਸੀ, ਬੀ-6, ਕਾਪਰ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਰੇਸ਼ੇ ਦਾ ਮਹੱਤਵਪੂਰਨ ਸਰੋਤ ਹੈ |
ਇਸ ਵਿਚ ਮੌਜੂਦ ਪੋਸ਼ਕ ਤੱਤ ਕੁਦਰਤੀ ਐਂਟੀਆਕਸੀਡੈਂਟ ਹੁੰਦੇ ਹਨ | ਇਸ ਵਿਚ ਸਿਹਤ ਵਿਚ ਵਾਧਾ ਕਰਨ ਵਾਲੇ ਮਹੱਤਵਪੂਰਨ ਗੁਣ ਕੈਰੋਟੋਨਾਈਪਡਸ, ਫਲੈਵੋਨਾਈਡਸ, ਕੈਫੇਕ ਐਸਿਡ ਅਤੇ ਪ੍ਰੋਟੀਨ ਨੂੰ  ਇਕੱਠਾ ਕਰਨ ਵਾਲਾ ਯੋਗਿਕ ਜਿਵੇਂ ਪੇਆਟਿਨ ਭਰਪੂਰ ਮਾਤਰਾ ਵਿਚ ਹੁੰਦੇ ਹਨ | ਇਹ ਸਾਡੇ ਸਰੀਰ ਦੀ ਰੋਗ ਪ੍ਰਤੀਰੋਧੀ ਸ਼ਕਤੀ ਨੂੰ  ਵਧਾਉਣ ਵਿਚ ਸਹਾਇਕ ਸਿੱਧ ਹੁੰਦੇ ਹਨ | ਇਨ੍ਹਾਂ ਵਿਚ ਬਲੱਡ ਪ੍ਰੈੱਸ਼ਰ ਨੂੰ  ਘੱਟ ਕਰਨ ਵਾਲਾ ਤੱਤ ਜਿਵੇਂ ਕਿਊਕੋਮਾਈਨਸ ਵੀ ਮੌਜੂਦ ਹੁੰਦਾ ਹੈ | 
ਜਿਹੜੇ ਲੋਕ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹਨ, ਪਹਿਲਾਂ ਉਨ੍ਹਾਂ ਨੂੰ  ਆਲੂ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਸੀ, ਪਰ ਇਹ ਸਹੀ ਨਹੀਂ ਹੈ | ਹੁਣ ਭੋਜਨ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਿਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜਦ ਕਿ ਕਾਰਬੋਹਾਈਡ੍ਰੇਟਸ ਇਸ ਵਿਚ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ | ਜਦੋਂ ਅਸੀਂ ਇਸ ਨੂੰ  ਤਲ ਕੇ ਖਾਂਦੇ ਹਾਂ ਤਾਂ ਇਸ ਵਿਚੋਂ ਪੋਸ਼ਕ ਤੱਤ ਖ਼ਤਮ ਹੋ ਜਾਂਦੇ ਹਨ |
ਜੇਕਰ ਇਸ ਨੂੰ  ਪਕਾਉਣ ਦੇ ਢੰਗ ਵਿਚ ਬਦਲਾਅ ਲਿਆਂਦਾ ਜਾਵੇ ਤਾਂ ਅਸੀਂ ਇਸ ਤੋਂ ਬਹੁਤ ਲਾਭ ਲੈ ਸਕਦੇ ਹਾਂ | ਜਿਵੇਂ ਤਲਣ ਦੀ ਬਜਾਏ ਜੇਕਰ ਇਸ ਨੂੰ  ਉਬਾਲ ਕੇ ਵੱਖ-ਵੱਖ ਰੂਪਾਂ ਵਿਚ ਵਰਤਿਆ ਜਾਵੇ ਤਾਂ ਬਿਹਤਰ ਹੋਵੇਗਾ | ਉਬਲੇ ਹੋਏ ਆਲੂਆਂ ਤੋਂ ਤੁਸੀਂ ਆਲੂ ਦੀ ਚਾਟ ਤਿਆਰ ਕਰ ਸਕਦੇ ਹੋ ਜਾਂ ਫਿਰ ਇਨ੍ਹਾਂ ਨੂੰ  ਛੋਲਿਆਂ ਨਾਲ ਮਿਲਾ ਕੇ ਖਾ ਸਕਦੇ ਹੋ | ਇਸ ਤੋਂ ਇਲਾਵਾ ਪਰਮਲ ਵਿਚ ਵੀ ਉਬਲੇ ਹੋਏ ਆਲੂ ਪਾ ਕੇ ਖਾਧੇ ਜਾਂਦੇ ਹਨ |
ਜੇਕਰ ਆਲੂ ਦਾ ਪਰੌਂਠਾ ਖਾਣ ਦੇ ਸ਼ੌਕੀਨ ਹੋ ਤਾਂ ਇਸ ਵਿਚ ਹੋਰ ਸਬਜ਼ੀਆਂ ਮਿਲਾ ਕੇ ਪਰੌਂਠਾ ਬਣਾਓ | ਇਹ ਸਿਹਤਮੰਦ ਵੀ ਹੋਵੇਗਾ ਤੇ ਸਵਾਦੀ ਵੀ | ਨਾਲ ਹੀ ਆਲੂਆਂ ਦੇ ਪੋਸ਼ਕ ਤੱਤਾਂ ਨੂੰ  ਖ਼ਤਮ ਹੋਣ ਤੋਂ ਬਚਾਉਣ ਲਈ ਤੁਸੀਂ ਇਸ ਨੂੰ  ਭੋਜਨ ਵਿਚ ਬੇਕ ਕਰਕੇ ਵੀ ਖਾ ਸਕਦੇ ਹੋ |
ਮਿੱਠੇ ਆਲੂਆਂ ਨੂੰ  ਅਕਸਰ ਸੁਆਣੀਆਂ ਪਸੰਦ ਨਹੀਂ ੰਕਰਦੀਆਂ | ਸ਼ਾਇਦ ਇਸ ਤਰ੍ਹਾਂ ਉਹ ਇਸ ਦੇ ਸਵਾਦ ਦੇ ਕਾਰਨ ਕਰਦੀਆਂ ਹਨ | ਜੇਕਰ ਤੁਸੀਂ ਵੀ ਇਸ ਤਰ੍ਹਾਂ ਕਰਦੇ ਹੋ ਤਾਂ ਧਿਆਨ ਦਿਓ ਕਿ ਮਿੱਠੇ ਆਲੂ ਵੀ ਪੋਟਾਸ਼ੀਅਮ, ਰੇਸ਼ੇ ਤੇ ਕੈਰੋਟੇਨਾਈਡਸ ਦੇ ਚੰਗੇ ਸਰੋਤ ਹਨ | ਇਸ ਵਿਚ ਭਰਪੂਰ ਮਾਤਰਾ ਵਿਚ ਐਂਟੀਆਕਸੀਡੈਂਟ ਹੁੰਦੇ ਹਨ | ਇਨ੍ਹਾਂ ਵਿਚ ਵੀ ਸਾਧਾਰਨ ਆਲੂਆਂ ਵਾਂਗ ਆਇਰਨ, ਵਿਟਾਮਿਨ ਏ, ਸੀ, ਮੈਗਨੀਸ਼ੀਅਮ, ਕਾਪਰ ਤੇ ਰੇਸ਼ਾ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ | ਨਾਲ ਹੀ ਇਹ ਊਰਜਾ ਨੂੰ  ਵਧਾਉਣ ਵਿਚ ਵੀ ਸਹਾਇਕ ਹਨ |
-0-

 

Ad Position 22
No active advertisement
ਪਿਛਲੀ ਖ਼ਬਰ ਇੰਝ ਹਾਸਿਲ ਕਰੋ ਚੁਸਤੀ, ਫੁਰਤੀ ਤੇ ਤੰਦਰੁਸਤੀ ਅਗਲੀ ਖ਼ਬਰ ਜਾਣੋ, ਤੁਸੀਂ ਸਿਹਤਮੰਦ ਕਿਉਂ ਨਹੀਂ ਰਹਿੰਦੇ?
Ad Position 24