05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਦਮੇ ਦੀ ਬਿਮਾਰੀ ਵਿਚ ਰਾਹਤ ਦਿਵਾਉਂਦੀ ਹੈ ਸੂਰਜੀ ਇਲਾਜ ਪ੍ਰਣਾਲੀ

ਦਮੇ ਦੀ ਬਿਮਾਰੀ ਵਿਚ ਰਾਹਤ ਦਿਵਾਉਂਦੀ ਹੈ ਸੂਰਜੀ ਇਲਾਜ ਪ੍ਰਣਾਲੀ

Ad Position 21
No active advertisement
ਅਜੀਤ ਡੈਸਕ 06-11-2026


ਪਿਛਲੇ ਦਿਨੀਂ ਅਖ਼ਬਾਰ ਵਿਚ ਪੜਿ੍ਹਆ ਸੀ ਕਿ ਹਵਾ ਵਿਚ ਧੂੜ ਦੀ ਮਾਤਰਾ ਔਸਤ ਤੋਂ ਜ਼ਿਆਦਾ ਹੋ ਗਈ ਹੈ | ਇਹ ਪ੍ਰਦੂਸ਼ਣ ਵਿਚ ਵਾਧੇ ਦੇ ਸੰਕੇਤ ਹਨ | ਇਸੇ ਤਰ੍ਹਾਂ ਵਧਦੇ ਵਾਹਨਾਂ ਦੇ ਧੂੰਏ, ਸੰਘਣੀਆਂ ਬਸਤੀਆਂ ਅਤੇ ਖ਼ਤਮ ਹੁੰਦੀ ਹਰਿਆਲੀ ਨੇ ਅਨੇਕ ਤਰ੍ਹਾਂ ਦੀਆਂ ਬਿਮਾਰੀਆਂ ਨੂੰ  ਜਨਮ ਦਿੱਤਾ ਹੈ, ਜਿਸ ਵਿਚ ਸਭ ਤੋਂ ਆਮ ਬਿਮਾਰੀ ਹੈ ਦਮਾ | ਦਮਾ ਸਾਹ ਕਿਰਿਆ ਵਿਚ ਪੈਦਾ ਪ੍ਰੇਸ਼ਾਨੀ ਹੈ ਜੋ ਅੱਜ ਦੇ ਦੌਰ ਵਿਚ ਕਿਸੇ ਵੀ ਵਿਅਕਤੀ ਜਾਂ ਕਿਸੇ ਵੀ ਉਮਰ ਵਿਚ ਹੋ ਸਕਦੀ ਹੈ | ਇਸ ਬਿਮਾਰੀ ਦੇ ਪਿੱਛੇ ਮੂਲ ਕਾਰਨ ਵਾਤਾਵਰਨ ਦੀ ਸਥਿਤੀ ਹੁੰਦੀ ਹੈ |
ਇਸ ਦਾ ਸ਼ੁਰੂਆਤੀ ਦੌਰ ਐਲਰਜੀ ਪੈਦਾ ਹੋਣਾ ਹੈ | ਐਲਰਜੀ ਤੇਜ਼ ਇਤਰ, ਪਰਾਗ ਕਣ ਵਾਲੇ ਫੁੱਲ, ਘਰਾਂ ਵਿਚ ਰੱਖੇ ਅਖ਼ਬਾਰ ਜਾਂ ਮੈਗਜ਼ੀਨਾਂ ਵਿਚ ਜੰਮੀ ਧੂੜ ਨੂੰ  ਸੁੰਘਣ ਨਾਲ ਅਤੇ ਧੂੜ ਭਰੇ ਖੇਤਰਾਂ, ਘਰ ਨਾਲ ਲਗਦੀ ਪਸ਼ੂਸ਼ਾਲਾ, ਆਂਡੇ ਜਾਂ ਪ੍ਰੋਟੀਨ ਵਾਲੇ ਭੋਜਨ ਤੋਂ ਹੁੰਦੀ ਹੈ |
ਲੱਛਣ : ਸਾਹ ਨਲੀ ਵਿਚ ਸੋਜ ਆਉਣ 'ਤੇ ਸਾਹ ਨਾਲੀਆਂ ਵਿਚ ਹਵਾ ਦਾ ਦਬਾਅ ਵਧਦਾ ਹੈ, ਜਿਸ ਨਾਲ ਸਾਹ ਲੈਣ ਵਿਚ ਮੁਸ਼ਕਿਲ ਹੁੰਦੀ ਹੈ |
-ਖੰਘ ਆਉਣਾ ਅਤੇ ਜ਼ਿਆਦਾ ਮਾਤਰਾ ਵਿਚ ਬਲਗਮ ਨਿਕਲਣਾ |
-ਘਬਰਾਹਟ ਅਤੇ ਬੇਚੈਨੀ ਵਰਗੇ ਲੱਛਣ ਦਿਖਾਈ ਦੇਣਾ |
ਇਲਾਜ : ਕੁਦਰਤ ਹਮੇਸ਼ਾ ਸਾਨੂੰ ਆਪਣੇ ਅਨੁਸਾਰ ਰੱਖਣਾ ਚਾਹੁੰਦੀ ਹੈ, ਪਰ ਅਸੀਂ ਖ਼ੁਦ ਉਸ ਨੂੰ  ਨੁਕਸਾਨ ਪਹੁੰਚਾ ਕੇ ਉਲਟ ਸਥਿਤੀ ਪੈਦਾ ਕਰ ਰਹੇ ਹਾਂ, ਜਿਸ ਦਾ ਨਤੀਜਾ ਸਾਨੂੰ ਖ਼ੁਦ ਨੂੰ  ਭੁਗਤਣਾ ਪੈ ਰਿਹਾ ਹੈ | ਕੁਦਰਤ ਵਿਚ ਪੈਦਾ ਬਿਮਾਰੀਆਂ ਦਾ ਇਲਾਜ ਵੀ ਕੁਦਰਤ ਵਿਚ ਹੀ ਹੈ, ਬਸ਼ਰਤੇ ਅਸੀਂ ਉਸ ਨੂੰ  ਪਹਿਚਾਣੀਏ | ਉਂਝ ਤਾਂ ਅੱਜਕਲ੍ਹ ਬਹੁਤ ਸਾਰੀਆਂ ਕੁਦਰਤੀ ਇਲਾਜ ਪ੍ਰਣਾਲੀਆਂ ਪ੍ਰਚਲਿਤ ਹਨ | ਉਨ੍ਹਾਂ ਵਿਚੋਂ ਇਕ ਹੈ ਸੂਰਜੀ ਇਲਾਜ ਪ੍ਰਣਾਲੀ |
ਸੂਰਜ ਵਿਚ ਸੱਤ ਕਿਰਨਾਂ ਹੁੰਦੀਆਂ ਹਨ | ਇਹ ਸੱਤੇ ਕਿਰਨਾਂ ਕਿਸੇ ਨਾ ਕਿਸੇ ਬਿਮਾਰੀ ਦਾ ਇਲਾਜ ਹਨ | ਬਸ ਧਿਆਨ ਇਹ ਰੱਖਣਾ ਹੁੰਦਾ ਹੈ ਕਿ ਕਿਸ ਬਿਮਾਰੀ ਵਿਚ ਸਾਨੂੰ ਕੀ ਕਿਰਨ ਦੀ ਲੋੜ ਹੈ |
ਕਿਸ ਤਰ੍ਹਾਂ ਕਰੀਏ ਇਲਾਜ : ਸਭ ਤੋਂ ਪਹਿਲਾਂ ਤੁਸੀਂ ਲਾਲ, ਨਾਰੰਗੀ ਤੇ ਨੀਲੇ ਰੰਗ ਦੀਆਂ ਬੋਤਲਾਂ ਲਓ |
ਜੇਕਰ ਉਕਤ ਰੰਗਾਂ ਦੀਆਂ ਬੋਤਲਾਂ ਉਪਲਬਧ ਨਾ ਹੋਣ ਤਾਂ ਸਫ਼ੇਦ (ਪਾਣੀਦਾਰ) ਰੰਗ ਵਾਲੀ ਬੋਤਲਾਂ ਵਿਚ ਬਲਬਾਂ ਤੋਂ ਰੰਗੀਨ ਰੌਸ਼ਨੀ ਹਾਸਿਲ ਕਰਨ ਲਈ ਲਗਾਈ ਜਾਣ ਵਾਲੇ ਪੇਪਰ (ਸੈਲੋਫਿਨ ਪੇਪਰ) ਲਪੇਟ ਕੇ ਫਾਇਦਾ ਲੈ ਸਕਦੇ ਹੋ | ਰੋਗ ਜੇਕਰ ਨਵਾਂ ਹੋਵੇ ਤਾਂ ਲਾਲ ਰੰਗ ਵਾਲੀ ਬੋਤਲ ਵਿਚ 3/4 ਹਿੱਸਾ ਸਰ੍ਹੋਂ ਦਾ ਤੇਲ ਭਰ ਕੇ ਕਿਸੇ ਉੱਚੀ ਧੁੱਪ ਵਾਲੀ ਥਾਂ 'ਤੇ 45 ਦਿਨ ਤੱਕ ਰੱਖੋ | ਇਸੇ ਤਰ੍ਹਾਂ ਨੀਲੇ ਰੰਗ ਵਾਲੀ ਬੋਤਲ ਵਿਚ 3/4 ਹਿੱਸਾ ਪਾਣੀ ਭਰ ਕੇ ਹਰ ਰੋਜ਼ 6 ਘੰਟੇ ਧੁੱਪ ਵਿਚ ਰੱਖੋ | ਪਾਣੀ ਤਾਂ ਪੀਣ ਲਾਇਕ ਹਰ ਰੋਜ਼ ਤਿਆਰ ਹੋ ਜਾਵੇਗਾ, ਪਰ ਤੇਲ ਤਿਆਰ ਹੋਣ ਵਿਚ ਦੱਸਿਆ ਗਿਆ ਸਮਾਂ ਲਗਦਾ ਹੈ | ਪਾਣੀ ਤੁਸੀਂ 2 ਕੱਪ ਤੋਂ ਘੱਟ ਮਾਤਰਾ 'ਚ ਲੈ ਕੇ ਸਵੇਰੇ-ਸ਼ਾਮ ਪੀਂਦੇ ਰਹੋ | ਜੇਕਰ ਰੋਗ ਲੰਮੇ ਸਮੇਂ ਦਾ ਹੈ ਤੇ ਹੋਰ ਇਲਾਜ ਨਾਕਾਮ ਹੋ ਗਏ ਹਨ ਤਾਂ ਨੀਲੇ ਰੰਗ ਦੀ ਬੋਤਲ ਦੇ ਪਾਣੀ ਦੀ ਥਾਂ 'ਤੇ ਨਾਰੰਗੀ ਰੰਗ ਦੀ ਬੋਤਲ ਦੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ |
45 ਦਿਨ ਵਿਚ ਤਿਆਰ ਲਾਲ ਬੋਤਲ ਦੇ ਤੇਲ ਦੀ ਹਰ ਰੋਜ਼ ਪਿੱਠ ਤੇ ਛਾਤੀ 'ਤੇ ਹਲਕੀ-ਹਲਕੀ ਮਾਲਿਸ਼ ਕਰਨੀ ਚਾਹੀਦੀ ਹੈ |
ਕਿਹੜੀਆਂ ਚੀਜ਼ਾਂ ਤੋਂ ਬਚੀਏ : • ਐਲਰਜੀ ਰਹਿਤ ਹਲਕਾ-ਫੁਲਕਾ ਭੋਜਨ ਖਾਓ ਜਿਸ ਨਾਲ ਕਬਜ਼ ਨਾ ਹੋਵੇ |
• ਸਰਦ-ਗਰਮ ਕਰਨ ਵਾਲੀਆਂ ਚੀਜ਼ਾਂ, ਤੇਜ਼ ਖਟਿਆਈ ਆਦਿ ਦੀ ਵਰਤੋਂ ਨਾ ਕਰੋ |
• ਕੱਚੇ ਲਸਣ ਦੀ ਵਰਤੋਂ ਨਾ ਕਰੋ |
• ਅਦਰਕ, ਤੁਲਸੀ ਤੇ ਕਾਲੀ ਮਿਰਚ ਦੀ ਚਾਹ ਪੀ ਸਕਦੇ ਹੋ |
-0-

Ad Position 22
No active advertisement
ਪਿਛਲੀ ਖ਼ਬਰ ਬੀਜਾਂ ਨਾਲ ਸੁਆਰੋ ਸਿਹਤ ਅਗਲੀ ਖ਼ਬਰ ਬਹੁਤੀ ਵਾਰ ਬਰੁੱਸ਼ ਕਰਨਾ ਦੰਦਾਂ ਲਈ ਖ਼ਤਰਨਾਕ
Ad Position 24